ਰੂਸ ਨੇ ਕਾਲਾ ਸਾਗਰ ਅਨਾਜ ਸਮਝੌਤਾ ਰੱਦ ਕਰ ਦਿੱਤਾ ਹੈ ਜਿਸ ਨਾਲ ਇਥੋਪੀਆ, ਸੋਮਾਲੀਆ ਤੇ ਕੇਨੀਆ ਵਰਗੇ ਮੁਲਕਾਂ ਲਈ ਅਨਾਜ ਦਾ ਸੰਕਟ ਪੈਦਾ ਹੋ ਸਕਦਾ ਹੈ ਰੂਸ ਵੱਲੋਂ ਇਹ ਸਮਝੌਤਾ ਰੱਦ ਕਰਨ ਤੋਂ ਪਹਿਲਾਂ ਯੂਕਰੇਨ ਨੇ ਕ੍ਰੀਮੀਆ ’ਚ ਹਮਲਾ ਕੀਤਾ ਸੀ ਰੂਸ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਮੁਲਕਾਂ ਵੱਲੋਂ ਸਮਝੌਤੇ ਦੀ ਪਾਲਣਾ ਨਾ ਕਰਨ ਕਰਕੇ ਸਮਝੌਤਾ ਰੱਦ ਕੀਤਾ ਹੈ ਅਤੇ ਇਸ ਹਮਲੇ ਦਾ ਸਮਝੌਤਾ ਵਾਪਸ ਲੈਣ ਨਾਲ ਕੋਈ ਸਬੰਧ ਨਹੀਂ ਹੈ ਰੂਸ ਦਾ ਇਹ ਵੀ ਕਹਿਣਾ ਹੈ ਕਿ ਸਮਝੌਤੇ ਅਨੁਸਾਰ ਪੱਛਮੀ ਮੁਲਕ ਗਰੀਬ ਮੁਲਕਾਂ ਨੂੰ ਅਨਾਜ ਨਹੀਂ ਭੇਜ ਰਹੇ ਸਨ ਜਿਸ ਕਰਕੇ ਇਹ ਸਮਝੌਤਾ ਰੱਦ ਕੀਤਾ ਗਿਆ ਹੈ।
ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਵੱਲੋਂ ਹਮਲੇ ਕੀਤੇ ਜਾਣ ਕਾਰਨ ਰੂਸ ਯੂਕਰੇਨ ਨੂੰ ਸਬਕ ਸਿਖਾਉਣ ਦੇ ਰੌਂਅ ’ਚ ਹੈ ਸੱਚਾਈ ਕੁਝ ਵੀ ਹੋਵੇ ਪਰ ਇਹ ਤੱਥ ਹਨ ਕਿ ਦੇਸ਼ਾਂ ਦੇ ਆਪਸੀ ਟਕਰਾਅ ’ਚ ਗਰੀਬ ਮੁਲਕਾਂ ਅਤੇ ਸਿਵਲੀਅਨਾਂ ਲਈ ਮੁਸੀਬਤ ਬਣ ਜਾਂਦੇ ਹਨ ਅਸਲ ’ਚ ਰੂਸ ਦੀ ਇਜ਼ਾਜਤ ਨਾਲ ਯੂਕਰੇਨ ਕਾਲਾ ਸਾਗਰ ਰਾਹੀਂ ਅਨਾਜ ਦੀ ਬਰਾਮਦ ਕਰਦਾ ਹੈ ਜਿਸ ਨਾਲ ਗਰੀਬ ਮੁਲਕਾਂ ਨੂੰ ਅਨਾਜ ਮੁਹੱਈਆ ਹੋ ਰਿਹਾ ਸੀ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਵਰਖਾ ਨਾ ਪੈਣ ਕਾਰਨ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਕਈ ਅਫਰੀਕੀ ਮੁਲਕ ਦਹਾਕਿਆਂ ਤੋਂ ਸੋਕੇ ਦਾ ਸਾਹਮਣਾ ਕਰ ਰਹੇ ਹਨ ਪੱਛਮੀ ਮੁਲਕਾਂ ਨੂੰ ਵੀ ਰੂਸ ਦੇ ਇਤਰਾਜ਼ਾਂ ’ਤੇ ਸਪੱਸ਼ਟੀਕਰਨ ਦੇ ਕੇ ਮਸਲੇ ਦਾ ਹੱਲ ਕੱਢਣ ’ਚ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਇਹ ਮਾਮਲਾ ਮਨੁੱਖੀ ਹਮਦਰਦੀ ਦਾ ਹੈ ਰੂਸ ਤੇ ਪੱਛਮੀ ਮੁਲਕਾਂ ਦੋਵਾਂ ਧਿਰਾਂ ਦੀ ਜਿੰਮੇਵਾਰੀ ਬਣਦੀ ਹੈ। (Grain)
ਇਹ ਵੀ ਪੜ੍ਹੋ : ਸਾਬਕਾ ਫੌਜੀ ਦੇ ਪਰਿਵਾਰ ਦੀ ਮੱਦਦ ਲਈ ਅੱਗੇ ਆਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਕਿ ਉਹ ਕਾਲਾ ਸਾਗਰ ਅਨਾਜ ਸਮਝੌਤੇ ਨੂੰ ਮੁੜ ਬਹਾਲ ਕਰਨ ਵਾਸਤੇ ਪੂਰੀ ਜਿੰਮੇਵਾਰੀ ਨਾਲ ਵਿਚਾਰ ਕਰਨ ਬਿਨਾਂ ਸ਼ੱਕ ਜੰਗ ’ਚ ਫੌਜਾਂ ਆਪਣੇ-ਆਪਣੇ ਮੁਲਕ ਲਈ ਟੱਕਰ ਲੈਂਦੀਆਂ ਹਨ ਫਿਰ ਵੀ ਮਾਨਵੀ ਮੁੱਲ ਇਸ ਗੱਲ ਦੀ ਹੀ ਹਮਾਇਤ ਕਰਦੇ ਹਨ ਕਿ ਜੰਗ ’ਚ ਸਿਵਲੀਅਨ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੀਤ ’ਚ ਹੋਈਆਂ ਕਈ ਜੰਗਾਂ ਦੀ ਇੱਕੋ-ਇੱਕ ਵਜ੍ਹਾ ਹੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਸੀ ਤਾਂ ਜੰਗ ’ਚ ਮਨੁੱਖੀ ਖੁਰਾਕ ਤੇ ਨਾਗਰਿਕ ਜਰੂਰਤਾਂ ਨੂੰ ਪ੍ਰਮੁੱਖਤਾ ਜ਼ਰੂਰ ਦੇਣੀ ਚਾਹੀਦੀ ਹੈ ਭਾਰਤ-ਪਾਕਿਸਤਾਨ ਦੇ ਸਬੰਧ ਵਿਗੜੇ ਹੋਣ ਦੇ ਬਾਵਜ਼ੂਦ ਜੀਵਨਦਾਤਾ ਪਾਣੀ ਦੇ ਮਸਲੇ ਟਕਰਾਅ ਤੋਂ ਪਰ੍ਹੇ ਹਨ ਭਾਰਤ ਨੇ ਭੂਚਾਲ ਤੇ ਹੜ੍ਹਾਂ ਵਰਗੀਆਂ ਕੁਦਰਤੀ ਆਫ਼ਤਾਂ ਵੇਲੇ ਵੀ ਪਾਕਿਸਤਾਨ ਨੂੰ ਹਰ ਤਰ੍ਹਾਂ ਦੀ ਮੱਦਦ ਦੀ ਪੇਸ਼ਕਸ਼ ਕਰਕੇ ਮਿਸਾਲ ਪੈਦਾ ਕੀਤੀ ਸੀ। (Grain)