ਚੋਰਾਂ ਨੇ ਦਿਨ ਦਿਹਾੜੇ ਬੋਲਿਆ ਘਰ ਅੰਦਰ ਧਾਵਾ

Thieves, Day and Night, Home

ਪੰਜ ਤੋਲੇ ਸੋਨਾ ਤੇ ਨਕਦੀ ਲੈ ਕੇ ਹੋਏ ਫਰਾਰ | Crime News

ਗੁਰੂਹਰਸਹਾਏ (ਵਿਜੈ ਹਾਂਡਾ)। ਸਥਾਨਕ ਖੇਤਰ ’ਚ ਬੇਖੌਫ਼ ਚੋਰਾਂ ਨੇ ਲੋਕਾਂ ’ਚ ਦਹਿਸ਼ਤ ਪੈਦਾ ਕਰ ਰੱਖੀ ਹੈ ਰਾਤ ਹੀ ਨਹੀਂ ਚੋਰ ਦਿਨ ਵੇਲੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਅਜਿਹੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਚੋਰੀ ਦੀ ਤਾਜ਼ਾ ਵਾਰਦਾਤ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ’ਤੇ ਸਥਿਤ ਪਿੰਡ ਪਿੰਡੀ ਵਿਖੇ ਵਾਪਰੀ ਹੈ ਜਿੱਥੇ ਦਿਨ ਦਿਹਾੜੇ ਚੋਰ ਇੱਕ ਘਰੋਂ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਏ ਇਸ ਸਬੰਧੀ ਮਦਨ ਲਾਲ ਪੁੱਤਰ ਦੀਵਾਨ ਚੰਦ ਵਾਸੀ ਪਿੰਡ ਪਿੰਡੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਸਾਰੇ ਪਰਿਵਾਰ ਸਮੇਤ ਰਿਸ਼ਤੇਦਾਰੀ ’ਚ ਗਏ ਹੋਏ ਸੀ ਤਾਂ ਮਗਰੋਂ ਚੋਰ ਘਰ ਅੰਦਰੋਂ ਪੰਜ ਤੋਲੇ ਸੋਨਾ ਤੇ 1 ਲੱਖ 14 ਹਜ਼ਾਰ ਰੁਪਏ ਨਗਦੀ ਲੈ ਕੇ ਫਰਾਰ ਹੋ ਗਏ। (Crime News)

ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਤੋਂ ਘਰ ਵਾਪਸ ਆਏ ਤਾਂ ਘਰ ਅੰਦਰ ਬਾਰੀ ਦੇ ਸ਼ੀਸ਼ੇ ਟੁੱਟੇ ਪਏ ਸੀ ਤਾਂ ਅੰਦਰ ਜਿੰਦਰਾ ਖੋਲ੍ਹਣ ’ਤੇ ਪਤਾ ਲੱਗਾ ਕਿ ਟਰੰਕ ’ਚ ਰੱਖਿਆ ਪੰਜ ਤੋਲੇ ਸੋਨਾ ਤੇ 1 ਲੱਖ 14 ਹਜ਼ਾਰ ਰੁਪਏ ਨਕਦੀ ਚੋਰੀ ਹੋ ਚੁਕੀ ਸੀ। ਇਸ ਸਬੰਧੀ ਜਦੋਂ ਥਾਣਾ ਗੁਰੂਹਰਸਹਾਏ ਦੇ ਥਾਣਾ ਮੁਖੀ ਜਸਵਰਿੰਦਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਸਬੰਧੀ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਹੈ ਤੇ ਇਸ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਉਨ੍ਹਾਂ ਆਖਿਆ ਕਿ ਚੋਰਾਂ ਨੂੰ ਛੇਤੀ ਹੀ ਫੜ੍ਹ ਲਿਆ ਜਾਵੇਗਾ। (Crime News)

LEAVE A REPLY

Please enter your comment!
Please enter your name here