3 ਲੱਖ 30 ਹਜ਼ਾਰ ਲੁੱਟਣ ਦੀ ਘਟਨਾ ਤੋਂ ਪੁਲਿਸ ਨੇ ਚੁੱਕਿਆ ਪਰਦਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੰਘੇ ਦਿਨ ਆਰੀਆ ਸਮਾਜ ਚੌਂਕ ਨੇੜੇ ਵਾਪਰੀ 3 ਲੱਖ 30 ਹਜ਼ਾਰ ਰੁਪਏ ਦੀ ਖੋਹ ਦੀ ਘਟਨਾ ਦਾ ਪਰਦਾ ਚੁੱਕ ਦਿੱਤਾ ਹੈ। ਇਸ ਘਟਨਾ ਨੂੰ ਕਿਸੇ ਹੋਰ ਨੇ ਨਹੀਂ, ਸਗੋਂ ਪੈਸੇ ਲੈ ਕੇ ਜਾਣ ਵਾਲੇ ਸ਼ੁਭਮ ਨੇ ਹੀ ਆਪਣੇ ਦੋਸਤ ਨਾਲ ਮਿਲਕੇ ਅੰਜਾਮ ਦਿੱਤਾ ਸੀ ਤੇ ਲੁੱਟ ਖੋਹ ਦੀ ਘਟਨਾ ਸਬੰਧੀ ਐਵੇ ਹੀ ਰੌਲਾ ਪਾ ਦਿੱਤਾ ਗਿਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਸਿਟੀ ਜਗਵਿੰਦਰ ਸਿੰਘ ਚੀਮਾ ਨੇ ਦੱਸਿਆ। (Robbery)
ਕਿ 28 ਅਗਸਤ ਨੂੰ ਸਰਹੰਦੀ ਗੇਟ ਪਟਿਆਲਾ ਸ਼ਿਵ ਟੈਲੀਕਾਮ ਦੁਕਾਨ ਦੇ ਮਾਲਕ ਦਰਸ਼ਨ ਕੁਮਾਰ ਨੇ ਪੁਲਿਸ ਨੂੰ ਮੁਕੱਦਮਾ ਦਰਜ਼ ਕਰਵਾਉਂਦਿਆਂ ਦੱਸਿਆ ਕਿ ਉਹ ਮੋਬਾਇਲ ਦਾ ਕੰਮ ਕਰਦਾ ਹੈ ਤੇ ਉਸ ਦੀ ਦੁਕਾਨ ’ਤੇ ਸ਼ੁਭਮ ਪੁੱਤਰ ਰਾਜੇਸ਼ ਵਰਮਾ ਜੋ ਬਤੌਰ ਕਮਿਸ਼ਨ ਏਜੰਟ ਕੰਮ ਕਰਦਾ ਹੈ, ਜਿਸ ਨੇ ਉਸ ਨੂੰ ਕਿਹਾ ਕਿ ਮੋਬਾਇਲ ’ਤੇ ਆਨਲਾਈਨ ਆਫ਼ਰ ਚੱਲ ਰਹੀ ਹੈ, ਜਿਸ ਕਰਕੇ ਮੇਰੇ ਬੇਟੇ ਡਿੰਪੀ ਨੇ ਮੇਰੇ ਕਹਿਣ ’ਤੇ ਸ਼ੁਭਮ ਨੂੰ 3 ਲੱਖ 30 ਹਜ਼ਾਰ ਰੁਪਏ ਜਮ੍ਹਾ ਕਰਾਉਣ ਲਈ ਦੇ ਦਿੱਤੇ ਤਾਂ ਉਸ ਨੇ ਕੁਝ ਸਮੇਂ ਬਾਅਦ ਫੋਨ ਕਰਕੇ ਕਿਹਾ ਕਿ ਪੈਸੇ ਖੋਹ ਲਏ ਗਏ। (Robbery)
ਇਹ ਵੀ ਪੜ੍ਹੋ : ਭਾਜਪਾ ਨੂੰ ਵੱਡਾ ਝਟਕਾ : ਅਰੁਣ ਨਾਰੰਗ ਆਮ ਆਦਮੀ ਪਾਰਟੀ ’ਚ ਸ਼ਾਮਲ
ਇਸ ਘਟਨਾ ਉਪਰੰਤ ਤੁਰੰਤ ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਪੁੱਜ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਤੇ ਆਸ-ਪਾਸ ਦੇ ਘਰਾਂ ’ਚ ਲੋਕਾਂ ਵੱਲੋਂ ਲਾਏ ਗਏ ਸੀਸੀਟੀਵੀ ਕੈਮਰਿਆਂ ਦੀ ਮੱਦਦ ਲਈ ਗਈ ਜਿਸ ਤੋਂ ਪੁਲਿਸ ਨੂੰ ਘਟਨਾ ਦੀ ਅਸਲ ਸੱਚਾਈ ਬਾਰੇ ਪੁਖਤਾ ਸਬੂਤ ਹੱਥ ਲੱਗ ਗਏ। ਐੱਸਪੀ ਨੇ ਦੱਸਿਆ ਕਿ ਇਨ੍ਹਾਂ ਸਬੂਤਾਂ ਦੇ ਅਧਾਰ ’ਤੇ ਜਦੋਂ ਉਕਤ ਸ਼ੁਭਮ ਦੀ ਡੂੰਘਾਈ ਨਾਲ ਪੁੱਛਗਿਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਸ ਲੁੱਟ ਦੀ ਘਟਨਾ ਨੂੰ ਕਿਸੇ ਹੋਰ ਵਿਅਕਤੀਆਂ ਵੱਲੋਂ ਅੰਜਾਮ ਨਹੀਂ ਸੀ ਦਿੱਤਾ ਗਿਆ, ਸਗੋਂ ਸ਼ੁਭਮ ਵੱਲੋਂ ਆਪਣੇ ਹੀ ਮੁਹੱਲੇ ਦੇ ਇੱਕ ਹੋਰ ਸਾਥੀ ਗੁਰਦੀਪ ਸਿੰਘ ਪੁੱਤਰ ਹਰਜੀਤ ਸਿੰਘ ਨਾਲ ਸਲਾਹ ਮਸ਼ਵਰਾ ਕਰਕੇ ਥੋੜ੍ਹੇ ਸਮੇਂ ਵਿੱਚ ਜੋ ਵੱਡੀ ਰਕਮ ਕਮਾਉਣ ਦੇ ਲਾਲਚ ਵਿੱਚ ਆ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। (Robbery)
ਜੋ ਇਹ ਰਕਮ ਉਸਨੇ ਆਪਣੇ ਸਾਥੀ ਗੁਰਦੀਪ ਸਿੰਘ ਨੂੰ ਸੌਂਪ ਦਿੱਤੀ ਤੇ ਖੁਦ ਘਟਨਾ ਵਾਲੀ ਥਾਂ ’ਤੇ ਅੱਖਾਂ ਵਿੱਚ ਮਿਰਚਾਂ ਪਾਉਣ ਦਾ ਨਾਟਕ ਰਚ ਕੇ ਇਸ ਘਟਨਾ ਬਾਰੇ ਝੂਠੀ ਜਾਣਕਾਰੀ ਆਪਣੇ ਮਾਲਕ ਨੂੰ ਦੇ ਕੇ ਮੁਕੱਦਮਾ ਦਰਜ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਲੁੱਟੀ ਗਈ ਰਕਮ 3 ਲੱਖ 30 ਹਜ਼ਾਰ ਤੇ ਮੋਬਾਇਲ ਫੋਨ ਬਰਾਮਦ ਕਰ ਲਿਆ ਗਿਆ ਹੈ। ਇਸ ਮੌਕੇ ਡੀਐੱਸਪੀ ਸਿਟੀ ਯੋਗੇਸ਼ ਸ਼ਰਮਾ, ਇੰਚਾਰਜ ਸੀਆਈਏ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਇੰਸਪੈਕਟਰ ਸੁਖਦੇਵ ਸਿੰਘ ਹਾਜ਼ਰ ਸਨ। (Robbery)














