ਭਾਰਤ ਦੋ ਮੈਚ ਜਿੱਤ ਕੇ ਲੜੀ ’ਚ 2-0 ਨਾਲ ਅੱਗੇ
ਪੋਰਟ ਆਫ ਸਪੇਨ। ਭਾਰਤ ਦੋ ਮੈਚ ਜਿੱਤ ਕੇ ਲੜੀ ’ਚ 2-0 ਨਾਲ ਅੱਗੇ ਹੈ। ਲ਼ੜੀ ਦਾ ਆਖਰੀ ਮੁਕਾਬਲਾ ਪੋਰਟ ਆਫ ਸਪੇਨ ‘ਚ ਖੇਡਿਆ ਜਾਵੇਗਾ। ਭਾਰਤ ਇਹ ਮੁਕਾਬਲਾ ਜਿੱਤ ਕੇ ਲੜੀ ਕਲੀਨ ਸਵੀਪ ਕਰਨਾ ਚਾਹੇਗੀ। ਲਗਾਤਾਰ ਦੋ ਮੈਚ ਜਿੱਤ ਕੇ ਸੀਰੀਜ਼ ਪਹਿਲਾਂ ਹੀ ਆਪਣੇ ਨਾਂਅ ਕਰ ਚੁੱਕੀ ਭਾਰਤੀ ਟੀਮ ਕੋਲ ਇਤਿਹਾਸ ਰਚਣ ਦਾ ਮੌਕਾ ਹੈ। ਜੇਕਰ ਟੀਮ ਇੰਡੀਆ ਇਹ ਮੈਚ ਜਿੱਤ ਜਾਂਦੀ ਹੈ ਤਾਂ 39 ਸਾਲਾਂ ‘ਚ ਪਹਿਲੀ ਵਾਰ ਵਨਡੇ ਸੀਰੀਜ਼ ‘ਚ ਕੈਰੇਬੀਆਈ ਟੀਮ ਨੂੰ ਕਲੀਨ ਸਵੀਪ ਕਰੇਗੀ। ਦੂਜੇ ਪਾਸੇ ਵੈਸਟਇੰਡੀਜ਼ ਟੀਮ ਵੀ ਲੜੀ ਦਾ ਆਖਰੀ ਮੈਚ ਜਿੱਤ ਕੇ ਕਲੀਨ ਸਵੀਪ ਤੋਂ ਬਚਣਾ ਚਾਹੇਗੀ। ਵੈਸਟਇੰਡੀਜ਼ ਟੀਮ ਇਸ ਮੁਕਾਬਲੇ ’ਚ ਭਾਰਤ ਨੂੰ ਸਖਤ ਟੱਕਰ ਦੇ ਸਕਦੀ ਹੈ।
ਭਾਰਤ ਨੇ 1983 ’ਚ ਪਹਿਲੀ ਵਾਰ ਵੈਸਟਇੰਡੀਜ਼ ’ਚ ਦੁਪੱਖੀ ਲੜੀ ਖੇਡੀ ਸੀ। ਉਦੋਂ ਤੋਂ ਉੱਥੇ ਦੋਵਾਂ ਟੀਮਾਂ ਦਰਮਿਆਨ 11ਵੀਂ ਵਾਰ ਇੱਕ ਰੋਜ਼ਾ ਲੜੀ ਖੇਡੀ ਜਾ ਰਹੀ ਹੈ। ਭਾਰਟੀ ਟੀਮ ਨੇ ਇਸ ਤੋਂ ਪਹਿਲਾਂ 6 ਵਾਰ ਕੈਰੇਬਿਆਈ ਧਰਤੀ ’ਤੇ ਇੱਕ ਰੋਜ਼ਾ ਲੜੀ ’ਚ ਜਿੱਤ ਹਾਸਲ ਕੀਤੀ ਹੈ। ਪਰ ਕਦੇ ਕਲੀਨ ਸਵੀਪ ਕਰਨ ’ਚ ਸਫਲਤਾ ਨਹੀਂ ਮਿਲੀ ਹੈ। ਤੀਜਾ ਵਨਡੇ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ।
ਗੇਂਦਬਾਜ਼ੀ ‘ਚ 2 ਬਦਲਾਅ ਹੋ ਸਕਦੇ ਹਨ
ਸੀਰੀਜ਼ ਦੇ ਦੂਜੇ ਮੈਚ ‘ਚ ਪ੍ਰਸਿਧ ਕ੍ਰਿਸ਼ਨਾ ਦੀ ਥਾਂ ‘ਤੇ ਤੇਜ਼ ਗੇਂਦਬਾਜ਼ ਅਵੇਸ਼ ਖਾਨ 6 ਓਵਰਾਂ ‘ਚ 54 ਦੌੜਾਂ ਦੇ ਕੇ ਵੀ ਖਾਲੀ ਹੱਥ ਰਹੇ। ਅੱਜ ਦੇ ਮੈਚ ਵਿੱਚ ਅਵੇਸ਼ ਦੀ ਥਾਂ ਅਰਸ਼ਦੀਪ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਅਵੇਸ਼ ਤੋਂ ਇਲਾਵਾ ਬਾਕੀ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਹਾਲਾਂਕਿ ਮੁਹੰਮਦ ਸਿਰਾਜ ਨੂੰ ਵੀ ਕੋਈ ਵਿਕਟ ਨਹੀਂ ਮਿਲੀ ਪਰ ਉਸ ਨੇ 10 ਓਵਰਾਂ ‘ਚ ਸਿਰਫ 46 ਦੌੜਾਂ ਦਿੱਤੀਆਂ, ਜਿਸ ਨਾਲ ਟੀਮ ਨੂੰ ਮਜ਼ਬੂਤੀ ਮਿਲੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ