‘ਥੱਕੇ’ ਡਿਵਿਲਅਰਜ਼ ਨੇ ਦਿੱਤਾ ਸੰਨਿਆਸ ਦਾ ਝਟਕਾ

ਨਵੀਂ ਦਿੱਲੀ (ਏਜੰਸੀ)। ਦੱਖਣੀ ਅਫ਼ਰੀਕਾ ਦੇ 360 ਡਿਗਰੀ ਬੱਲੇਬਾਜ਼ ਕਹੇ ਜਾਣ ਵਾਲੇ ਏ.ਬੀ. ਡਿਵਿਲਅਰਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਅਚਾਨਕ ਹੀ ਸੰਨਿਆਸ ਲੈਣ ਦਾ ਐਲਾਨ ਕਰਕੇ ਸਭ ਤੋਂ ਹੈਰਾਨ ਕਰ ਦਿੱਤਾ ਹੈ ਅਤੇ ਇਸ ਦੇ ਪਿੱਛੇ ਉਹਨਾਂ ਖੁਦ ਦੇ ਥੱਕੇ ਹੋਣ ਦਾ ਕਾਰਨ ਦੱਸਿਆ ਹੈ ਡਿਵਿਲਅਰਜ਼ ਆਈ.ਪੀ.ਐਲ.11 ‘ ਰਾਇਲ ਚੈਲੰਜ਼ਰਸ ਬੰਗਲੁਰੂ ਟੀਮ ਦਾ ਹਿੱਸਾ ਸੀ ਅਤੇ ਬੰਗਲੁਰੂ ਟੀਮ ਦੇ ਪਲੇਆੱਫ ‘ਚ ਨਾ ਪਹੁੰਚਣ ਦੇ ਚਾਰ ਦਿਨ ਬਾਅਦ ਹੀ 34 ਸਾਲਾ ਡਿਵਿਲਅਰਜ਼ ਨੇ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ ਏ.ਬੀ. ਮੈਦਾਨ ਦੇ ਕਿਸੇ ਵੀ ਕੋਨੇ ‘ਚ ਸ਼ਾੱਟ ਮਾਰਨ ਦੀ ਮੁਹਾਰਤ ਦੇ ਕਾਰਨ 360 ਡਿਗਰੀ ਬੱਲੇਬਾਜ਼ ਕਿਹਾ ਜਾਂਦਾ ਸੀ। (Devillers)

ਡਿਵਿਲਅਰਜ਼ ਨੇ ਕਿਹਾ ਕਿ ਮੈਂ ਬਹੁਤ ਥੱਕ ਗਿਆ ਹਾਂ ਮੈਂ ਹੁਣ ਤੋਂ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ 114 ਟੈਸਟ, 228 ਇੱਕ ਰੋਜ਼ਾ ਅਤੇ 78 ਟਵੰਟੀ20 ਅੰਤਰਰਾਸ਼ਟਰੀ ਮੈਚ ਖੇਡਣ ਤੋਂ ਬਾਅਦ ਮੇਰੇ ਲਈ ਸੰਨਿਆਸ ਲੈਣ ਦਾ ਸਮਾਂ ਆ ਗਿਆ ਹੈ ਤਾਂਕਿ ਦੂਸਰੇ ਖਿਡਾਰੀ ਅੱਗੇ ਆ ਸਕਣ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਥੱਕ ਗਿਆ ਹਾਂ। ਡਿਵਿਲਅਰਜ਼ ਨੇ ਕਿਹਾ ਕਿ ਇਹ ਇੱਕ ਮੁਸ਼ਕਲ ਫੈਸਲਾ ਸੀ ਮੈਂ ਇਸ ਬਾਰੇ ਲੰਮਾ ਵਿਚਾਰ ਵਟਾਂਦਰਾ ਕੀਤਾ ਅਤੇ ਮੈਂ ਚਾਹੁੰਦਾ ਸੀ ਕਿ ਮੈਂ ਚੋਟੀ ‘ਤੇ ਰਹਿੰਦੇ ਹੋਏ ਹੀ ਖੇਡ ਤੋਂ ਸੰਨਿਆਸ ਲਵਾਂ ਭਾਰਤ ਅਤੇ ਆਸਟਰੇਲੀਆ ਵਿਰੁੱਧ ਸ਼ਾਨਦਾਰ ਲੜੀਆਂ ਜਿੱਤਣ ਤੋਂ ਬਾਅਦ ਮੈਂ ਹੁਣ ਮਹਿਸੂਸ ਕਰਨ ਲੱਗਾ ਸੀ ਕਿ ਮੈਨੂੰ ਸੰਨਿਆਸ ਲੈ ਲੈਣਾ ਚਾਹੀਦਾ ਹੈ। (Devillers)

ਆਪਣੇ ਸੰਨਿਆਸ ਬਾਰੇ ਖ਼ੁਲਾਸਾ ਕਰਦੇ ਹੋਏ ਡਿਵਿਲਅਰਜ਼ ਨੇ ਕਿਹਾ ਕਿ ਇਹ ਇਸ ਲਈ ਨਹੀਂ ਕਿ ਮੈਂ ਕਿਤੇ ਹੋਰ ਕਮਾਈ ਕਰਾਂਗਾ ਮੇਰੀ ਵਿਦੇਸ਼ਾਂ ‘ਚ ਖੇਡਣ ਦੀ ਕੋਈ ਯੋਜਨਾ ਨਹੀਂ ਹੈ ਮੈਂ ਆਸ ਕਰਦਾ ਹਾਂ ਕਿ ਘਰੇਲੂ ਕ੍ਰਿਕਟ ‘ਚ ਟਾਈਟਨਜ਼ ਲਈ ਮੁਹੱਈਆ ਰਹਾਂਗਾ ਮੈਂ ਫਾਫ ਡੁ ਪਲੇਸਿਸ ਅਤੇ ਦੱਖਣੀ ਅਫ਼ਰੀਕਾ ਦਾ ਸਭ ਤੋਂ ਵੱਡਾ ਸਮਰਥਕ ਰਹਾਂਗਾ। ਮੈਨੂੰ ਲੱਗਦਾ ਹੈ ਕਿ ਮੇਰੀ ਊਰਜਾ ਖੇਡ ਲਈ ਖ਼ਤਮ ਹੋ ਚੁੱਕੀ ਹੈ ਹਰ ਚੀਜ਼ ਦਾ ਅੰਤ ਹੁੰਦਾ ਹੈ ਮੈਂ ਦੁਨੀਆਂ ਭਰ ‘ਚ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਸਮਰਥਨ ਲਈ ਧੰਨਵਾਦ ਦੇਣਾ ਚਾਹੁੰਦਾ ਹਾਂ। (Devillers)

LEAVE A REPLY

Please enter your comment!
Please enter your name here