ਸ਼ੇਅਰ ਬਜ਼ਾਰ 58 ਹਜ਼ਾਰ ਤੋਂ ਪਾਰ
(ਏਜੰਸੀ) ਮੁੰਬਈ। ਚਾਰੇ ਪਾਸੇ ਲਿਵਾਲੀ ਦੇ ਜ਼ੋਰ ’ਤੇ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਹੇ ਸ਼ੇਅਰ ਬਜ਼ਾਰ ’ਚ ਤੇਜ਼ ਕਰੈਕਸ਼ਨ ਦਾ ਅਨੁਮਾਨ ਪ੍ਰਗਟਾਇਆ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਛੋਟੇ ਨਿਵੇਸ਼ਕਾਂ ਖਾਸ ਕਰਕੇ ਖੁਦਰਾ ਨਿਵੇਸ਼ਕਾਂ ਨੂੰ ਨਿਵੇਸ਼ ’ਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਬੀਤੇ ਹਫ਼ਤੇ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਅੰਕ ਸੈਂਸੇਕਸ 2005.23 ਅੰਕਾਂ ਦੀ ਜ਼ਬਰਦਸਤ ਉੱਛਾਲ ਨਾਲ ਹੁਣ ਤੱਕ ਦੇ ਸਭ ਤੋਂ ਵੱਡੇ ਰਿਕਾਰਡ ਉੱਚ ਪੱਧਰ 58129.95 ਅੰਕ ਦੇ ਪੱਧਰ ’ਤੇ ਪਹੰੁਚ ਗਿਆ ਇਸ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਸੂਚਕ ਅੰਕ ਨਿਫਟੀ ਵੀ 631.35 ਅੰਕਾਂ ਦੇ ਉਛਾਲ ਨਾਲ ਹੁਣ ਤੱਕ ੳੱੁਚ ਪੱਧਰ 173336.55 ਅੰਕ ’ਤੇ ਪਹੁੰਚ ਗਿਆ। ਦਿੱਗਜ਼ਕੰਪਨੀਆਂ ਵਾਂਗ ਛੋਟੀਆਂ ਤੇ ਦਰਮਿਆਨੀ ਕੰਪਨੀਆਂ ’ਚ ਵੀ ਜ਼ਬਰਦਸਤ ਲਿਵਾਲੀ ਦੇਖੀ ਗਈ ਹੈ ਬੀਐਸਈ ਦਾ ਮਿਡਕੈਪ 1126.80 ਅੰਕਾਂ ਦੀ ਤੇਜ਼ੀ ਲੈ ਕੇ 24382.19 ਅੰਕ ’ਤੇ ਅਤੇ ਸਮਾਲਕੈਪ 1021.16 ਅੰਕਾਂ ਦੇ ਵਾਧੇ ਨਾਲ 27305.31 ਅੰਕ ’ਤੇ ਪਹੁੰਚ ਗਿਆ।
ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸ਼ੇਅਰ ਬਜ਼ਾਰ ’ਚ ਪਿਛਲੇ ਦੋ ਹਫ਼ਤਿਆਂ ਤੋਂ ਤੇਜ਼ੀ ਦੇਖੀ ਜਾ ਰਹੀ ਹੈ ਉਸ ਨਾਲ ਸ਼ੇਅਰ ਬਜ਼ਾਰ ’ਚ ਤੇਜ਼ ਕਰੈਕਸ਼ਨ ਦੀ ਸੰਭਾਨ ਮਜ਼ਬੂਤ ਹੋ ਰਹੀ ਹੈ ਕਿਉਕਿ ਵਿਦੇਸ਼ ਸੰਸਥਾਗਤ ਨਿਵੇਸ਼ ਕਿਸੇ ਵੀ ਸਮੇਂ ਮੁਨਾਫ਼ਾ ਕੱਟ ਕੇ ਕੱਢ ਸਕਦੇ ਹਨ ਵਿਦੇਸ਼ ਨਿਵੇਸ਼ਕਾਂ ਦੇ ਜ਼ੋਰ ’ਤੇ ਹੀ ਸ਼ੇਅਰ ਬਜ਼ਾਰ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ ਇਸ ਦੇ ਮੱਦੇਨਜ਼ਰ ਛੋਟੇ ਨਿਵੇਸ਼ਕਾਂ ਖਾਸ ਕਰਕੇ ਖੁਦਰਾ ਨਿਵੇਸ਼ਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ