Patiala New: ਭੈਣ ਨੇ ਨਹਿਰ ’ਚ ਮਾਰੀ ਛਾਲ, ਤਿੰਨ ਭਰਾ ਵੀ ਬਚਾਉਣ ਲਈ ਕੁੱਦੇ

Patiala New
ਮ੍ਰਿਤਕ ਭੈਣ-ਭਰਾ ਦੀ ਪੁਰਾਣੀ ਤਸਵੀਰ

ਭੈਣ-ਭਰਾ ਪਾਣੀ ’ਚ ਡੁੱਬੇ, ਭੈਣ ਦੀ ਲਾਸ਼ ਬਰਾਮਦ, ਭਰਾ ਦੀ ਲਾਸ਼ ਲਈ ਭਾਲ ਜਾਰੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਭਾਖੜਾ ਨਹਿਰ ’ਚ ਇੱਕ ਲੜਕੀ ਵੱਲੋਂ ਛਾਲ ਮਾਰ ਦਿੱਤੀ ਅਤੇ ਉਸ ਨੂੰ ਬਚਾਉਣ ਲਈ ਤਿੰਨ ਭਰਾਵਾਂ ਵੱਲੋਂ ਵੀ ਛਾਲ ਮਾਰ ਦਿੱਤੀ ਗਈ। ਇਸ ਦੌਰਾਨ ਭੈਣ-ਭਰਾ ਦੀ ਮੌਤ ਹੋ ਗਈ ਅਤੇ ਦੋ ਭਰਾਵਾਂ ਨੂੰ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਲੜਕੀ ਦੀ ਲਾਸ਼ ਬਰਾਮਦ ਹੋ ਗਈ, ਜਦੋਂਕਿ ਉਸਦੇ ਭਰਾ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਣ ਲਈ ਗੋਤਾਖੋਰਾਂ ਵੱਲੋਂ ਜੱਦੋ-ਜਹਿਦ ਜਾਰੀ ਸੀ।

ਜਾਣਕਾਰੀ ਮੁਤਾਬਿਕ ਪਟਿਆਲਾ ਨੇੜਲੇ ਪਿੰਡ ਰਵਾਸ ਦੀ ਰਹਿਣ ਵਾਲੀ ਲਵਪ੍ਰੀਤ ਨਾਂਅ ਦੀ ਲੜਕੀ, ਜੋ ਕਿ ਘਰੋਂ ਨੌਕਰੀ ਲਈ ਰਿਜ਼ਿਊਮ ਦੇਣ ਲਈ ਪਟਿਆਲਾ ਜਾਣ ਲਈ ਕਹਿ ਕੇ ਆਪਣੀ ਸਹੇਲੀ ਨਾਲ ਆਈ ਸੀ। ਇਸ ਦੌਰਾਨ ਉਸ ਵੱਲੋਂ ਆਪਣੇ ਭਰਾ ਨੂੰ ਦੱਸਿਆ ਕਿ ਉਹ ਭਾਖੜਾ ਨਹਿਰ ’ਤੇ ਪੁੱਜ ਗਈ ਹੈ ਅਤੇ ਇਸ ਤੋਂ ਬਾਅਦ ਉਸਦੇ ਭਰਾ ਵੀ ਇੱਥੇ ਪੁੱਜ ਗਏ। ਜਦੋਂ ਉਸ ਦੇ ਭਰਾ ਆਏ ਤਾਂ ਲੜਕੀ ਵੱਲੋਂ ਉਨ੍ਹਾਂ ਨੂੰ ਦੇਖਦਿਆਂ ਹੀ ਨਹਿਰ ’ਚ ਛਾਲ ਮਾਰ ਦਿੱਤੀ। ਆਪਣੀ ਭੈਣ ਨੂੰ ਬਚਾਉਣ ਲਈ ਉਸ ਦੇ ਇੱਕ ਭਰਾ ਵੱਲੋਂ ਵੀ ਨਹਿਰ ਵਿੱਚ ਛਾਲ ਮਾਰੀ ਅਤੇ ਬਾਕੀ ਦੋਵਾਂ ਭਰਾਵਾਂ ਵੱਲੋਂ ਵੀ ਨਹਿਰ ’ਚ ਛਾਲ ਮਾਰ ਦਿੱਤੀ। Patiala New

ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਦੋ ਭਰਾਵਾਂ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ, ਜਦੋਂਕਿ ਭੈਣ-ਭਰਾ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਏ। ਇਸ ਦੇ ਨਾਲ ਹੀ ਗੋਤਾਖੋਰਾਂ ਦੀ ਟੀਮ ਵੱਲੋਂ ਵੀ ਭੈਣ-ਭਰਾ ਨੂੰ ਭਾਲਣ ਲਈ ਨਹਿਰ ਵਿੱਚ ਕੁੱਦਿਆ ਗਿਆ। ਕੁਝ ਸਮੇਂ ਬਾਅਦ ਲੜਕੀ ਦੀ ਲਾਸ਼ ਗੋਤਾਖੋਰਾਂ ਨੂੰ ਚਾਰ-ਪੰਜ ਕਿਲੋਮੀਟਰ ਦੀ ਦੂਰੀ ਤੋਂ ਪਸਿਆਣਾ ਤੋਂ ਪ੍ਰਾਪਤ ਹੋ ਗਈ, ਜਦੋਂਕਿ ਲੜਕੇ ਦੀ ਲਾਸ਼ ਲਈ ਗੋਤਾਖੋਰਾਂ ਵੱਲੋਂ ਭਾਲ ਜਾਰੀ ਸੀ।

ਇਹ ਵੀ ਪੜ੍ਹੋ: ਕੀ ਤੁਹਾਡੇ ਬੱਚੇ ਵੀ ਦੇਖਦੇ ਨੇ ਹਰ ਸਮੇਂ ਮੋਬਾਇਲ ਤਾਂ ਹੋ ਜਾਓ ਸਾਵਧਾਨ!

ਇਸ ਦੌਰਾਨ ਲੜਕੀ ਦੇ ਪਿਤਾ ਅਤੇ ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਖੁਸ਼ ਸੀ ਅਤੇ ਉਸਦੀ ਭੈਣ ਪਟਿਆਲਾ ਵਿਖੇ ਆਪਣੀ ਸਹੇਲੀ ਨਾਲ ਨੌਕਰੀ ਲਈ ਰਿਜ਼ਿਊਮ ਦੇਣ ਦੀ ਗੱਲ ਕਹਿ ਕੇ ਘਰੋਂ ਆਈ ਸੀ ਅਤੇ ਕੋਈ ਵੀ ਕਿਸੇ ਪ੍ਰਕਾਰ ਦੀ ਗੱਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਘਰ ਵਿੱਚ ਲੜਕੇ ਦਾ ਨਵੰਬਰ ਮਹੀਨੇ ਦਾ ਵਿਆਹ ਹੋਣ ਕਾਰਨ ਤਿਆਰੀਆਂ ਚੱਲ ਰਹੀਆਂ ਸਨ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਵੱਲੋਂ ਅਜਿਹਾ ਕਿਉਂ ਕੀਤਾ ਗਿਆ, ਉਹ ਖੁਦ ਇਸ ਗੱਲ ਤੋਂ ਹੈਰਾਨ ਹਨ। ਲੜਕੀ ਦੀ ਲਾਸ਼ ਨੂੰ ਮੋਰਚਰੀ ਵਿੱਚ ਪਹੁੰਚਾ ਦਿੱਤਾ ਗਿਆ। ਗੋਤਾਖੋਰਾਂ ਦੇ ਪ੍ਰਧਾਨ ਸ਼ੰਕਰ ਭਾਰਤਵਾਜ ਨੇ ਦੱਸਿਆ ਕਿ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜ਼ੂਦ ਕਈ ਘੰਟਿਆਂ ਬਾਅਦ ਪੁਲਿਸ ਨਹੀਂ ਪਹੁੰਚੀ ਸੀ। Patiala New