ਨਵੀਂ ਦਿੱਲੀ। ਸੱਪ, ਜਿਸ ਦਾ ਨਾਂਅ ਸੁਣ ਕੇ ਮਨੁੱਖ ਦਾ ਸਰੀਰ ਕੰਬ ਜਾਂਦਾ ਹੈ। ਭਾਵ ਮਨ ’ਚ ਇੱਕ ਡਰ ਪੈਦਾ ਹੋ ਜਾਂਦਾ ਹੈ। ਇਸ ਦੇ ਨਾਲ ਹੀ, ਜਦੋਂ ਕੋਈ ਵਿਅਕਤੀ ਸੱਪ ਸਾਹਮਣੇ ਆਉਂਦਾ ਹੈ, ਤਾਂ ਉਹ ਅਸਲ ’ਚ ਸਮਝਦਾ ਹੈ ਕਿ ਡਰ ਕੀ ਹੁੰਦਾ ਹੈ ਅਤੇ ਸੱਪ ਕਿੰਨਾ ਖਤਰਨਾਕ ਹੁੰਦਾ ਹੈ। ਭਾਵੇਂ ਸਾਰੇ ਜੀਵਾਂ ’ਚੋਂ ਮਨੁੱਖ ਨੂੰ ਸਭ ਤੋਂ ਉੱਤਮ ਅਤੇ ਖਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਮਨੁੱਖ ’ਚ ਇੱਕ ਤੱਤ ਬਾਕੀ ਸਾਰੇ ਜੀਵਾਂ ਨਾਲੋਂ ਵੱਧ ਹੈ ਅਤੇ ਉਹ ਹੈ ਅਸਮਾਨ ਦਾ ਤੱਤ, ਫਿਰ ਵੀ ਸੱਪ ਨੂੰ ਵੇਖ ਕੇ ਹੀ ਕਈ ਮਨੁੱਖਾਂ ਦੀ ਹਾਲਤ ਕਮਜੋਰ ਹੋ ਜਾਂਦੀ ਹੈ। ਆਪਣੇ ਡਰ ਨੂੰ ਦੂਰ ਕਰਨ ਲਈ ਉਹ ਸੱਪਾਂ ਨੂੰ ਇਨਸਾਨਾਂ ਤੋਂ ਦੂਰ ਰੱਖਣ ਦੇ ਤਰੀਕੇ ਲੱਭਦਾ ਰਹਿੰਦਾ ਹੈ। (Snake News)
ਕੀ ਇਸ ਸੰਸਾਰ ’ਚ ਸੱਚਮੁੱਚ ਕੋਈ ਅਜਿਹੀ ਚੀਜ ਹੈ ਜਿਸ ਤੋਂ ਸੱਪ ਭੱਜ ਸਕਦੇ ਹਨ? ਜੀ ਹਾਂ, ਕੋਈ ਅਜਿਹੀ ਚੀਜ ਹੈ ਜਿਸ ਦੀ ਸੁੰਘਣ ਨਾਲ ਸੱਪ ਉਸ ਦੇ ਨੇੜੇ ਨਹੀਂ ਆਉਂਦੇ? ਅੱਜ ਇਨਸਾਨਾਂ ਲਈ ਇਹ ਖਾਸ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਜਿਸ ਨੂੰ ਜਾਣਨਾ ਇਨਸਾਨ ਲਈ ਬਹੁਤ ਜਰੂਰੀ ਹੈ। ਇਕ ਹੈਰਾਨੀਜਨਕ ਜਾਣਕਾਰੀ ਤਹਿਤ ਅਸੀਂ ਉਸ ਚੀਜ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਮਹਿਕ ਸੁੰਘਣ ਨਾਲ ਹੀ ਸੱਪ ਭੱਜ ਜਾਂਦੇ ਹਨ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਕਿਸੇ ਨੇ ਸਵਾਲ ਪੁੱਛਿਆ ਅਤੇ ਕਈ ਲੋਕਾਂ ਨੇ ਜਵਾਬ ਵੀ ਦਿੱਤਾ। ਅੱਜ ਅਸੀਂ ਤੁਹਾਨੂੰ ਉਸ ਦੇ ਮੁਤਾਬਕ ਹੀ ਦੱਸਣ ਜਾ ਰਹੇ ਹਾਂ। (Snake News)
ਇਹ ਵੀ ਪੜ੍ਹੋ : Sad : ਪਾਣੀ ਦੀ ਘਾਟ ਕਾਰਨ 100 ਹਾਥੀਆਂ ਦੀ ਦਰਦਨਾਕ ਮੌਤ, ਦੁਨੀਆਂ ’ਚ ਸੋਗ ਦੀ ਲਹਿਰ
ਇਕ ਯੂਜਰ ਨਿਰਮਲਾ ਠਾਕੁਰ ਮੁਤਾਬਕ, ‘‘ਫੋਰੇਟ ਨਾਂਅ ਦਾ ਇੱਕ ਅਜਿਹਾ ਪਾਊਡਰ ਹੁੰਦਾ ਹੈ, ਜਿਸ ਦੀ ਸੁੰਘਣ ਕਾਰਨ ਸੱਪ ਵੀ ਇਸ ਦੇ ਆਲੇ-ਦੁਆਲੇ ਨਹੀਂ ਘੁੰਮਦੇ।’’ ਦੇਵੇਸ਼ ਪੰਡਿਤ ਕਹਿੰਦੇ ਹਨ, ‘‘ਮੈਂ ਪੜਿ੍ਹਆ ਹੈ ਕਿ ਇੱਕ ਜੜੀ ਬੂਟੀ ‘ਘੁੜਬਾਚ’, ‘ਘੋਡਾ ਬਚ’ ਜਾਂ ‘ਬਾਚ’ ਕਿਹਾ ਜਾਂਦਾ ਹੈ, ਜੇਕਰ ਘਰ ’ਚ ਰੋਜਾਨਾ ਇਸ ਨੂੰ ਸਾੜਿਆ ਜਾਵੇ ਤਾਂ ਸੱਪ ਨਹੀਂ ਆਉਂਦੇ।’’ ਰਾਜਿੰਦਰ ਕੁਮਾਰ ਨਾਂਅ ਦੇ ਯੂਜਰ ਮੁਤਾਬਕ, ‘‘ਸੱਪ ਮਿੱਟੀ ਦੇ ਤੇਲ ਦੀ ਬਦਬੂ ਨਹੀਂ ਝੱਲ ਸਕਦੇ ਅਤੇ ਨਾ ਹੀ ਨੇੜੇ ਆਉਂਦੇ ਹਨ। (Snake News)
ਅਸਲ ’ਚ, ਕਿਹੜੀਆਂ ਚੀਜ਼ਾਂ ਦੀ ਮਹਿਕ ਤੋਂ ਨਾਲ ਦੂਰ ਭੱਜਦੇ ਹਨ ਸੱਪ?
ਇਹ ਆਮ ਲੋਕਾਂ ਦੀਆਂ ਗੱਲਾਂ ਸਨ। ਪਰ ਇੱਕ ਭਰੋਸੇਯੋਗ ਸੂਤਰ ਮੁਤਾਬਕ ਜਾਨਵਰਾਂ ਨਾਲ ਸਬੰਧਤ ਵੈੱਬਸਾਈਟ ਏਜੈੱਡ ਐਨੀਮਲ ਨੇ 14 ਅਜਿਹੀਆਂ ਗੱਲਾਂ ਦਾ ਖੁਲ੍ਹਾਸਾ ਕੀਤਾ ਹੈ, ਜਿਨ੍ਹਾਂ ਦੀ ਮਹਿਜ ਸੁੰਘਣ ਨਾਲ ਹੀ ਸੱਪ ਭੱਜ ਜਾਂਦੇ ਹਨ। ਉਹ ਖਾਸ ਚੀਜਾਂ ਹਨ : ਲਸਣ ਅਤੇ ਪਿਆਜ, ਪੁਦੀਨਾ, ਲੌਂਗ ਤੁਲਸੀ, ਦਾਲਚੀਨੀ, ਸਿਰਕਾ, ਨਿੰਬੂ ਅਤੇ ਸਭ ਤੋਂ ਮਹੱਤਵਪੂਰਨ ਹੈ ਅਮੋਨੀਆ ਗੈਸ। ਕਈ ਵਾਰ ਸੱਪ ਵੀ ਧੂੰਏਂ ਨਾਲ ਜ਼ਖਮੀ ਹੋ ਜਾਂਦੇ ਹਨ ਅਤੇ ਧੂੰਏਂ ਨਾਲ ਉਨ੍ਹਾਂ ਨੂੰ ਭਜਾਇਆ ਜਾ ਸਕਦਾ ਹੈ। ਸੱਪ ਖਾਸ ਤੌਰ ’ਤੇ ਉਨ੍ਹਾਂ ਚੀਜਾਂ ਦੀ ਬਦਬੂ ਤੋਂ ਦੂਰ ਭੱਜਦੇ ਹਨ ਜੋ ਉਨ੍ਹਾਂ ਨੂੰ ਬਹੁਤ ਅਜੀਬ ਲੱਗਦੀਆਂ ਹਨ ਅਤੇ ਉਹ ਚੀਜਾਂ ਉਪਰੋਕਤ ਵਾਂਗ ਹਨ। (Snake News)