ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, January 21, 2026
More
    Home Breaking News Welfare: ਐਮਐਸ...

    Welfare: ਐਮਐਸਜੀਆਈਟੀ ਵਿੰਗ ਦੇ ਸੇਵਾਦਾਰਾਂ ਨੇ ਬਿਰਧ ਆਸ਼ਰਮ ’ਚ ਮਨਾਈ ਦੀਵਾਲੀ

    Welfare
    Welfare: ਐਮਐਸਜੀਆਈਟੀ ਵਿੰਗ ਦੇ ਸੇਵਾਦਾਰਾਂ ਨੇ ਬਿਰਧ ਆਸ਼ਰਮ ’ਚ ਮਨਾਈ ਦੀਵਾਲੀ

    Welfare: (ਵਿੱਕੀ ਕੁਮਾਰ) ਮੋਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਮੋਗਾ ਦੇ ਐਮਐਸਜੀਆਈਟੀ ਵਿੰਗ ਦੇ ਸੇਵਾਦਾਰਾਂ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਮੋਗਾ ਦੇ ਬੇਦੀ ਨਗਰ ਸਥਿੱਤ ਸ਼ਿਵ ਪੁਰੀ ਆਸ਼ਰਮ ਵਿੱਚ ਜਾ ਕੇ ਖਾਣ ਦੀ ਸਮੱਗਰੀ ਦਿੱਤੀ ਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਤੋਂ ਮੋਨਿਕਾ ਇੰਸਾਂ, ਸਪਨਾ ਇੰਸਾਂ ਤੇ ਨੈਨਸੀ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ 167 ਕਾਰਜਾਂ ’ਚੋਂ ਇੱਕ ਕਾਰਜ ਲੋੜਵੰਦਾਂ ਨੂੰ ਖਾਣਾ ਖਵਾਉਣਾ ਹੈ ਤਾਂ ਜੋ ਕੋਈ ਵੀ ਭੁੱਖਾ ਨਾ ਰਹੇ ਸਾਧ-ਸੰਗਤ ਸਮੇਂ-ਸਮੇਂ ’ਤੇ ਅਜਿਹਾ ਕਰਦੀ ਰਹਿੰਦੀ ਹੈ, ਉਹਨਾਂ ਅੱਗੇ ਦੱਸਿਆ ਕਿ ਜੋ ਕਿਸੇ ਕਾਰਨ ਜਾਂ ਆਪਣੇ ਪਰਿਵਾਰਾਂ ਤੋਂ ਵਿੱਛੜ ਕੇ ਇੱਥੇ ਆਸ਼ਰਮ ਵਿੱਚ ਰਹਿਣ ਲਈ ਮਜ਼ਬੂਰ ਹਨ ਅੱਜ ਇੱਥੇ ਸੇਵਾਦਾਰਾਂ ਨੇ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।

    ਇਹ ਵੀ ਪੜ੍ਹੋ: Punjab Kisan News: ਪੰਜਾਬ ਸਰਕਾਰ ਦੀ ਨਵੀਂ ਪਹਿਲ, ਪਰਾਲੀ ਡੀਕੰਪੋਜਰ ਨਾਲ ਸੰਭਾਲੀ ਜਾਵੇਗੀ ਪਰਾਲੀ

     ਜਦੋਂ ਸੇਵਾਦਾਰ ਭੈਣਾਂ ਆਸ਼ਰਮ ’ਚ ਦਾਖਲ ਹੋਈਆਂ ਤਾਂ ਉੱਥੇ ਰਹਿ ਰਹੇ ਬਜ਼ੁਰਗ ਇਨ੍ਹਾਂ ਸੇਵਾਦਾਰਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ ਸੇਵਾਦਾਰਾਂ ਨੇ ਇਨ੍ਹਾਂ ਬਜ਼ੁਰਗਾਂ ਅਤੇ ਮੰਦਬੁੱਧੀਆਂ ਨੂੰ ਖਾਣਾ ਵੀ ਖਵਾਇਆ। ਖਾਣਾ ਖਾਣ ਤੋਂ ਬਾਅਦ ਸੇਵਾਦਾਰਾਂ ਦੀ ਪਿਆਰ ਭਰੀ ਭਾਵਨਾ ਦੇਖ ਕੇ ਬਜ਼ੁਰਗਾਂ ਨੇ ਸੇਵਾਦਾਰਾਂ ਨੂੰ ਅਸ਼ੀਸ਼ਾਂ ਦਿੱਤੀਆਂ ਜਿੰਮੇਵਾਰਾਂ ਨੇ ਦੱਸਿਆ ਕਿ ਬਜ਼ੁਰਗਾਂ ਨੇ ਸਾਨੂੰ ਮਿਲ ਕੇ ਇੰਨੇ ਖੁਸ਼ ਹੋਏ ਕਿ ਉਨ੍ਹਾਂ ਕਿਹਾ ਕਿ ਪੁੱਤਰ ਤੁਸੀਂ ਸਾਡੇ ਹਮਦਰਦ ਹੋ। ਜੋ ਸਾਡੀ ਸੇਵਾ ਕਰਨ ਆਏ ਹੋ ਤੇ ਇਹ ਕਹਿੰਦੇ ਹੋਏ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ।

    Welfare
    Welfare

    ਦੱਸ ਦਈਏ ਕਿ ਇਨ੍ਹਾਂ ਬਜ਼ੁਰਗਾਂ ਦੀ ਸਾਰ ਲੈਂਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦਾ ਕਾਰਜ ਸ਼ੁਰੂ ਕੀਤਾ ਹੈ ਕਿ ‘ਬਿਰਧ ਆਸ਼ਰਮ ’ਚ ਜਾ ਕੇ ਉੱਥੇ ਰਹਿ ਰਹੇ ਬਜ਼ੁਰਗਾਂ ਨਾਲ ਸਮਾਂ ਬਿਤਾਓ ਤੇ ਉਨ੍ਹਾਂ ਦੀ ਦੇਖਭਾਲ ਕਰੋ, ਜਿਸ ਤਹਿਤ ਅੱਜ ਸਾਧ-ਸੰਗਤ ਨੇ ਬਿਰਧ ਆਸ਼ਰਮ ਪਹੁੰਚ ਕੇ ਇੱਥੇ ਰਹਿ ਰਹੇ ਬਜ਼ੁਰਗਾਂ ਨੂੰ ਖਾਣਾ ਖਵਾਇਆ ਤੇ ਉਨ੍ਹਾਂ ਨਾਲ ਗੱਲਾਂ-ਬਾਤਾਂ ਕੀਤੀਆਂ।

    ਸੇਵਾਦਾਰਾਂ ਦੀ ਸੇਵਾ ਭਾਵਨਾ ਨੂੰ ਦੇਖਦਿਆਂ ਬਿਰਧ ਆਸ਼ਰਮ ਦੇ ਸੇਵਾਦਾਰ ਨੇ ਕਿਹਾ ਕਿ ਅੱਜ ਸੇਵਾਦਾਰਾਂ ਦੀ ਸੇਵਾ ਭਾਵਨਾ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਇਹ ਮਨੁੱਖਤਾ ਦੀ ਸੱਚੀ ਸੇਵਾ ਹੈ, ਜਿਸ ਦੇ ਬਦਲੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਤੇ ਦੁਆਵਾਂ ਤੇ ਸਕੂਨ ਮਿਲਦਾ ਹੈ ਇਹ ਉਹ ਸੇਵਕ ਹਨ ਜੋ ਅੱਜ ਦੇ ਕਲਯੁੱਗ ’ਚ ਵੀ ਬਹੁਤ ਵੱਡੀ ਸੇਵਾ ਕਰ ਰਹੇ ਹਨ। ਇਸ ਮੌਕੇ ਸੰਦੀਪ ਇੰਸਾਂ, ਸੁਖਜਿੰਦਰ ਕੌਰ ਇੰਸਾਂ 85 ਮੈਂਬਰ, ਸਿਮਰਨ ਇੰਸਾਂ, ਰਾਜ ਕੁਮਾਰੀ ਇੰਸਾਂ, ਸੁਨੀਤਾ ਇੰਸਾਂ, ਗੁਰਬਚਨ ਸਿੰਘ, ਕੁਲਵਿੰਦਰ ਇੰਸਾਂ, ਰਿੰਕੂ ਇੰਸਾਂ, ਬਿੱਟੂ ਇੰਸਾਂ ਹਾਜ਼ਿਰ ਸਨ।

    LEAVE A REPLY

    Please enter your comment!
    Please enter your name here