ਸਾਡੇ ਨਾਲ ਸ਼ਾਮਲ

Follow us

17.9 C
Chandigarh
Thursday, February 19, 2026
More
    Home Breaking News ਚਾਕੂ ਨਾਲ ਦੁਕਾ...

    ਚਾਕੂ ਨਾਲ ਦੁਕਾਨਦਾਰ ਨੂੰ ਕੀਤਾ ਜ਼ਖ਼ਮੀ, ਪਿਸਤੌਲ ਦੀ ਨੋਕ ਤੇ ਲੁਟੇਰੇ ਪੈਸੇ ਲੁੱਟ ਹੋਏ ਫ਼ਰਾਰ

    Knife

    ਗੁਰੂਹਰਸਹਾਏ (ਵਿਜੈ ਹਾਂਡਾ)। ਗੁਰੂਹਰਸਹਾਏ ਸ਼ਹਿਰ ਦੇ ਰਿਸ਼ੀ ਚੋਂਕ ਵਿੱਚ ਲੁਟੇਰਿਆਂ ਵਲੋਂ ਸੁਬਹ ਸੁਬਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਅਨੁਸਾਰ ਲੁਟੇਰਿਆ ਵਲੋਂ ਝੋਨੇ ਦੀ ਖਰੀਦ ਪਰਚੂਨ ਦਾ ਕੰਮ ਕਰਨ ਵਾਲੇ ਦੁਕਾਨਦਾਰ ਸਦਾ ਲਾਲ ਦੀ ਦੁਕਾਨ ਤੇ ਧਾਵਾ ਬੋਲਿਆ ਗਿਆ ਤੇ ਪਹਿਲਾਂ ਚਾਕੂ ਨਾਲ ਦੁਕਾਨਦਾਰ ਸਦਾ ਲਾਲ ਨੂੰ ਜ਼ਖ਼ਮੀ ਕੀਤਾ ਗਿਆ ਤੇ ਬਾਅਦ ਵਿੱਚ ਪਿਸਤੌਲ ਦੀ ਨੋਕ ਤੇ ਪੈਸੇ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ। (Knife)

    Knife

    ਪੀੜਤ ਦੁਕਾਨਦਾਰ ਸਦਾ ਲਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਲੁਟੇਰੇ ਪਹਿਲਾਂ ਅੱਠ ਕਿਲੋ ਝੋਨਾ ਵੇਚਣ ਦਾ ਬਹਾਨਾ ਬਣਾ ਕੇ ਮੇਰੇ ਕੋਲ ਆਏ ਤੇ ਝੋਨਾ ਤੁਲਾ ਕੇ ਮੇਰੇ ਤੇ ਚਾਕੂ ਨਾਲ ਵਾਰ ਕੀਤਾ ਗਿਆ ਤੇ ਮੈਂ ਜ਼ਖ਼ਮੀ ਹੋ ਗਿਆ ਤੇ ਦੂਸਰੇ ਲੁਟੇਰੇ ਵਲੋਂ ਮੇਰੇ ਤੇ ਪਿਸਤੌਲ ਤਾਣ ਦਿੱਤਾ ਗਿਆ ਤੇ ਮੇਰੇ ਕੋਲੋਂ 70 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਇਸ ਮੌਕੇ ਪਹੁੰਚੇ ਗੁਰੂਹਰਸਹਾਏ ਦੇ ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ, ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਵਲੋਂ ਪੀੜਤ ਦੁਕਾਨਦਾਰ ਨੂੰ ਮਿਲਣ ਤੋਂ ਬਾਅਦ ਸਾਰੀ ਸਥਿਤੀ ਨੂੰ ਪਰਖਣ ਲਈ ਨਾਲੇ ਲੱਗਦੇ ਦੁਕਾਨਾਂ ਦੇ ਸੀਸੀਟੀਵੀ ਖੰਗਾਲੇ ਜਾਂ ਰਹੇ ਹਨ ਤਾਂ ਜੋਂ ਲੁਟੇਰਿਆਂ ਨੂੰ ਕਾਬੂ ਕੀਤਾ ਜਾਂ ਸਕੇ।

    ਏਲਾਈਨ ਕ੍ਰਾਊਟਰ ਨੇ ਮਹਿਲਾ ਇੰਡੀਅਨ ਓਪਨ 2023 ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤਿਆ

    LEAVE A REPLY

    Please enter your comment!
    Please enter your name here