ਅੱਤਵਾਦੀ ਗਰੁੱਪ ’ਚ ਸ਼ਾਮਲ ਸਨ ਦੋ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮਾਂ ਦੇ ਮੁੰਡੇ ਵੀ, ਅੱਤਵਾਦੀ ਰਿੰਦਾ ਦਾ ਨਾਂਅ ਆਉਣ ਨਾਲ ਐਨਆਈਏ ਐਕਟਿਵ

NIA Raid Sachkahoon
ਫਾਈਲ ਫੋਟੋ।

ਅੱਤਵਾਦੀ ਗਰੁੱਪ ’ਚ ਸ਼ਾਮਲ ਸਨ ਦੋ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮਾਂ ਦੇ ਮੁੰਡੇ ਵੀ, ਅੱਤਵਾਦੀ ਰਿੰਦਾ ਦਾ ਨਾਂਅ ਆਉਣ ਨਾਲ ਐਨਆਈਏ ਐਕਟਿਵ

ਚੰਡੀਗੜ੍ਹ। ਕੁਰੂਕਸ਼ੇਤਰ ਦੇ ਸ਼ਾਹਬਾਦ ’ਚ ਜੀਟੀ ਰੋਡ ’ਤੇ ਦਰੱਖਤ ਹੇਠੋਂ ਮਿਲੇ ਵਿਸਫੋਟਕ ਨੂੰ ਲੈ ਕੇ ਹਰਿਆਣਾ ਪੁਲਿਸ ਦੀ ਜਾਂਚ ’ਚ ਵੱਡਾ ਖੁਲਾਸਾ ਹੋਇਆ ਹੈ। ਕੁਝ ਮਹੀਨੇ ਪਹਿਲਾਂ ਕਰਨਾਲ ਅਤੇ ਹੁਣ ਕੁਰੂਕਸ਼ੇਤਰ ਵਿੱਚ ਮਿਲੇ ਵਿਸਫੋਟਕ ਸਮਾਨ ਹਨ। ਇਸ ਦੀ ਪੁਸ਼ਟੀ ਕਰਦਿਆਂ ਹਰਿਆਣਾ ਐਸਟੀਐਫ ਦੇ ਐਸਪੀ ਸੁਮਿਤ ਕੁਮਾਰ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਬੈਠੇ ਬਦਨਾਮ ਗੈਂਗਸਟਰ ਹਰਵਿੰਦਰ ਰਿੰਦਾ ਨੇ ਇਹ ਧਮਾਕਾਖੇਜ਼ ਸਮੱਗਰੀ ਭੇਜੀ ਸੀ। ਦੂਜੇ ਪਾਸੇ ਪੰਜਾਬ ਪੁਲਿਸ ਦੇ 2 ਸਾਬਕਾ ਪੁਲਿਸ ਮੁਲਾਜ਼ਮਾਂ ਦੇ ਪੁੱਤਰ ਵੀ ਰਿੰਦਾ ਦੇ ਇਸ ਦਹਿਸ਼ਤੀ ਮਾਡਿਊਲ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿੱਚ ਸਬ-ਇੰਸਪੈਕਟਰ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਇਸ ਮਾਮਲੇ ’ਚ ਅੱਤਵਾਦੀ ਕਨੈਕਸ਼ਨ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੀ ਸਰਗਰਮ ਹੋ ਗਈ ਹੈ। ਫਿਲਹਾਲ ਹਰਿਆਣਾ ਐਸਟੀਐਫ ਇਸ ਦੀ ਜਾਂਚ ਕਰ ਰਹੀ ਹੈ ਪਰ ਐਨਆਈਏ ਗਿ੍ਰਫ਼ਤਾਰ ਸ਼ਮਸ਼ੇਰ ਸ਼ੇਰਾ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

ਸ਼ਮਸ਼ੇਰ ਦੇ 2 ਹੋਰ ਸਾਥੀ ਗਿ੍ਰਫਤਾਰ, ਇਕ ਦੀ ਭਾਲ ਜਾਰੀ

ਹਰਿਆਣਾ ਐਸਟੀਐਫ ਨੇ ਇਸ ਮਾਮਲੇ ਵਿੱਚ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਦੇ ਦੋ ਸਾਥੀਆਂ ਰੋਬਿਨਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲ 1.3 ਕਿਲੋ ਆਰਡੀਐਕਸ ਸੀ। ਪੁਲਿਸ ਜਾਂਚ ਅਨੁਸਾਰ ਰੌਬਿਨ ਸ਼ਮਸ਼ੇਰ ਨਾਲ ਵਿਸਫੋਟਕ ਰੱਖਣ ਆਇਆ ਸੀ। ਉਸ ਦੇ ਨਾਲ 2 ਹੋਰ ਲੋਕ ਆਏ। ਇਸ ਦੇ ਨਾਲ ਹੀ ਉਹ ਕੰਬੋ ਦਾਏਵਾਲਾ ਦੇ ਰਹਿਣ ਵਾਲੇ ਬਲਜੀਤ ਸਿੰਘ ਕੋਲ ਸਰਹੱਦ ਪਾਰ ਤੋਂ ਆਉਣ ਵਾਲੇ ਨਸ਼ੇ ਦੀ ਖੇਪ ਰੱਖਦਾ ਸੀ। ਜਦੋਂ ਹਰਿਆਣਾ ਅਤੇ ਪੰਜਾਬ ਪੁਲਿਸ ਨੇ ਸਾਂਝੀ ਛਾਪੇਮਾਰੀ ਕੀਤੀ ਤਾਂ ਉਸ ਵਿੱਚੋਂ ਡੇਢ ਕਿਲੋ ਅਫੀਮ ਵੀ ਬਰਾਮਦ ਹੋਈ। ਇਸ ਦੇ ਨਾਲ ਹੀ ਪੁਲਿਸ ਹੁਣ ਉਸਦੇ ਚੌਥੇ ਸਾਥੀ ਅਰਸ਼ਦੀਪ ਸਿੰਘ ਦੀ ਭਾਲ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ