ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Murder: ਪੁੱਤ ...

    Murder: ਪੁੱਤ ਨੇ ਮਾਂ ਨਾਲ ਰਲ ਕੇ ਕੀਤਾ ਪਿਓ ਦਾ ਕਤਲ, ਮਾਂ-ਪੁੱਤ ਦੋਵੇਂ ਗ੍ਰਿਫ਼ਤਾਰ

    Murder
     ਬਠਿੰਡਾ : ਕਤਲ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮਾਂ-ਪੁੱਤ ਪੁਲਿਸ ਪਾਰਟੀ ਨਾਲ।

    (ਸੁਖਜੀਤ ਮਾਨ) ਬਠਿੰਡਾ। Murder: ਜ਼ਿਲ੍ਹਾ ਬਠਿੰਡਾ ਦੇ ਥਾਣਾ ਨਥਾਣਾ ’ਚ ਪੈਂਦੇ ਪਿੰਡ ਨਾਥਪੁਰਾ ਵਿਖੇ ਇੱਕ ਵਿਅਕਤੀ ਦੇ ਕਤਲ ਦਾ ਮਾਮਲਾ ਪੁਲਿਸ ਨੇ ਕੁੱਝ ਹੀ ਘੰਟਿਆਂ ’ਚ ਸੁਲਝਾ ਕੇ ਦੋ ਮੁਲਜ਼ਮਾਂ ਮਾਂ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਮੁਤਾਬਿਕ ਇਹ ਕਤਲ ਮਾਂ-ਪੁੱਤ ਨੇ ਰਲ ਕੇ ਕੀਤਾ ਹੈ ਮ੍ਰਿਤਕ ਮੁਲਜ਼ਮ ਮਹਿਲਾ ਦਾ ਪਤੀ ਤੇ ਨੌਜਵਾਨ ਦਾ ਪਿਤਾ ਸੀ।

    ਵੇਰਵਿਆਂ ਮੁਤਾਬਿਕ ਥਾਣਾ ਨਥਾਣਾ ਦੀ ਟੀਮ ਕੋਲ ਸੁਖਮੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਨਾਥਪੁਰਾ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਸਦਾ ਛੋਟਾ ਭਰਾ ਪ੍ਰਮਿੰਦਰ ਸਿੰਘ ਉਰਫ ਪਿੰਦੀ, ਜੋ ਉਨ੍ਹਾਂ ਦੇ ਨਾਲ ਦੇ ਘਰ ’ਚ ਹੀ ਆਪਣੀ ਪਤਨੀ ਜਸਵੀਰ ਕੌਰ ਅਤੇ ਲੜਕੇ ਸੁਖਦੀਪ ਸਿੰਘ ਨਾਲ ਰਹਿੰਦਾ ਸੀ ਕੱਲ੍ਹ ਸ਼ਾਮ ਕਰੀਬ 7:30 ਵਜੇ ਉਸਨੇ ਆਪਣੇ ਭਰਾ ਪ੍ਰਮਿੰਦਰ ਸਿੰਘ ਦੇ ਘਰ ਜਾ ਕੇ ਦੇਖਿਆ ਤਾਂ ਉਹ ਖੂਨ ਨਾਲ ਲੱਥਪਥ ਪਿਆ ਸੀ। Murder

    ਇਹ ਵੀ ਪੜ੍ਹੋ: Canada News: ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਕੁਡ਼ੀ ਦੀ ਮੌਤ, ਪਿੰਡ ’ਚ ਸੋਗ ਦੀ ਲਹਿਰ

    ਪ੍ਰਮਿੰਦਰ ਸਿੰਘ ਦੀ ਪਤਨੀ ਜਸਵੀਰ ਕੌਰ ਆਪਣੇ ਪੁੱਤਰ ਨੂੰ ਮੌਕੇ ਤੋਂ ਭਜਾ ਰਹੀ ਸੀ। ਸੁਖਮੰਦਰ ਸਿੰਘ ਨੇ ਕਿਹਾ ਕਿ ਪ੍ਰਮਿੰਦਰ ਸਿੰਘ ਦਾ ਕਤਲ ਉਸਦੀ ਪਤਨੀ ਤੇ ਪੁੱਤ ਨੇ ਰਲ ਕੇ ਕੀਤਾ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਪ੍ਰਮਿੰਦਰ ਸਿੰਘ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਚਲਦਾ ਰਹਿੰਦਾ ਸੀ ਜਿਸ ਕਾਰਨ ਉਸਦਾ ਕਤਲ ਕੀਤਾ ਗਿਆ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਕਤਲ ਨੂੰ ਟਰੇਸ ਕਰਨ ਲਈ ਥਾਣਾ ਨਥਾਣਾ ਪੁਲਿਸ ਅਤੇ ਸੀਆਈਏ ਸਟਾਫ-2 ਦੀਆਂ ਪੁਲਿਸ ਪਾਰਟੀਆਂ ਵੱਲੋਂ ਟੈਕਨੀਕਲ ਅਤੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੰਮ ਕਰਦੇ ਹੋਏ ਦੋਵੇਂ ਮੁਲਜ਼ਮ ਸੁਖਦੀਪ ਸਿੰਘ ਪੁੱਤਰ ਪ੍ਰਮਿੰਦਰ ਸਿੰਘ ਅਤੇ ਜਸਵੀਰ ਕੌਰ ਪਤਨੀ ਪ੍ਰਮਿੰਦਰ ਸਿੰਘ ਵਾਸੀਆਨ ਨਾਥਪੁਰਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ। Murder

    LEAVE A REPLY

    Please enter your comment!
    Please enter your name here