ਤਾਲਿਬਾਨੀ ਕੰਧਾਰ ਤੇ ਹੇਰਾਤ ’ਚ ਬੰਦ ਭਾਰਤੀ ਦੂਤਾਵਾਸਾਂ ’ਤੇ ਤਾਲਾ ਤੋੜ ਦਾਖਲ ਹੋਏ
ਕਾਬੁਲ (ਏਜੰਸੀ) ਮੀਡੀਆ ਰਿਪੋਰਟਾਂ ਅਨੁਸਾਰ ਕਾਬੁਲ ’ਚ ਸੂਬੇ ਦੀ ਖੂਫੀਆ ਏਜੰਸੀ ਐਨਡੀਐਸ ਦੇ ਲਈ ਕੰਮ ਕਰਨ ਵਾਲੇ ਅਫਗਾਨਾਂ ਦੀ ਤਲਾਸ਼ ’ਚ ਘਰ-ਘਰ ਜਾ ਕੇ ਤਲਾਸ਼ੀ ਲੈ ਰਹੇ ਹਨ ਜਲਾਲਾਬਾਦ ਤੇ ਕਾਬੁਲ ਦੇ ਵਪਾਰਕ ਦੂਤਾਵਾਸਾਂ ’ਚ ਕੀ ਹੋ ਰਿਹਾ ਹੈ। ਇਸ ਦੀ ਜਾਣਕਾਰੀ ਮੁਹੱਈਆ ਨਹੀਂ ਹੈ ਰਿਪੋਰਟਾਂ ਅਨੁਸਾਰ ਹੱਕਾਨੀ ਨੈਟਵਰਕ ਦੇ ਕਰੀਬ 60 ਹਜ਼ਾਰ ਲੜਾਕਿਆਂ ਨੇ ਰਾਜਧਾਨੀ ਕਾਬੁਲ ਨੂੰ ਕਬਜ਼ੇ ’ਚ ਲੈ ਲਿਆ ਹੈ ਇਸ ਦੀ ਅਗਵਾਈ ਅਨਸ ਹੱਕਾਨੀ ਕਰ ਰਹੇ ਹਨ ਜੋ ਹੱਕਾਨੀ ਸਮੂਹ ਦੇ ਮੁੱਖ ਸਿਰਾਜੁਦੀਨ ਹੱਕਾਨੀ ਦੇ ਭਰਾ ਹਨ। ਇਸ ਦੌਰਾਨ ਸਭ ਤੋਂ ਹੈਰਾਨ ਕਰਨ ਵਾਲੀ ਖਬਰ ਇਹ ਸਾਹਮਣੇ ਆਈ ਹੈ ਕਿ ਤਾਲਿਬਾਨ ਦੇ ਲੜਾਕੇ ਬੁੱਧਵਾਰ ਨੂੰ ਕੰਧਾਰ ਤੇ ਹੇਰਾਤ ’ਚ ਬੰਦ ਪਏ ਭਾਰਤੀ ਵਪਾਰਕ ਦੂਤਾਵਾਸ ਵੀ ਪਹੁੰਚੇ ਸਨ ਤੇ ਤਲਾਸ਼ੀ ਲਈ ਸੀ।
ਅਮਰੀਕੀ ਐਫ-18 ਲੜਾਕੂ ਜਹਾਜ਼ਾਂ ਨੇ ਕਾਬੁਲ ਦੇ ਉਪਰੋਂ ਉੱਡਾਣ ਭਰੀ
ਅਮਰੀਕੀ ਐਫ-18 ਜੰਗੀ ਜਹਾਜ਼ਾਂ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਹਵਾਈ ਅੱਡਾ ਖੇਤਰ ਦੇ ਆਸ-ਪਾਸ ਸੁਰੱਖਿਆ ਯਕੀਨੀ ਕਰਨ ਲਈ ਉਡਾਣ ਭਰੀ ਫੌਜ ਦੇ ਮੇਜਰ ਜਨਰਲ ਵਿਲੀਅਮ ਟੇਲਰ ਨੇ ਇੱਕ ਬ੍ਰੀਫਿੰਗ ’ਚ ਇਹ ਜਾਣਕਾਰੀ ਦਿੱਤੀ ।
ਉਨ੍ਹਾਂ ਕਿਹਾ, ਪਿਛਲੇ 24 ਘੰਟਿਆਂ ’ਚ ਰੋਨਾਲਡ ਰੀਗਨ ਕੈਰੀਅਰ ਸਟ੍ਰਾਈਕ ਗਰੁੱਪ ਦੇ ਐਫ-18 ਨੇ ਹਵਾਈ ਅੱਡਾ ਖੇਤਰ ਦੇ ਆਸ-ਪਾਸ ਸੁਰੱਖਿਆ ਯਕੀਨੀ ਕਰਨ ਲਈ ਕਾਬੁਲ ਦੇ ਉੱਪਰੋਂ ਉਡਾਣ ਭਰੀ ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਨਾਲ ਅਮਰੀਕੀਆਂ ਤੇ ਸਹਿਯੋਗੀਆਂ ਨੂੰ ਕੱਢਣ ਦੀ ਕੋਸ਼ਿਸ਼ ਤਹਿਤ ਐਫ-18 ਜੇਟ ਲਗਾਤਾਰ ਉਡਾਣ ਭਰ ਰਹੇ ਹਨ।
ਸਾਡੀ ਫੌਜ ਜਾਂ ਨਾਗਰਿਕਾਂ ’ਤੇ ਤਾਲਿਬਾਨ ਨੇ ਹਮਲਾ ਕੀਤਾ ਤਾਂ ਬੁਰਾ ਹਾਲ ਕਰਾਂਗੇ ਉਨ੍ਹਾਂ ਦਾ : ਬਾਇਡੇਨ
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਅੱਤਵਾਦੀ ਸੰਗਠਨ ਤਾਲਿਬਾਨ ਸਮੂਹ ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇਕਰ ਉਨ੍ਹਾਂ ਕਿਸੇ ਅਮਰੀਕੀ ਨਾਗਰਿਕ ਜਾਂ ਅਮਰੀਕੀ ਫੌਜ ਨੂੰ ਨਿਸ਼ਾਨਾ ਬਣਾਇਆ ਤਾਂ ਅਮਰੀਕਾ ਉਨ੍ਹਾਂ ਦੀ ਅਜਿਹੀ ਹਾਲਤ ਕਰੇਗਾ ਜਿਸ ਦੀ ਉਨ੍ਹਾਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।
ਬਾਇਡੇਨ ਨੇ ਏਬੀਸੀ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ’ਚ ਕਿਹਾ, ਤਾਲਿਬਾਨ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਜੇਕਰ ਉਨ੍ਹਾਂ ਕਿਸੇ ਅਮਰੀਕੀ ਨਾਗਰਿਕ ਜਾਂ ਫੌਜ ਨੂੰ ਕੋਈ ਨੁਕਸਾਨ ਪਹੁੰਚਾਇਆ ਤਾਂ ਅਸੀਂ ਉਨ੍ਹਾਂ ਅਜਿਹਾ ਬੁਰਾ ਹਾਲ ਕਰਾਂਗੇ ਜਿਸ ਬਾਰੇ ਉਹ ਕਦੇ ਸੋਚ ਵੀ ਨਹੀਂ ਸਕਦੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ