ਪ੍ਰਾਇਮਰੀ ਅਧਿਆਪਕਾਂ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਲਈ ਜਾਰੀ ਕੀਤੀ ਗਈ ਸੀਨੀਆਰਤਾ ਸੂਚੀ ਤਰੁੱਟੀਆਂ ਭਰਪੂਰ

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਇਹ ਸੂਚੀ ਸੋਧ ਕੇ ਜਾਰੀ ਕਰਨ ਦੀ ਕੀਤੀ ਮੰਗ

ਮੋਗਾ (ਸੱਚ ਕਹੂੰ ਨਿਊਜ਼)। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਬਲਕਾਰ ਵਲਟੋਹਾ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ, ਵਿੱਤ ਸਕੱਤਰ ਨਵੀਨ ਸਚਦੇਵਾ, ਪ੍ਰੈੱਸ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ, ਟਹਿਲ ਸਿੰਘ ਸਰਾਭਾ ਅਤੇ ਸੂਬਾਈ ਆਗੂ ਬੂਟਾ ਸਿੰਘ ਭੱਟੀ ਅਤੇ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਦੱਸਿਆ ਹੈ ਕਿ ਡਾਇਰੈਕਟਰ ਸਿੱਖਿਆ ਵਿਭਾਗ (ਐਸਿ) ਪੰਜਾਬ ਵੱਲੋਂ ਪ੍ਰਾਇਮਰੀ ਕਾਡਰ ਦੀ ਸਾਂਝੀ ਕੰਬਾਇਨਡ ਲਿਸਟ ਜੋ ਮਾਸਟਰ ਕਾਡਰ ਪੋ੍ਰਮੋਸ਼ਨ ਲਈ ਜਾਰੀ ਕੀਤੀ ਹੈ ਤੇ ਇਤਰਾਜ ਮੰਗੇ ਹਨ। ਅਧਿਆਪਕ ਆਗੂਆਂ ਨੇ ਇਸ ਸੂਚੀ ਦੀ ਪੜਤਾਲ ਕਰਨ ਉਪਰੰਤ ਕਿਹਾ ਹੈ ਕਿ ਇਹ ਸੂਚੀ ਤਰੁੱਟੀਆਂ ਨਾਲ ਭਰੀ ਹੋਈ ਹੈ। ਇਸ ਵਿੱਚ ਜਿਲਿ੍ਹਆਂ ਦੀਆਂ ਈਟੀਟੀ , ਹੈੱਡ ਟੀਚਰ, ਸੈਂਟਰ ਹੈੱਡ ਟੀਚਰਾਂ ਦੀਆਂ ਸੀਨੀਆਰਤਾ ਸੂਚੀਆਂ ਨੂੰ ਆਧਾਰ ਬਣਾਇਆ ਹੈ।

ਸਭ ਤੋਂ ਵੱਡੀ ਖਾਮੀ ਇਹ ਹੈ ਕਿ ਜਿਲਿ੍ਹਆਂ ਦੀਆਂ ਅਣਸੋਧੀਆਂ ਤੇ ਅਧੂਰੀਆਂ ਲਿਸਟਾਂ ਨੂੰ ਆਧਾਰ ਬਣਾ ਕੇ ਇਹ ਲਿਸਟ ਬਣੀ ਹੈ। ਜਿਲ੍ਹੇ ਵਿੱਚ ਅਧਿਆਪਕਾਂ ਦੀ ਹੋਰ ਸਨਿਆਰਤਾ ਹੈ ਤੇ ਇਸ ਲਿਸਟ ਵਿੱਚ ਹੋਰ ਬਹੁਤ ਸਾਰੇ ਅਧਿਆਪਕ ਪ੍ਰਮੋਟ ਹੋ ਕੇ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਬਣ ਚੁੱਕੇ ਹਨ, ਪਰ ਇਸ ਲਿਸਟ ਵਿੱਚ ਉਹ ਪੁਰਾਣੀ ਪੋਸਟਿੰਗ, ਅਹੁੱਦੇ, ਪੁਰਾਣੀ ਸਨਿਆਰਤਾ ਸੂਚੀ ਅਨੁਸਾਰ ਦਰਜ਼ ਹਨ। ਜਾਰੀ ਕੀਤੇ ਗਏ ਪਬਲਿਕ ਨੋਟਿਸ ਅਨੁਸਾਰ ਅਧਿਆਪਕਾਂ ਨੂੰ ਕੇਵਲ ਆਪਣੇ ਵੇਰਵਿਆਂ ਦੀ ਗਲਤੀ ਦੱਸਣ ਲਈ ਕਿਹਾ ਗਿਆ ਹੈ, ਜਦੋਕਿ ਇਸ ਲਿਸਟ ਵਿਚ ਅਜਿਹੀਆਂ ਗਲਤੀਆਂ ਹਨ ਜੋ ਸਮੁੱਚੀ ਲਿਸਟ ਨੂੰ ਪ੍ਰਭਾਵਤ ਕਰਦੀਆਂ ਹਨ।

ਅਧਿਆਪਕ ਆਗੂਆਂ ਨੇ ਕਿਹਾ ਕਿ ਇਸ ਸੂਚੀ ਨੂੰ ਜਿਲ੍ਹੇ ਦੀਆਂ ਸੂਚੀਆਂ ਅਨੁਸਾਰ ਬਣਾਉਣਾ ਵੀ ਤਰਕਹੀਣ ਹੈ। ਜਿਲ੍ਹੇ ਵਿੱਚ ਲੇਟ ਬਦਲੀ ਕਰਵਾ ਕੇ ਆਉਣ ਵਾਲਾ ਅਧਿਆਪਕ ਜਿਲ੍ਹੇ ਦੀ ਸਨਿਆਰਤਾ ‘ਚ ਪਛੜ ਜਾਂਦਾ ਹੈ ਤੇ ਇਸ ਲਿਸਟ ਵਿੱਚ ਵੀ ਪਛਾੜ ਦਿੱਤਾ ਗਿਆ ਹੈ ਕਿਉਂਕਿ ਉਹ ਜਿਲ੍ਹੇ *ਚ ਪਿੱਛੇ ਹੈ। ਮਾਸਟਰ ਕਾਡਰ ਸਟੇਟ ਕਾਡਰ ਹੈ ਉਸ ਵਿੱਚ ਇਹ ਆਧਾਰ ਤਰਕਹੀਣ ਹੈ।

ਜਿਲਿ੍ਹਆਂ ਦੀਆਂ ਸੂਚੀਆਂ ਵਿੱਚ ਕਈ ਕੈਟਾਗਰੀਆਂ ਦੀ ਪ੍ਰਮੋਸ਼ਨ ਅਪ ਟੂ ਡੇਟ ਤੱਕ ਹੋ ਜਾਂਦੀ ਹੈ ਤੇ ਜਨਰਲ ਜਾਂ ਹੋਰ ਕੈਟਾਗਰੀਆਂ ਦੀ ਓਥੋਂ ਤੱਕ ਨਹੀਂ ਹੁੰਦੀ। ਪਹਿਲਾਂ ਪ੍ਰ੍ਰਮੋਸ਼ਨ ਵਾਲਾ ਜਿਲ੍ਹੇ ਦੀ ਸੂਚੀ ‘ਚ ਅਧਿਆਪਕ ਦਾ ਨਾਂਅ ਮੂਹਰੇ ਲੱਗ ਜਾਂਦਾ ਹੈ ਤੇ ਦੂਜੇ ਦਾ ਪਿੱਛੇ ਰਹਿ ਜਾਂਦਾ ਹੈ। ਅਧਿਆਪਕ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਸ. ਪ੍ਰਗਟ ਸਿੰਘ ਅਤੇ ਸਿੱਖਿਆ ਸਕੱਤਰ ਪੰਜਾਬ ਸਰਕਾਰ ਅਜੋਏ ਸ਼ਰਮਾ ਤੋਂ ਮੰਗ ਕੀਤੀ ਕਿ ਜਾਰੀ ਕੀਤੀ ਗਈ। ਇਸ ਸੂਚੀ ਵਿੱਚ ਅਧਿਆਪਕ ਦੇ ਮੌਜੂਦਾ ਸਟੇਟਸ ਅਤੇ ਅਧਿਆਪਕ ਦੀ ਮੁੱਢਲੀ ਨਿਯੁਕਤੀ ਨੂੰ ਧਿਆਨ ਵਿੱਚ ਰੱਖਿਆ ਜਾਵੇ ਤੇ ਸੋਧੀ ਲਿਸਟ ਜਾਰੀ ਕੀਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ