ਸੀਰੀਆ ਹਵਾਈ ਫੌਜ ਨੇ ਦਮਿਸ਼ਕ ‘ਚ ਦੁਸ਼ਮਣਾਂ ਦੇ ਟਿਕਾਣੇ ਕੀਤੇ ਤਬਾਹ

Syrian, Air Force, Destroyed, Enemies, Damascus

ਦੇਸ਼ ਦਾ ਵੱਡਾ ਹਿੱਸਾ ਫਿਰ ਤੋਂ ਹਾਸਲ ਕੀਤਾ

ਬੇਰੂਤ, ਏਜੰਸੀ।

ਸੀਰੀਆ ਦੀ ਹਵਾਈ ਫੌਜ ਨੇ ਰਾਜਧਾਨੀ ਦਮਿਸ਼ਕ ਦੇ ਪੱਛਮ ‘ਚ ਦੁਸ਼ਮਣਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਤਬਾਹ ਕਰ ਦਿੱਤਾ। ਸੀਰੀਆਈ ਸਮਾਚਾਰ ਏਜੰਸੀ ਸਾਨਾ ਨੇ ਵੀਰਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਨੇ ਫੌਜੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਡੀ ਹਵਾਈ ਫੌਜ ਨੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਇਆ ਅਤੇ ਦਮਿਸ਼ਕ ਦੇ ਪੱਛਮ ‘ਚ ਉਹਨਾਂ ਦੇ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ। ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਪ੍ਰਤੀ ਵਫਾਦਾਰ ਬਲਾਂ ਨੇ ਰੂਸੀ ਹਵਾਈ ਫੌਜ ਅਤੇ ਇਰਾਨ ਸਮਰਥਿਤ ਫੌਜਾਂ ਦੀ ਮਦਦ ਨਾਲ ਸੱਤ ਸਾਲ ਤੋਂ ਜ਼ਿਆਦਾ ਸਮੇਂ ਦੇ ਗ੍ਰਹਿ ਯੁੱਧ ਤੋਂ ਬਾਅਦ ਵਿਦਰੋਹੀਆਂ ਅਤੇ ਅੱਤਵਾਦੀਆਂ ਤੋਂ ਦੇਸ਼ ਦਾ ਵੱਡਾ ਹਿੱਸਾ ਫਿਰ ਤੋਂ ਹਾਸਲ ਕਰ ਲਿਆ ਹੈ।

ਇਜ਼ਰਾਇਲ ਸੀਰੀਆ ‘ਚ ਇਰਾਨ ਦੀ ਵਧਦੀ ਦਖਲਅੰਦਾਜ਼ੀ ਨਾਲ ਆਪਣੀ ਸੁਰੱਖਿਆ ਲਈ ਖ਼ਤਰਾ ਪੈਦਾ ਹੋਣ ਤੋਂ ਚਿੰਤਿਤ ਹੈ। ਉਸ ਨੇ ਸੱਤ ਸਾਲਾਂ ਦੇ ਸ਼ੰਘਰਸ਼ ਦੌਰਾਨ ਸੀਰੀਆ ‘ਚ ਕਈ ਇਰਾਨੀ ਅਤੇ ਇਰਾਨ ਸਮਰਥਿਤ ਟਿਕਾਣਿਆਂ  ‘ਤੇ ਹਮਲਾ ਕੀਤਾ ਹੈ। ਇਜ਼ਰਾਇਲ ਦੇ ਇੱਕ ਫੌਜ ਦੇ ਬੁਲਾਰੇ ਨੇ ਸਾਨਾ ਦੀ ਰਿਪੋਰਟ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।