ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News Mansa News: &...

    Mansa News: …ਤੇ ਮਰ ਕੇ ਵੀ ਇਨਸਾਨੀਅਤ ਦੇ ਕੰਮ ਆਵੇਗੀ ਮਾਨਸਾ ਦੀ ਕਲਾਵੰਤੀ ਇੰਸਾਂ

    Mansa News
    Mansa News: ...ਤੇ ਮਰ ਕੇ ਵੀ ਇਨਸਾਨੀਅਤ ਦੇ ਕੰਮ ਆਵੇਗੀ ਮਾਨਸਾ ਦੀ ਕਲਾਵੰਤੀ ਇੰਸਾਂ

    Mansa News: ਮਾਨਸਾ (ਸੁਖਜੀਤ ਮਾਨ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਮਾਨਸਾ ਦੇ ਵਾਰਡ ਨੰਬਰ 05 ਵਾਸੀ ਕਲਾਵੰਤੀ ਇੰਸਾਂ (79) ਪਤਨੀ ਚਿਮਨ ਲਾਲ ਇੰਸਾਂ ਨੇ ਬਲਾਕ ਮਾਨਸਾ ਦੇ 52ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਉਹਨਾਂ ਦੀ ਮਿਰਤਕ ਦੇਹ ’ਤੇ ਮੈਡੀਕਲ ਖੋਜਾਂ ਕਰਨਗੇ।

    Mansa News

    ਵੇਰਵਿਆ ਮੁਤਾਬਿਕ ਕਲਾਵੰਤੀ ਇੰਸਾਂ ਨੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਹਨਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦੇ ਪੁੱਤਰ ਮੱਖਣ ਲਾਲ ਇੰਸਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਉਹਨਾਂ ਦੀ ਮ੍ਰਿਤਕ ਦੇਹ ਨੂੰ ਅਚਾਰੀਆ ਸ੍ਰੀ ਚੰਦਰ ਕਾਲਜ ਆਫ ਮੈਡੀਕਲ ਸਾਇੰਸਸ ਅਤੇ ਹਸਪਤਾਲ ਜੰਮੂ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। Mansa News

    Read Also : Welfare: ਡੇਰਾ ਪ੍ਰੇਮੀ ਨੇ ਜ਼ਰੂਰਤਮੰਦ ਮਰੀਜ਼ ਨੂੰ ਖੂਨਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ

    ਮ੍ਰਿਤਕ ਦੇ ਨਿਵਾਸ ਸਥਾਨ ਅੰਦਰਲੇ ਫਾਟਕਾਂ ਤੋਂ ਲੈ ਕੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਵੱਡੀ ਗਿਣਤੀ ਸਾਧ-ਸੰਗਤ ਵੱਲੋਂ ‘ਸਰੀਰਦਾਨੀ ਕਲਾਵੰਤੀ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੰੁਜਾਊਂ ਨਾਅਰਿਆਂ ਦੇ ਨਾਲ ਬੱਸ ਅੱਡੇ ਕੋਲੋਂ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸਰੀਰਦਾਨੀ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸ਼ਹਿਰ ਦੇ ਤਿੰਨਾਂ ਜੋਨਾਂ ਤੋਂ ਜ਼ਿੰਮੇਵਾਰ ਸੇਵਾਦਾਰ, ਪ੍ਰੇਮੀ ਸੰਮਤੀਆਂ ਦੇ ਸੇਵਾਦਾਰ ਤੇ ਵੱਡੀ ਗਿਣਤੀ ’ਚ ਸਾਧ ਸੰਗਤ ਤੇ ਪਤਵੰਤੇ ਵਿਅਕਤੀ ਹਾਜ਼ਰ ਸੀ। Mansa News

    ਸਰੀਰਦਾਨ ਅਹਿਮ ਦਾਨ : ਚੌਹਾਨ

    ਇਸ ਮੌਕੇ ਕਾ. ਕ੍ਰਿਸ਼ਨ ਚੌਹਾਨ ਨੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਕਾਰਜਾਂ ਦੇ ਨਾਲ-ਨਾਲ ਸਰੀਰਦਾਨ ਅਹਿਮ ਦਾਨ ਹੈ ਜੋ ਮੈਡੀਕਲ ਖੋਜਾਂ ਲਈ ਸਹਾਈ ਹੁੰਦਾ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਡੇਰਾ ਸ਼ਰਧਾਲੂਆਂ ਵਾਂਗ ਭਲਾਈ ਕਾਰਜਾਂ ਦੇ ਨਾਲ-ਨਾਲ ਨਸ਼ਾ ਰਹਿਤ ਸਮਾਜ ਦੀ ਸਿਰਜਣਾ ’ਚ ਯੋਗਦਾਨ ਪਾਇਆ ਜਾਵੇ।