ਹੁਣ 25 ਜਨਵਰੀ ਨੂੰ ਹੋਵੇਗੀ ਰਿਲੀਜ਼
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਫਿਲਮ ‘ਪਦਮਾਵਤ’ ਦੀ ਰਿਲੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ ਇਸ ਦੀ ਸਕਰੀਨਿੰਗ ਦੇਸ਼ ਭਰ ‘ਚ ਹੁਣ 25 ਜਨਵਰੀ ਨੂੰ ਹੋਵੇਗੀ ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਗੁਜਰਾਤ ‘ਚ ਪਾਬੰਦੀ ਲਾਉਣ ਖਿਲਾਫ਼ ਫਿਲਮ ਦੇ ਪ੍ਰੋਡਿਊਸਰਜ਼ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਸੀ ਵੀਰਵਾਰ ਨੂੰ ਇਸ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਨ੍ਹਾਂ ਸੂਬਿਆਂ ਦੇ ਨੋਟੀਫਿਕੇਸ਼ਨ ‘ਤੇ ਰੋਕ ਲਾ ਦਿੱਤੀ। ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਗੁਜਰਾਤ ਸਰਕਾਰਾਂ ਦੇ ਉਨ੍ਹਾਂ ਨੋਟੀਫਿਕੇਸ਼ਨਾਂ ‘ਤੇ ਵੀ ਸਟੇਅ ਲਾ ਦਿੱਤਾ ਹੈ, ਜਿਨ੍ਹਾਂ ‘ਚ ਫਿਲਮ ਰਿਲੀਜ਼ ਨਾ ਹੋਣ ਦਾ ਆਰਡਰ ਦਿੱਤਾ ਗਿਆ ਸੀ ਪ੍ਰੋਡਿਊਸਰਜ਼ ਦੇ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਸੂਬਿਆਂ ਲਈ ਡਾਇਰੈਕਸ਼ਨ ਜਾਰੀ ਕਰਨ ਤਾਂ ਕਿ ਫਿਲਮ ਦੀ ਰਿਲੀਜ਼ ‘ਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਹਰੀਸ਼ ਸਾਲਵੇ ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਜੇਕਰ ਸੂਬੇ ਹੀ ਫਿਲਮ ਨੂੰ ਬੈਨ ਕਰਨ ਲੱਗਣਗੇ ਤਾਂ ਇਸ ਨਾਲ ਫੈਡਰਲ ਸਟ੍ਰਕਚਰ (ਸੰਘੀ ਢਾਂਚਾ) ਤਬਾਹ ਹੋ ਜਾਵੇਗਾ ਇਹ ਬਹੁਤ ਗੰਭੀਰ ਮਾਮਲਾ ਹੈ ਜੇਕਰ ਕਿਸੇ ਨੂੰ ਇਸ ਨਾਲ (ਫਿਲਮ ਤੋਂ) ਮੁਸ਼ਕਲ ਹੈ ਤਾਂ ਉਹ ਸਬੰਧਿਤ ਟ੍ਰਿਬਿਊਨਲ ‘ਚ ਰਾਹਤ ਪਾਉਣ ਲਈ ਅਪੀਲ ਕਰ ਸਕਦਾ ਹੈ ਸੂਬੇ ਫਿਲਮ ਦੇ ਸਬਜੈਕਟ ਨਾਲ ਛੇੜਛਾੜ ਨਹੀਂ ਕਰ ਸਕਦੇ ਵੀਰਵਾਰ ਨੂੰ ਚੀਫ਼ ਜਸਟਿਸ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ ਬੈਂਚ ‘ਚ ਜਸਟਿਸ ਖਾਨਵਿਲਕਰ ਤੇ ਜਸਟਿਸ ਡੀ.ਵਾਈ ਚੰਦਰਚੂਹੜ ਵੀ ਸਨ।
ਰਾਜਪੂਤ ਸੰਗਠਨਾਂ ਵੱਲੋਂ ਵਿਰੋਧ ਜਾਰੀ
ਓਧਰ ਰਾਜਪੂਤ ਸੰਗਠਨ ਅਜੇ ਵੀ ਫਿਲਮ ਦੇ ਖਿਲਾਫ਼ ਡਟੇ ਹੋਏ ਹਨ ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਲਾਬ ਚੰਦ ਕਟਰੀਆਂ ਨੇ ਕਿਹਾ ਕਿ ਕਾਨੂੰਨ ਦੀ ਪਾਲਣਾ ਕੀਤੀ ਜਾਵੇਗੀ ਤੇ ਅਦਾਲਤ ਦੇ ਆਦੇਸ਼ ਤੋਂ ਪੈਦਾ ਹਾਲਾਤਾਂ ਨਾਲ ਨਜਿੱਠਣ ਲਈ ਕਾਨੂੰਨ ਵਿਭਾਗ ਤੋਂ ਸਲਾਹ ਲੈ ਕੇ ਕੋਈ ਰਸਤਾ ਕੱਢਿਆ ਜਾਵੇਗਾ ਓਧਰ ਰਾਜਪੂਤ ਸੰਗਠਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਫੈਸਲੇ ‘ਤੇ ਅਡਿੱਗ ਹਨ ਤੇ ਕਾਨੂੰਨ ਵਿਵਸਥਾ ਸੰਭਾਲਣ ਦਾ ਜਿੰਮਾ ਸਰਕਾਰ ਦਾ ਹੈ।