ਅਭਿਜੋਤ ਦੀ ਰਾਜਸਥਾਨ ਅੰਡਰ-14 ਕ੍ਰਿਕਟ ਟੀਮ ’ਚ ਚੋਣ
ਸ੍ਰੀਗੰਗਾਨਗਰ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀਗੁਰੂਸਰ ਮੋਡੀਆ (Shah Satnam Ji Boys School) ਦੇ ਬਹੁਮੁਖੀ ਬਾਲਵੀਰਾਂ ਵਿੱਚੋਂ ਇੱਕ ਅਭਿਜੋਤ ਢਿੱਲੋਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਹੈ। ਅਭਿਜੋਤ ਦੀ ਚੋਣ ਰਾਜਸਥਾਨ ਕ੍ਰਿਕਟ ਅਕੈਡਮੀ ਵੱਲੋਂ ਸੂਬਾ ਪੱਧਰ ’ਤੇ ਕਰਵਾਏ ਜਾਣ ਵਾਲੇ ਅੰਡਰ-14 ਟੂਰਨਾਮੈਂਟ ਲਈ ਹੋਈ ਹੈ। ਅਭਿਜੋਤ ਦੀ ਚੋਣ ਹੋਣ ’ਤੇ ਸ੍ਰੀਗੁਰੂਸਰ ਮੋਡੀਆ ਕ੍ਰਿਕਟ ਅਕੈਡਮੀ ਅਤੇ ਸਕੂਲ ਮੈਨੇਜ਼ਮੈਂਟ ’ਚ ਖੁਸ਼ੀ ਦਾ ਮਾਹੌਲ ਹੈ ਅਭਿਜੋਤ ਨੇ ਆਪਣੀ ਸਫਲਤਾ ਦਾ ਸਿਹਰਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਸਰਪ੍ਰਸਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਹੈ।
ਸ੍ਰੀ ਗੁਰੂਸਰ ਮੋਡੀਆ ਸਥਿਤ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ-ਕਾਲਜ (Shah Satnam Ji Boys School) ਦੇ ਕ੍ਰਿਕਟ ਕੋਚ ਸੁਖਰੀਤ ਗੋਦਾਰਾ ਨੇ ਦੱਸਿਆ ਕਿ ਸਕੂਲ ਦੀ ਬਹੁਮੁਖੀ ਪ੍ਰਤਿਭਾ ਅਭਿਜੀਤ ਢਿੱਲੋਂ ਦੀ ਚੋਣ ਰਾਜਸਥਾਨ ਕ੍ਰਿਕਟ ਅਕੈਡਮੀ ਵੱਲੋਂ ਅੰਡਰ-14 ਵਰਗ ’ਚ ਕੀਤੀ ਗਈ ਹੈ। ਸੁਖਰੀਤ ਨੇ ਦੱਸਿਆ ਕਿ ਅਭਿਜੋਤ ਢਿੱਲੋਂ ਆਲਰਾਊੁਂਡਰ ਖਿਡਾਰੀ ਹੈ। ਉਹ ਬਿਹਤਰੀਨ ਬੈਟਸਮੈਨ ਦੇ ਨਾਲ-ਨਾਲ ਬੇਜੋੜ ਸਪਿੰਨ ਗੇਂਦਬਾਜ਼ ਹੈ। ਸੁਖਰੀਤ ਨੇ ਅਭਿਜੋਤ ਦੀ ਚੋਣ ’ਤੇ ਹਨੂੁਮਾਨਗੜ੍ਹ ਜ਼ਿਲ੍ਹਾ ਕ੍ਰਿਕਟ ਅਕੈਡਮੀ ਦੇ ਮੈਂਬਰ ਮਨੀਸ਼ ਧਾਰਣੀਆ, ਸਕੱਤਰ ਰਾਜੀਵ ਗੋਦਾਰਾ ਦਾ ਧੰਨਵਾਦ ਕਰਦੇ ਹੋਏ ਅਭਿਜੋਤ ਦੀ ਸਫ਼ਲਤਾ ਦਾ ਸਿਹਰਾ ਡਾ. ਐੱਮਐੱਸਜੀ ਨੂੰ ਦਿੱਤਾ ਹੈ।