ਕਾਮਯਾਬੀ ਦਾ ਰਾਜ਼

ਕਾਮਯਾਬੀ ਦਾ ਰਾਜ਼

ਇੱਕ ਰਾਜੇ ਨੇ ਸੰਗਮਰਮਰ ਦੇ ਪੱਥਰਾਂ ਦਾ ਬਹੁਤ ਹੀ ਸੁੰਦਰ ਮੰਦਿਰ ਬਣਵਾਇਆ ਰੋਜ਼ਾਨਾ ਵਾਂਗ ਜਦ ਰਾਤ ਨੂੰ ਪੁਜਾਰੀ ਮੰਦਿਰ ਦਾ ਦਰਵਾਜਾ ਬੰਦ ਕਰਕੇ ਘਰ ਚਲਾ ਗਿਆ ਤਾਂ ਕਰੀਬ ਅੱਧੀ ਰਾਤ ਨੂੰ ਪੱਥਰ ਆਪਸ ’ਚ ਗੱਲਾਂ ਕਰਨ ਲੱਗੇ ਉਹ ਪੱਥਰ ਜੋ ਫਰਸ਼ ’ਤੇ ਸਨ, ਮੂਰਤੀ ਵਾਲੇ ਪੱਥਰ ਨੂੰ ਬੋਲੇ, ‘‘ਤੁਹਾਡੀ ਵੀ ਕੀ ਕਿਸਮਤ ਹੈ, ਲੋਕ ਮੈਨੂੰ ਆਪਣੇ ਪੈਰਾਂ ਥੱਲ੍ਹੇ ਮਿੱਧਦਿਆਂ, ਬੂਟ-ਚੱਪਲਾਂ ਨਾਲ ਕੁਚਲਦਿਆਂ ਤੇਰੇ ਕੋਲ ਜਾਂਦੇ ਹਨ ਅਤੇ ਤੇਰੇ ਅੱਗੇ ਸ਼ਰਧਾ ਨਾਲ ਹੱਥ ਜੋੜ ਕੇ ਖੜ੍ਹੇ ਰਹਿੰਦੇ ਹਨ, ਤੈਨੂੰ ਫੁੱਲ-ਮਾਲਾਵਾਂ ਚੜ੍ਹਾਉਂਦੇ ਹਨ ਕਾਸ਼!

ਮੈਂ ਤੇਰੀ ਥਾਂ ਹੁੰਦਾ ਪਰ ਮੈਂ ਤਾਂ ਇੱਥੇ ਫਰਸ਼ ’ਤੇ ਪਿਆ-ਪਿਆ ਦਰਦ ਨਾਲ ਕੁਰਲਾਉਂਦਾ ਰਹਿੰਦਾ ਹਾਂ ਵਾਹ! ਕਿਸਮਤ ਹੋਵੇ ਤਾਂ ਤੇਰੇ ਵਰਗੀ’’ ਇਹ ਸੁਣ ਕੇ ਮੂਰਤੀ ਵਾਲਾ ਪੱਥਰ ਬੋਲਿਆ, ‘‘ਗੱਲ ਤਾਂ ਤੂੰ ਠੀਕ ਕਹਿ ਰਿਹਾ ਹੈਂ ਪਰ ਯਾਦ ਕਰ, ਉਹ ਦਿਨ ਜਿਸ ਦਿਨ ਮੈਨੂੰ ਛੈਣੀ ਅਤੇ ਹਥੌੜੇ ਨਾਲ ਤਰਾਸ਼ਿਆ ਜਾ ਰਿਹਾ ਸੀ, ਮੈਂ ਸੱਟਾਂ ਸਹਿੰਦਾ ਰਿਹਾ, ਤੂੰ ਮੇਰੇ ’ਤੇ ਖੁਸ਼ ਹੋ ਰਿਹਾ ਸੀ, ਤਰਸ ਖਾ ਰਿਹਾ ਸੀ ਜੇਕਰ ਤੂੰ ਵੀ ਅਜਿਹੀਆਂ ਸੱਟਾਂ ਆਪਣੀ ਜ਼ਿੰਦਗੀ ’ਚ ਖਾਧੀਆਂ ਹੁੰਦੀਆਂ ਤਾਂ ਅੱਜ ਤੂੰ ਵੀ ਇੱਥੇ ਹੁੰਦਾ, ਜਿੱਥੇ ਮੈਂ ਹਾਂ’’

ਪ੍ਰੇਰਣਾ: ਜ਼ਿੰਦਗੀ ’ਚ ਕਾਮਯਾਬੀ ਬਿਨਾਂ ਸੰਘਰਸ਼ ਅਤੇ ਬਿਨਾ ਤਕਲੀਫ਼ਾਂ ਤੋਂ ਨਹੀਂ ਮਿਲਦੀ, ਜੋ ਲੋਕ ਇਨ੍ਹਾਂ ਨੂੰ ਝੱਲਦੇ ਹਨ, ਸਫ਼ਲਤਾ ਉਨ੍ਹਾਂ ਨੂੰ ਹੀ ਮਿਲਦੀ ਹੈ, ਕਿਸਮਤ ’ਤੇ ਸਾਰਾ ਕੁਝ ਨਹੀਂ ਛੱਡਿਆ ਜਾ ਸਕਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here