ਜਥੇਬੰਦੀ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ, ਸੂਬਾ ਪ੍ਰਧਾਨ ਉਗਰਾਹਾਂ ਵਿਸ਼ੇਸ ਤੌਰ ਤੇ ਪਹੁੰਚੇ | Bhawanigarh police
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਬਲਾਕਾਂ ਦੇ ਪ੍ਰਧਾਨ ਸਕੱਤਰਾਂ ਨੇ ਹਿੱਸਾ ਲਿਆ ਅਤੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। (Bhawanigarh police)
ਮੀਟਿੰਗ ਵਿੱਚ ਵਿਸ਼ੇਸ਼ ਏਜੰਡਿਆ ਤੇ ਵਿਚਾਰ ਕਰਦਿਆਂ ਸੂਬਾ ਆਗੂ ਜਨਕ ਸਿੰਘ ਭੂਟਾਲ, ਜਗਤਾਰ ਸਿੰਘ ਕਾਲਾਝ, ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ 2-5-23 ਨੂੰ ਮੀਟਿੰਗ ਹੋਈ ਹੈ ਜਿਸ ਵਿੱਚ ਡੀਸੀ ਅਤੇ ਐਸਪੀ ਨੇ ਜਥੇਬੰਦੀ ਤੋਂ ਪਿੰਡ ਜੌਲੀਆ ਦੇ ਕਿਸਾਨ ਅਵਤਾਰ ਦਾ ਜੋ ਆੜ੍ਹਤੀ ਦੇ ਨਾਲ ਜੋ ਮਸਲਾ ਸੀ ਉਸ ਸਬੰਧੀ 5-5-23 ਨੂੰ ਭਵਾਨੀਗੜ੍ਹ ਥਾਣੇ ਅੱਗੇ ਧਰਨਾ ਰੱਖਿਆ ਸੀ ਪ੍ਰੰਤੂ ਮੀਟਿੰਗ ਜੋ ਪ੍ਰਸ਼ਾਸਨ ਨਾਲ ਹੋਈ ਹੈ ਉਸ ਵਿੱਚ ਪ੍ਰਸ਼ਾਸਨ ਨੇ ਜਥੇਬੰਦੀ ਤੋਂ ਸਮਾਂ ਮੰਗਿਆ ਹੈ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਮਾਮਲੇ ’ਚ ਸੁਣਵਾਈ ਅੱਜ, ਕੀ ਹੈ ਮਾਮਲਾ?
ਅੱਜ ਦੀ ਜ਼ਿਲ੍ਹਾ ਮੀਟਿੰਗ ਵਿੱਚ ਵਿਚਾਰ ਕਰਕੇ ਪ੍ਰਸ਼ਾਸਨ ਨੂੰ ਸਮਾਂ ਦਿੱਤਾ ਗਿਆ ਹੈ ਅਤੇ ਧਰਨਾ ਥਾਣੇ ਅੱਗੋ ਬਦਲ ਕੇ ਪਿੰਡ ਜੋਲੀਆ ਦੀ ਅਨਾਜ ਪਿੰਡ ਵਿੱਚ ਇਕ ਦਿਨਾਂ ਧਰਨਾ ਦਿੱਤਾ ਜਾਵੇਗਾ। ਮਸਲਾ ਹੱਲ ਹੋਣ ਨਾ ਹੋਣ ਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਜਸਵੰਤ ਸਿੰਗ ਤੋਲੇਵਾਲ, ਰਾਮਸਰਨ ਸਿੰਘ ਉਗਰਾਹਾਂ, ਮਨਜੀਤ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ ਜੱਟਾ, ਮਨਜੀਤ ਸਿੰਘ, ਦਰਸ਼ਨ ਸਿੰਘ ਕਿਲਾ, ਜਗਤਾਰ ਸਿੰਘ ਲੱਡੀ, ਕਰਨੈਲ ਸਿੰਘ, ਧਰਮਿੰਦਰ ਸਿੰਘ ਪਿਸ਼ੌਰ, ਚਰਨਜੀਤ ਘਨੌੜ ਸੰਤਪੁਰਾ, ਭਰਭੂਰ ਸਿੰਘ ਮੌੜਾਂ ਆਦਿ ਆਗੂ ਮੌਜੂਦ ਸਨ।