ਸ਼ੇਅਰ ਬਜ਼ਾਰ ’ਚ ਭਾਰੀ ਗਿਰਾਵਟ, ਸੈਸੇਂਕਸ 634 ਪੁਆਇੰਟ ਡਿੱਗਿਆ

Sensex

(Sensex) ਸੈਸੇਂਕਸ 634 ਪੁਆਇੰਟ ਡਿੱਗ ਕੇ 59464 ’ਤੇ ਬੰਦ ਹੋਇਆ

(ਏਜੰਸੀ) ਨਵੀਂ ਦਿੱਲੀ। ਸ਼ੇਅਰ ਬਜ਼ਾਰ ’ਚ ਅੱਜ ਭਾਰੀ ਗਿਰਾਵਟ ਰਹੀ। ਬੰਬੇ ਸਟਾਕ ਐਕਸਚੇਂਜ ਦਾ ਸੈਸੇਂਕਸ (Sensex) 634 ਪੁਆਇੰਟ ਡਿੱਗ ਕੇ 59,464 ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 181 ਅੰਕ ਡਿੱਗ ਕੇ 17,757 ’ਤੇ ਬੰਦ ਹੋਇਆ। ਬਜਾਜ ਫਿਨਸਰਵ ਦਾ ਸ਼ੇਅਰ 4.5 ਫੀਸਦੀ ਟੁੱਟਿਆ ਹੈ। ਜਦੋਂਕਿ ਟੀਸੀਐਸ ਤੇ ਇੰਫੋਸਿਸ ਦੇ ਸਟਾਕ 2-2 ਫੀਸਦੀ ਹੇਠਾਂ ਰਹੇ।

ਪਿਛਲੇ ਤਿੰਨ ਦਿਨਾਂ ’ਚ ਸੈਸੇਂਕਸ 1,844 ਪੁਆਇੰਟ ਟੁੱਟ ਗਿਆ ਹੈ। ਤਿੰਨ ਦਿਨਾਂ ’ਚ 500-500 ਅੰਕ ਤੋਂ ਵੱਧ ਡਿੱਗਿਆ ਹੈ। ਮੰਗਲਵਾਰ ਨੂੰ ਇਸ ’ਚ 554, ਬੁੱਧਵਰਾ ਨੂੰ 656 ਤੇ ਅੱਜ 634 ਅੰਕਾਂ ਦੀ ਗਿਰਾਵਟ ਆਈ ਹੈ। ਇਸ ਦੌਰਾਨ ਨਿਵੇਸ਼ਕਾਂ ਦੇ ਕਰੀਬ 6.5 ਲੱਖ ਕਰੋੜ ਰੁਪਏ ਡੁੱਬੇ ਹਨ। ਮਾਰਕਿਟ ਕੈਪ 280 ਲੱਖ ਕਰੋੜ ਤੋਂ ਘੱਟ ਕੇ 273.46 ਲੱਖ ਕਰੋੜ ਰੁਪਏ ਹੋ ਗਿਆ ਹੈ।

ਸੈਸੇਂਕਸ ਅੱਜ 53 ਪੁਆਇੰਟ ਹੇਠਾਂ 600,45 ’ਤੇ ਖੁੱਲਿਆ ਸੀ। ਦਿਨ ’ਚ ਇਹ 600,45 ਦੇ ਸਿਖਰ ’ਤੇ ਅਤੇ 59,068 ਦੇ ਹੇਠਲੇ ਪੱਧਰ ’ਤੇ ਰਿਹਾ। ਇਸ ਦੇ 30 ਸ਼ੇਅਰਾਂ ’ਚੋਂ 22 ਗਿਰਾਵਟ ’ਚ ਅਤੇ 8 ਵਾਧੇ ਨਾਲ ਬੰਦ ਹੋਏ।

ਨਿਫਟੀ 181 ਅੰਕ ਹੇਠਾਂ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 181 ਅੰਗ ਡਿੱਗ ਕੇ 17,757 ’ਤੇ ਬੰਦ ਹੋਇਆ। ਇਸ ਦੇ ਨੈਕਸਟ 50, ਮਿਡਕੈਪ, ਬੈਂਕਿੰਗ ਤੇ ਫਾਈਨੇਸ਼ਿਅਲ ਇੰਡੇਕਸ ਗਿਰਾਵਟ ’ਚ ਹੈ। ਨਿਫਟੀ 17.943 ਦੇ ਸ਼ਿਖਰ ਤੇ ਰਿਹਾ ਤੇ 17,648 ਹੇਠਲੇ ਪੱਧਰ ’ਤੇ ਰਿਹਾ। ਇਹ 17,921 ’ਤੇ ਖੁੱਲ੍ਹਿਆ ਸੀ। ਇਸ ਦੇ 50 ਸ਼ੇਅਰਾਂ ’ਚੋਂ 15 ਵਾਧੇ ’ਚ ਰਹੇ ਤੇ 35 ਹੇਠਲੇ ਪੱਧਰ ’ਤੇ ਬੰਦ ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ