ਕਿਸਤੀਆਂ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ, ਪਸ਼ੂਆਂ ਆਦਿ ਨੂੰ ਪਾਣੀ ਚੋਂ ਬਚਾਇਆ | Patiala News
- ਜ਼ਿਲ੍ਹੇ ਅੰਦਰ ਕਿਸਾਨਾਂ ਦੀ ਲੱਖਾਂ ਏਕੜ ਝੋਨੇ ਦੀ ਫਸਲ ਬਰਬਾਦ ਹੋਣ ਦਾ ਖ਼ਦਸ਼ਾ | Patiala News
ਪਟਿਆਲਾ (ਖੁਸ਼ਵੀਰ ਸਿੰਘ ਤੂਰ)| ਲਗਾਤਰ ਪੈ ਰਹੇ ਮੀਂਹ ਕਾਰਨ ਅਤੇ ਪਿੱਛੋਂ ਆ ਰਹੇ ਪਾਣੀ ਕਾਰਨ ਪਟਿਆਲਾ ਜ਼ਿਲ੍ਹੇ ਅੰਦਰ ਹਲਾਤ ਗੰਭੀਰ ਬਣੇ ਹੋਏ ਹਨ| ਪਟਿਆਲਾ ਦੀ ਵੱਡੀ ਨਦੀ ਅਤੇ ਘੱਗਰ ਦਰਿਆ ਅੰਦਰ ਪਾਣੀ ਦਾ ਪੱਧਰ ਖਤਰੇ ਤੋਂ ਕਿਤੇ ਉੁੱਪਰ ਚੱਲ ਰਿਹਾ ਹੈ। ਪਟਿਆਲਾ ਦੀ ਵੱਡੀ ਨਦੀ ਨੇੜਲੇ ਇਲਾਕਿਆਂ ਅੰਦਰ ਪਾਣੀ ਭਰ ਗਿਆ ਹੈ ਅਤੇ ਸਨੌਰ ਰੋਡ ਤੇ ਗੋਪਾਲ ਕਲੌਨੀ ਦੇ ਵਸਨੀਕਾਂ ਨੂੰ ਫੌਜ ਸਮੇਤ ਹੋਰ ਟੀਮਾਂ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ,ਛੋਟੇ ਬੱਚਿਆਂ, ਔਰਤਾਂ ਅਤੇ ਉਨ੍ਹਾਂ ਦੇ ਸਮਾਨ ਨੂੰ ਕਿਸਤੀਆਂ ਅਤੇ ਟਰਾਲੀਆਂ ਰਾਹੀਂ ਪ੍ਰ੍ਰਸ਼ਾਸਨ ਵਲੋਂ ਕੀਤੇ ਪ੍ਰਬਧਾਂ ਵਾਲੇ ਸਥਾਨ ਤੇ ਪਹੁਚਾਇਆ ਜਾ ਰਿਹਾ ਹੈ।
ਘਨੌਰ ਅਤੇ ਸਨੌਰ ਦੇ ਦਰਜ਼ਨਾਂ ਪਿੰਡ ਪਾਣੀ ਵਿਚ ਘਿਰੇ ਹੋਏ ਹਨ ਅਤੇ ਇਨ੍ਹਾਂ ਪਿੰਡਾਂ ਦਾ ਮੁੱਖ ਕਬਸਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ।ਪਟਿਆਲਾ ਜ਼ਿਲ੍ਹੇ ਅੰਦਰ ਲੱਖਾਂ ਏਕੜ ਝੋਨੇ ਦੀ ਫਸਲ ਬਰਾਬਦ ਹੋਣ ਦਾ ਖਦਸ਼ਾ ਹੈ, ਕਿਉਂਕਿ ਵੱਡਾ ਏਰੀਆਂ ਪਿੱਛੋਂ ਆ ਰਹੇ ਪਾਣੀ ਮਾਰ ਹੇਠ ਆ ਗਿਆ ਹੈ । ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਵੱਲੋਂ ਲਗਾਤਰ ਪਾਣੀ ਵਾਲੇ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ। (Patiala News)
ਇਸ ਮੌਕੇ ਗੋਪਾਲ ਕਲੌਨੀ ਅੰਦਰ ਸਥਿਤ ਇੱਕ ਗਊਸਾਲਾਂ ਵਿੱਚ ਪਾਣੀ ਭਰਨ ਤੋਂ ਬਾਅਦ ਆਮ ਲੋਕਾਂ ਵੱਲੋਂ ਗਊਆਂ, ਬੱਛੜਿਆਂ ਆਦਿ ਨੂੰ ਬਾਹਰ ਕੱਢਿਆ ਗਿਆ। ਸਾਬਕਾ ਮੇਅਰ ਸੰਜੀਵ ਬਿੱਟੂ ਵੱਲੋਂ ਗਊ ਦੇ ਵੱਛੜੇ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਾਰਾ ਸਮਾਨ ਪਾਣੀ ’ਚ ਬਰਬਾਦ ਹੋ ਗਿਆ ਹੈ ਅਤੇ ਉਹ ਰੋਜ਼ਾਨਾ ਕਮਾਉਣ ਅਤੇ ਖਾਣ ਵਾਲੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਸਿਰਫ਼ ਚੇਤਾਵਨੀਆਂ ਦੇਣ ਜੋਗਾ ਹੀ ਰਹਿ ਗਿਆ ਜਦਕਿ ਫੋਜ ਦੇ ਜਵਾਨਾਂ ਵੱਲੋਂ ਕਿਸਤੀਆਂ ਆਦਿ ਰਾਹੀਂ ਬਾਹਰ ਲਿਆਂਦਾ ਗਿਆ।