ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਪੁਲਿਸ ਮੁਲਾਜ਼ਮ ...

    ਪੁਲਿਸ ਮੁਲਾਜ਼ਮ ਦੇ ਪੁੱਤ ਨੇ ਪਤੀ-ਪਤਨੀ ’ਤੇ ਚੜ੍ਹਾਈ ਸਕਾਰਪੀਓ, ਇੱਕ ਦੀ ਮੌਤ

    The Son Police

    ਪੁਲਿਸ ਮੁਲਾਜ਼ਮ ਦੇ ਪੁੱਤ ਨੇ ਪਤੀ-ਪਤਨੀ ’ਤੇ ਚੜ੍ਹਾਈ ਸਕਾਰਪੀਓ, ਇੱਕ ਦੀ ਮੌਤ

    (ਰਘਬੀਰ ਸਿੰਘ)
    ਲੁਧਿਆਣਾ l  ਸ਼ਹੀਦ ਜੋਗਿੰਦਰਪਾਲ ਪਾਂਡੇ ਰੋਡ ’ਤੇ ਪੁਲਿਸ ਮੁਲਾਜ਼ਮ ਦੇ ਪੁੱਤ ਨੇ ਸਕਾਰਪੀਓ ਗੱਡੀ ਐਕਟਿਵਾ ਸਵਾਰ ਪਤੀ-ਪਤਨੀ ’ਤੇ ਚੜ੍ਹਾ ਦਿੱਤੀ ਹਾਦਸੇ ’ਚ ਪਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਪਤਨੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ, ਜਿਸ ਨੂੰ ਡੀਐੱਮਸੀ ਦਾਖ਼ਲ ਕਰਵਾਇਆ ਗਿਆ ਹੈ ਪੁਲਿਸ ਨੇ ਮੌਕੇ ’ਤੇ ਹੀ ਗੱਡੀ ਚਾਲਕ ਤੇ ਉਸ ਦੇ ਦੋਸਤ ਨੂੰ ਹਿਰਾਸਤ ’ਚ ਲੈ ਲਿਆ।

    ਜਾਣਕਾਰੀ ਅਨੁਸਾਰ ਪਿੰਡ ਗਿੱਲ ਵਾਸੀ ਸਰਬਜੀਤ ਸਿੰਘ ਆਪਣੀ ਪਤਨੀ ਨਾਲ ਐਕਟਿਵਾ ’ਤੇ ਡੀਐੱਮਸੀ ਜਾ ਰਹੇ ਸਨ। ਜਿਉਂ ਹੀ ਉਹ ਹਾਥੀ ਕੰਪਲੈਕਸ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਸਕਾਰਪੀਓ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਐਕਟਿਵਾ ਚਲਾ ਰਹੇ ਸਰਬਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਉਸ ਦੀ ਪਤਨੀ ਮਨਿੰਦਰ ਕੌਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।

    ਪੁਲਿਸ ਨੇ ਸਕਾਰਪੀਓ ਚਾਲਕਾਂ ਤੁਸ਼ਾਰ ਸ਼ਰਮਾ ਵਾਸੀ ਸਰਕਾਰੀ ਪੁਲਿਸ ਫਲੈਟ ਤੇ ਮਨੀਤ ਸਿੰਘ ਵਾਸੀ ਸਰਾਭਾ ਨਗਰ ਨੂੰ ਕਾਬੂ ਕੀਤਾ ਹੈ। ਚੌਂਕੀ ਘੁਮਾਰ ਮੰਡੀ ਇੰਚਾਰਜ ਸਬ-ਇੰਸਪੈਕਟਰ ਨੇ ਦੱਸਿਆ ਕਿ ਡਾਕਟਰਾਂ ਨੇ ਮਨਿੰਦਰ ਕੌਰ ਦੇ ਬਿਆਨ ਲੈਣ ਤੋਂ ਹਾਲੇ ਨਾਂਹ ਕੀਤੀ ਹੈ ਰਿਸ਼ਤੇਦਾਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਚਸ਼ਮਦੀਦਾਂ ਮੁਤਾਬਕ ਸਾਕਰਪਿਓ ਤੁਸ਼ਾਰ ਸ਼ਰਮਾ ਚਲਾ ਰਿਹਾ ਸੀ ਤੇ ਉਸ ਦਾ ਦੋਸਤ ਨਾਲ ਬੈਠਾ ਸੀ। ਗੱਡੀ ਬੇਹੱਦ ਤੇਜ਼ ਰਫ਼ਤਾਰ ਨਾਲ ਹੈਬੋਵਾਲ ਚੌਕ ਵੱਲੋਂ ਸੱਗੂ ਚੌਂਕ ਵੱਲ ਜਾ ਰਹੀ ਸੀ।

    ਜਿਵੇਂ ਹੀ ਗੱਡੀ ਘੁਮਾਰ ਮੰਡੀ ਪੁਲਿਸ ਚੌਂਕੀ ਨੂੰ ਕਰਾਸ ਕਰਕੇ ਹਾਥੀ ਕੰਪਲੈਕਸ ਨੇੜੇ ਪੁੱਜੀ ਤਾਂ ਚਾਲਕ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਡਿਵਾਈਡਰ ਟੱਪ ਕੇ ਦੂਸਰੇ ਪਾਸੇ ਚਲੀ ਗਈ ਤੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਆਪਣੀ ਲਪੇਟ ’ਚ ਲੈ ਲਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here