ਘਰ ‘ਚੋਂ ਐਲਸੀਡੀ, ਡੇਢ ਤੋਲੇ ਸੋਨਾ ਤੇ ਕਰੀਬ 30000 ਰੁਪਏ ਨਕਦੀ ਚੋਰੀ
ਸਮਾਣਾ | ਹਸਪਤਾਲ ‘ਚੋਂ ਬਿਮਾਰੀ ਕੱਟ ਕੇ ਘਰ ਵਾਪਸ ਪਰਤੇ ਆਪਣੇ ਜਵਾਈ ਦਾ ਪਤਾ ਲੈਣ ਗਏ ਸਮਾਣਾ ਦੇ ਇੱਕ ਪਰਿਵਾਰ ਦੇ ਘਰੋਂ ਚੋਰਾਂ ਨੇ ਘਰ ਖਾਲੀ ਹੋਣ ਦਾ ਫਾਇਦਾ ਚੁਕਦਿਆਂ ਘਰ ਦੇ ਸਮਾਨ ‘ਤੇ ਹੱਥ ਸਾਫ਼ ਕਰ ਦਿੱਤਾ ਚੋਰੀ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਘਰ ਵਾਪਸ ਪਰਤ ਕੇ ਲੱਗਾ ਜਾਣਕਾਰੀ ਅਨੁਸਾਰ ਸਥਾਨਕ ਘੜਾਮੀ ਪੱਤੀ ਵਾਸੀ ਓਮ ਪ੍ਰਕਾਸ਼ ਆਪਣੀ ਪਤਨੀ ਸ਼ੀਲਾ ਨਾਲ ਬੀਤੇ 6 ਦਸੰਬਰ ਨੂੰ ਪਟਿਆਲਾ ਵਿਖੇ ਆਪਣੇ ਜਵਾਈ ਜੋ ਕਿ ਕਈ ਦਿਨ ਮੋਹਾਲੀ ਦੇ ਹਸਪਤਾਲ ‘ਚ ਇਲਾਜ ਕਰਵਾ ਕੇ ਆਇਆ ਸੀ ਦਾ ਪਤਾ ਲੈਣ ਗਏ ਸਨ (House)
ਅੱਜ ਜਦੋਂ ਉਹ ਕਈ ਦਿਨਾਂ ਬਾਅਦ ਉੱਥੋਂ ਵਾਪਸ ਆਏ ਤਾਂ ਘਰ ਦਾ ਮੇਨ ਗੇਟ ਖੋਲ੍ਹ ਕੇ ਅੰਦਰ ਦਾਖ਼ਲ ਹੋਏ ਤਾਂ ਅੰਦਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਤੇ ਘਰ ਦਾ ਸਮਾਨ ਖਿੱਲਰਿਆ ਪਿਆ ਸੀ ਉਨ੍ਹਾਂ ਦੱਸਿਆ ਕਿ ਘਰ ‘ਚੋਂ ਐਲਸੀਡੀ, ਡੇਢ ਤੋਲੇ ਸੋਨਾ ਤੇ ਕਰੀਬ 30000 ਰੁਪਏ ਨਕਦੀ ਚੋਰਾਂ ਲੈ ਗਏ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਸਿਟੀ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














