2007 ਤੋਂ ਬਾਅਦ ਪਹਿਲੀ ਵਾਰ ਖੇਡੇਗੀ ਭਾਰਤੀ ਟੀਮ ਆਇਰਲੈਂਡ ‘ਚ
ਡਬਲਿਨ (ਏਜੰਸੀ)। ਭਾਰਤੀ ਕ੍ਰਿਕਟ ਟੀਮ ਫਿੱਟ ਵਿਰਾਟ ਕੋਹਲੀ ਦੀ ਅਗਵਾਈ ‘ਚ ਇੰਗਲੈਂਡ ਦੇ ਲੰਮੇ ਦੌਰੇ ‘ਤੇ ਹੈ ਜਿਸ ਦੀ ਸ਼ੁਰੂਆਤ ਉਹ ਆਇਰਲੈਂਡ ਵਿਰੁੱਧ ਅੱਜ ਪਹਿਲੇ ਟਵੰਟੀ20 ਮੁਕਾਬਲੇ ਨਾਲ ਕਰੇਗੀ ਜੋ ਇੰਗਲਿਸ਼ ਹਾਲਾਤਾਂ ਅਨੁਸਾਰ ਢਾਲਣ ਦੇ ਲਿਹਾਜ਼ ਨਾਲ ਅਹਿਮ ਸਾਬਤ ਹੋਵੇਗਾ ਭਾਰਤ ਅਤੇ ਆਇਰਲੈਂਡ ਦਰਮਿਆਨ ਦੋ ਟਵੰਟੀ20 ਮੈਚਾਂ ਦੀ ਲੜੀ ਹੋਣੀ ਹੈ ਦੂਸਰਾ ਮੈਚ 29 ਜੂਨ ਨੂੰ ਇਸ ਮੈਦਾਨ ‘ਤੇ ਹੀ ਹੋਵੇਗਾ।
ਪੰਜਾਬ ਦੇ ਕੌਲ ਨੁੂੰ ਮਿਲ ਸਕਦਾ ਹੈ ਮੌਕਾ
ਦੱਖਣੀ ਅਫ਼ਰੀਕਾ ਦੌਰੇ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਦੇ ਸਾਰੇ ਵੱਡੇ ਖਿਡਾਰੀ ਲੜੀ ‘ਚ ਉੱਤਰ ਰਹੇ ਹਨ ਇਸ ਤੋਂ ਪਹਿਲਾਂ ਵਿਰਾਟ, ਭੁਵੀ, ਜਸਪ੍ਰੀਤ ਬੁਮਰਾਹ ਅਤੇ ਧੋਨੀ ਸ਼੍ਰੀਲੰਕਾ ਵਿਰੁੱਧ ਟਵੰਟੀ20 ਤਿਕੋੜੀ ਲੜਂ ਤੋਂ ਬਾਹਰ ਰਹੇ ਸਨ ਟੀਮ ‘ਚ ਸਿਧਾਰਥ ਕੌਲ ਵੀ ਸ਼ਾਮਲ ਹਨ ਜਿੰਨ੍ਹਾਂ ਨੇ ਅਜੇ ਤੱਕ ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਸ਼ੁਰੂਆਤ ਕਰਨੀ ਹੈ ਜਦੋਂਕਿ ਯਾਦਵ ਨੇ ਆਪਣਾ ਇੱਕੋ ਇੱਕ ਟਵੰਟੀ20 ਅੰਤਰਰਾਸ਼ਟਰੀ ਮੈਚ 2012 ‘ਚ ਸ਼੍ਰੀਲੰਕਾ ਵਿਰੁੱਧ ਖੇਡਿਆ ਹੈ ਅਜਿਹੇ ‘ਚ ਆਇਰਲੈਂਡ ਵਿਰੁੱਧ ਕੁਮਾਰ ਜਾਂ ਬੁਮਰਾਹ ਵਿੱਚੋਂ ਕਿਸੇ ਇੱਕ ਨੂੰ ਬਾਹਰ ਬੈਠਾ ਕੇ ਯਾਦਵ ਜਾਂ ਕੌਲ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
ਭਾਰਤ ਅਤੇ ਆਇਰਲੈਂਡ ਦਰਮਿਆਨ ਜ਼ਿਆਦਾ ਮੁਕਾਬਲੇ ਨਹੀਂ ਖੇਡੇ ਗਏ ਹਨ ਅਤੇ ਭਾਰਤੀ ਟੀਮ 2007 ਤੋਂ ਬਾਅਦ ਇੱਥੇ ਪਹਿਲੀ ਵਾਰ ਭਾਰਤੀ ਟੀਮ ਦੌਰੇ ‘ਤੇ ਪਹੁੰਚੀ ਹੈ ਦੋਵਾਂ ਟੀਮਾਂ ਦਰਮਿਆਨ ਕੁੱਲ ਚਾਰ ਵਾਰ ਸੀਮਤ ਓਵਰਾਂ ਦੇ ਰੂਪ ‘ਚ ਮੈਚ ਖੇਡੇ ਗਏ ਹਨ ਜਿੰਨ੍ਹਾਂ ‘ਚ 2011 ਅਤੇ 2015 ਇੱਕ ਰੋਜ਼ਾ ਵਿਸ਼ਵ ਕੱਪ ‘ਚ ਤਿੰਨ ਮੈਚ ਅਤੇ 2009 ‘ਚ ਟਵੰਟੀ20 ਵਿਸ਼ਵ ਕੱਪ ‘ਚ ਇੱਕੋ ਇੱਕ ਮੈਚ ਖੇਡਿਆ ਗਿਆ ਸੀ ਭਾਰਤ ਨੇ ਆਇਰਲੈਂਡ ਤੋਂ ਆਪਣਾ ਟਵੰਟੀ ਮੈਚ 8 ਵਿਕਟਾਂ ਨਾਲ ਜਿੱਤਿਆ ਸੀ ਜਿਸ ਵਿੱਚ ਰੋਹਿਤ ਨੇ ਨਾਬਾਦ ਅਰਧ ਸੈਂਕੜਾ ਲਗਾਇਆ ਸੀ ਆਇਰਲੈਂਡ ਦੀ ਟੀਮ ‘ਚ ਕਪਤਾਨ ਗੈਰੀ ਵਿਲਸਨ, ਵਿਲਿਅਮ ਪੋਰਟਸਫੀਲਡ ਅਤੇ ਹਰਫ਼ਨਮੌਲਾ ਕੇਵਿਨ ਓ ਬ੍ਰਾਇਨ ‘ਤੇ ਨਜ਼ਰਾਂ ਰਹਿਣਗੀਆਂ ਜੋ ਭਾਰਤੀ ਟੀਮ ਵਿਰੁੱਧ ਵੀ ਖੇਡ ਚੁੱਕੇ ਹਨ ਇਸ ਤੋਂ ਇਲਾਵਾ ਭਾਰਤੀ ਮੂਲ ਦੇ ਆਫ਼ ਸਪਿੱਨਰ ਸਿਮਰਨਜੀਤ ਸਿੰਘ ਤੋਂ ਵੀ ਮਹਿਮਾਨ ਟੀਮ ਵਿਰੁੱਧ ਚੰਗੇ ਪ੍ਰਦਰਸ਼ਨ ਦੀ ਆਸ ਕੀਤੀ ਜਾ ਰਹੀ ਹੈ।
ਭਾਰਤੀ ਟੀਮ : ਵਿਰਾਟ ਕੋਹਲੀ, ਸ਼ਿਖਰ ਧਵਨ, ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸੁਰੇਸ਼ ਰੈਣਾ, ਮਨੀਸ਼ ਪਾਂਡੇ, ਐਮਐਸ.ਧੋਨੀ, ਹਾਰਦਿਕ ਪਾਂਡਿਆ, ਦਿਨੇਸ਼ ਕਾਰਤਿਕ, ਯੁਜਵਿੰਦਰ ਚਾਹਲ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ, ਜਸਪ੍ਰੀਤ ਬੁਮਰਾਹ, ਸਿਧਾਰਥ ਕੌਲ, ਉਮੇਸ਼ ਯਾਦਵ।