ਦੁਕਾਨ ਦਾ ਸ਼ਟਰ ਤੋੜ ਕੇ ਉਡਾਏ 25 ਹਜ਼ਾਰ

Shop, Shook, Shutter

ਸ੍ਰੀ ਮੁਕਤਸਰ ਸਾਹਿਬ, ਸੱਚ ਕਹੂੰ ਨਿਊਜ਼

ਅਣਪਛਾਤਿਆਂ ਵੱਲੋਂ ਬੁੱਧਵਾਰ ਦੀ ਰਾਤ ਨੂੰ ਸ਼ਹਿਰ ਦੇ ਗਾਂਧੀ ਨਗਰ ਸਥਿਤ ਇੱਕ ਹੈਂਡਲੂਮ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 25 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ।

ਚੋਰਾਂ ਨੇ ਇਸ ਘਟਨਾ ਨੂੰ ਦੁਕਾਨ ਨੂੰ ਲੱਗੇ ਸ਼ਟਰ ਦੇ ਤਾਲੇ ਤੋੜ ਕੇ ਅੰਜ਼ਾਮ ਦਿੱਤਾ। ਮੁਸਕਾਨ ਹੈਂਡਲੂਮ ਦੇ ਸੰਚਾਲਕ ਕੰਵਰਦੀਪ ਊਰਫ਼ ਗਗਨ ਨੇ ਦੱਸਿਆ ਕਿ ਉਹ ਹਰ ਰੋਜ਼ ਵਾਂਗ ਬੀਤੀ ਰਾਤ ਦੁਕਾਨ ਬੰਦ ਕਰਕੇ ਘਰ ਗਿਆ ਸੀ ਪਰ ਦੇਰ ਰਾਤ ਕਰੀਬ 2:45 ‘ਤੇ ਦੁਕਾਨ ਦੇ ਨਾਲ ਰਹਿੰਦੇ ਗੁਆਂਢੀ ਨੇ ਫੋਨ ਦੇ ਜ਼ਰੀਏ ਉਸਨੂੰ ਦੁਕਾਨ ਦਾ ਸ਼ਟਰ ਟੁੱਟੇ ਹੋਣ ਦੀ ਜਾਣਕਾਰੀ ਦਿੱਤੀ, ਜਿਸ ‘ਤੇ ਜਦੋਂ ਉਸਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਸ਼ਟਰ ਦੇ ਤਾਲੇ ਟੁੱਟੇ ਪਏ ਸਨ ਤੇ ਗੱਲੇ ‘ਚ ਪਏ ਕਰੀਬ 25 ਹਜ਼ਾਰ ਰੁਪਏ ਗਾਇਬ ਸਨ। ਉਧਰ ਇਸ ਸਬੰਧੀ ਸੂਚਨਾ ਮਿਲਣ ‘ਤੇ ਥਾਣਾ ਸਿਟੀ ਮੁਖੀ ਭੁਪਿੰਦਰ ਸਿੰਘ ਨੇ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here