‘ਪਿੰਡਾਂ ਦੀ ਪਾਰਟੀ ਕਹਾਉਣ ਵਾਲੀ ਤੀਜੇ ਨੰਬਰ ’ਤੇ ਰਹੀ ਐ ਤਾਂ ਕਿਵੇਂ ਆ ਗਿਐ ‘ਡਾਇਨਾਸੌਰ’’

Dinosaur Punjab
‘ਪਿੰਡਾਂ ਦੀ ਪਾਰਟੀ ਕਹਾਉਣ ਵਾਲੀ ਤੀਜੇ ਨੰਬਰ ’ਤੇ ਰਹੀ ਐ ਤਾਂ ਕਿਵੇਂ ਆ ਗਿਐ ‘ਡਾਇਨਾਸੌਰ’’

Dinosaur Punjab: ਭਗਵੰਤ ਮਾਨ ਨੇ ਅਕਾਲੀ ਦਲ ਨੂੰ ਲਾਏ ਰਗੜੇ, ਪਿੰਡਾਂ ਦੇ ਲੋਕਾਂ ਨੇ ਵੀ ਨਕਾਰ ਦਿੱਤਾ ਐ ਅਕਾਲੀਆਂ ਨੂੰ

  • ਪੰਜਾਬ ਵਿੱਚ ਇੱਕ ਪੂਰਾ ਹਲਕਾ ਵੀ ਜਿੱਤ ਨਹੀਂ ਸਕਿਆ ਅਕਾਲੀ ਦਲ

Dinosaur Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਦੀ ਚੋਣਾਂ ਵਿੱਚ ਲੋਕਾਂ ਦਾ ਫ਼ਤਵਾ ਬਿਲਕੁਲ ਸਾਫ਼ ਹੈ ਕਿ ਉਨ੍ਹਾਂ ਨੇ 70 ਫੀਸਦੀ ਤੋਂ ਜ਼ਿਆਦਾ ਸੀਟਾਂ ’ਤੇ ਆਮ ਆਦਮੀ ਪਾਰਟੀ ਨੂੰ ਜਿਤਾਉਂਦੇ ਹੋਏ ਮੌਜ਼ੂਦਾ ਸਰਕਾਰ ਦੇ ਵਿਕਾਸ ਕਾਰਜਾਂ ’ਤੇ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ। ਜਿਹੜੀ ਪਾਰਟੀ ਆਪਣੇ ਆਪ ਨੂੰ ਪਿੰਡਾਂ ਦੀ ਪਾਰਟੀ ਕਹਿੰਦੀ ਹੁੰਦੀ ਸੀ, ਅੱਜ ਉਹ ਪਾਰਟੀ ਕਾਂਗਰਸ ਤੋਂ ਵੀ ਪਿੱਛੇ ਰਹਿੰਦੇ ਹੋਏ ਤੀਜੇ ਨੰਬਰ ’ਤੇ ਚਲੀ ਗਈ ਹੈ ਤਾਂ ਉਹ ਕਿਵੇਂ ਕਹਿ ਸਕਦੇ ਹਨ ਕਿ ਡਾਇਨਾਸੌਰ ਆ ਗਏ ਹਨ। ਜੇਕਰ ਤੀਜੇ ਨੰਬਰ ’ਤੇ ਰਹਿੰਦੇ ਹੋਏ ਵੀ ਉਨ੍ਹਾਂ ਨੇ ਗਲਤ ਫਹਿਮੀ ਪਾਲ ਰੱਖੀ ਹੈ ਤਾਂ ਉਨ੍ਹਾਂ ਨੂੰ ਡਾਇਨਾਸੌਰ ਨਾਲ ਰਹਿਣਾ ਹੀ ਮੁਬਾਰਕ ਹੈ। ਇਹ ਟਿੱਪਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਵਿਖੇ ਚੋਣਾਂ ਦੀ ਜਿੱਤ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 4 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਦਿਨਾਂ ਵਿੱਚ ਬਿਜਲੀ, ਪਿੰਡਾਂ ਤੱਕ ਨਹਿਰੀ ਪਾਣੀ, 58 ਹਜ਼ਾਰ ਸਰਕਾਰੀ ਨੌਕਰੀਆਂ ਅਤੇ ਟੋਲ ਪਲਾਜ਼ਾ ਬੰਦ ਕਰਨਾ ਵਰਗੇ ਕੰਮ ਕਰਕੇ ਦਿਖਾਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਹ ਸਰਕਾਰਾਂ ਦੇ ਫਰਜ਼ਾਂ ਵਿੱਚ ਆ ਜਾਂਦੇ ਹਨ ਪਰ ਇਨ੍ਹਾਂ ਕੰਮਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪਿੰਡਾਂ ਦੇ ਲੋਕਾਂ ਨੂੰ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਜਿਹੜੇ ਉਮੀਦਵਾਰ ਜਿੱਤੇ ਹਨ, ਉਨ੍ਹਾਂ ਵਧਾਈ ਹੋਵੇ ਤਾਂ ਜਿਹੜੇ ਹਾਰੇ ਹਨ ਤਾਂ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੋਕਾਂ ਵਿੱਚ ਜਾਂਦੇ ਹੋਏ ਆਪਣੀ ਕਮੀਆਂ ਨੂੰ ਲੱਭਣ ਤਾਂ ਕਿ ਲੋਕਾਂ ਦਾ ਫਤਵਾ ਉਨ੍ਹਾਂ ਦੇ ਹੱਕ ਨਹੀਂ ਮਿਲਣ ਦਾ ਕਾਰਨ ਮਿਲ ਸਕੇ। ਅਸੀਂ ਲੋਕਾਂ ਵਿੱਚ ਰਹਿੰਦੇ ਹਾਂ ਤਾਂ ਲੋਕਾਂ ਅਨੁਸਾਰ ਹੀ ਚੱਲਦੇ ਹਾਂ।

Dinosaur Punjab

ਭਗਵੰਤ ਮਾਨ ਨੇ ਕਿਹਾ ਕਿ ਅਗਲੇ ਸਾਲ ਇਨ੍ਹਾਂ ਦਿਨਾਂ ਵਿੱਚ ਚੋਣ ਜ਼ਾਬਤਾ ਲੱਗ ਜਾਵੇਗਾ ਅਤੇ ਪਾਰਟੀ ਵੱਲੋਂ ਜਿਹੜੀਆਂ ਗਰੰਟੀਆਂ ਦਿੱਤੀ ਗਈਆਂ ਸਨ, ਉਹਨਾਂ ਨੂੰ ਪੂਰਾ ਕਰ ਦਿੱਤਾ ਗਿਆ ਹੈ। ਜਿਹੜੀਆਂ ਇੱਕ-ਦੋ ਗਰੰਟੀਆਂ ਬਾਕੀ ਰਹਿ ਗਈਆਂ ਹਨ, ਉਹਨਾਂ ਨੂੰ ਵੀ ਜਲਦ ਪੂਰਾ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਿਲੇ ਹੁਣ ਵਾਲੇ ਫਤਵੇ ਤੋਂ ਸਾਫ਼ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਸੈਮੀਫਾਈਨਲ ਮੀਡੀਆ ਵੱਲੋਂ ਹੀ ਕਿਹਾ ਗਿਆ ਸੀ ਤਾਂ ਹੁਣ ਅਸੀਂ ਸੈਮੀਫਾਈਨਲ ਵੀ ਜਿੱਤ ਗਏ ਹਾਂ ਤਾਂ ਫਾਈਨਲ ਵਿੱਚ ਵੀ ਪੰਜਾਬ ਦੀ ਆਮ ਜਨਤਾ ਜਿੱਤ ਦਿਵਾਏਗੀ।

Read Also : ਉਤਰ ਭਾਰਤ ’ਤੇ ਵਿਛੀ ਸੰਘਣੀ ਧੁੰਦ ਦੀ ਚਾਦਰ, ਆਉਂਦੇ ਦਿਨਾਂ ਲਈ ਵੀ ਅਲਰਟ ਹੋਇਆ ਜਾਰੀ

ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਵੱਲੋਂ ਸਰਕਾਰ ਦਾ ਸਾਰਾ ਲੇਖਾ-ਜੋਖਾ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਵਿਰੋਧੀ ਧਿਰਾਂ ਨੇ ਦੋਸ਼ ਲਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ, ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੀ ਸਰਕਾਰ ਵਿੱਚ ਕੀਤੇ ਗਏ ਵਿਕਾਸ ਕਾਰਜਾਂ ’ਤੇ ਵੋਟ ਮੰਗੀ ਗਈ ਸੀ ਅਤੇ ਲੋਕਾਂ ਨੇ ਵਿਕਾਸ ਕਾਰਜਾਂ ਨੂੰ ਹੀ ਵੋਟ ਦਿੰਦੇ ਹੋਏ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਹੈ।