ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਵਿਚਾਰ ਪ੍ਰੇਰਨਾ ਸਫ਼ਲਤਾ ਦਾ ਰਾਜ਼

    ਸਫ਼ਲਤਾ ਦਾ ਰਾਜ਼

    Albert Einstein

    ਸਫ਼ਲਤਾ ਦਾ ਰਾਜ਼

    ਸੰਸਾਰ ਦੇ ਮਹਾਨ ਵਿਗਿਆਨਕ ਅਲਬਰਟ ਆਈਂਸਟੀਨ ਤੋਂ ਇੱਕ ਵਾਰ ਇੱਕ ਲੜਕੇ ਨੇ ਪੁੱਛਿਆ, ‘ਸਰ, ਅੱਜ ਸਾਰੀ ਦੁਨੀਆਂ ‘ਚ ਤੁਹਾਡਾ ਨਾਂਅ ਹੈ, ਸਾਰੇ ਤੁਹਾਡੀ ਪ੍ਰਸੰਸਾ ਕਰਦੇ ਹਨ ਤੁਹਾਨੂੰ ਮਹਾਨ ਕਹਿੰਦੇ ਹਨ ਕਿਰਪਾ ਕਰਕੇ ਦੱਸੋ ਕਿ ਮਹਾਨ ਬਣਨ ਲਈ ਕੀ ਮੰਤਰ ਹੈ?’
    ਆਈਂਸਟੀਨ ਨੇ ਇੱਕ ਸ਼ਬਦ ‘ਚ ਕਿਹਾ ਕਿ  ‘ਲਗਨ’ ‘ਜੀ! ਮੈਂ ਕੁਝ ਸਮਝਿਆ ਨਹੀਂ’ ਲੜਕਾ ਬੋਲਿਆ ਆਈਂਸਟੀਨ ਮੁਸਕਰਾਏ ਤੇ ਬੋਲੇ, ‘ਜਦੋਂ ਮੈਂ ਤੇਰੀ ਉਮਰ ਦਾ ਸੀ ਉਦੋਂ ਹਿਸਾਬ ਤੋਂ ਬਹੁਤ ਜਿਆਦਾ ਡਰਦਾ ਸੀ, ਜਿਵੇਂ ਅੱਜ ਤੂੰ ਡਰ ਰਿਹਾ ਹੈਂ ਮੈਂ ਅਕਸਰ ਹਿਸਾਬ ‘ਚੋਂ ਫੇਲ੍ਹ ਹੋ ਜਾਂਦਾ ਮੈਨੂੰ ਸਜਾ ਮਿਲਦੀ, ਮੇਰੇ ਦੋਸਤ ਮੇਰੇ ਤੋਂ ਅੱਗੇ ਵਧ ਜਾਂਦੇ ਉਹ ਮੇਰਾ ਮਜ਼ਾਕ ਉਡਾਉਂਦੇ ਮੈਂ ਬੱਸ ਮਨ ਮਸੋਸ ਕੇ ਰਹਿ ਜਾਂਦਾ ਇੱਕ ਦਿਨ ਮੈਂ ਸੋਚਿਆ ਕਿ ਆਖਿਰ ਮੇਰੇ ‘ਚ ਕੋਈ ਕਮੀ ਤਾਂ ਨਹੀਂ ਫਿਰ ਮੈਂ ਹਿਸਾਬ ਤੋਂ ਕਿਉਂ ਘਬਰਾਉਂਦਾ ਹਾਂ? ਬੱਸ, ਉਸ ਦਿਨ ਤੋਂ ਬਾਅਦ ਮੈਂ ਹਿਸਾਬ ਦੇ ਸਵਾਲ ਕੱਢਣ ਲੱਗਾ ਵਾਰ-ਵਾਰ ਅਸਫ਼ਲ ਹੋਇਆ

    ਦੋਸਤਾਂ ਦੇ ਮਜ਼ਾਕ ਦਾ ਪਾਤਰ ਬਣਿਆ ਪਰ ਮੇਰੇ ‘ਚ ਇੱਕ ਹੀ ਲਗਨ ਸੀ ਕਿ ਹਿਸਾਬ ਕਰਕੇ ਹੀ ਰਹਾਂਗਾ ਇਸ ਲਗਨ ਦਾ ਇਹ ਫਲ ਹੈ ਕਿ ਅੱਜ ਲੋਕ ਮੇਰੇ ਸਿਧਾਂਤ ਨੂੰ ਅਪਣਾਉਂਦੇ ਹਨ ਇੱਕ ਚਮਤਕਾਰ ਇਹ ਵੀ ਹੋਇਆ ਕਿ ਮੈਂ ਵਿਗਿਆਨ ‘ਚ ਮੁਹਾਰਤ ਹਾਸਲ ਕਰ ਲਈ ਲਗਨ ਹੀ ਮੇਰੀ ਸਫ਼ਲਤਾ ਦਾ ਰਾਜ਼ ਹੈ ਤੁਸੀਂ ਵੀ ਇਸ ਨੂੰ ਕਦੇ ਨਾ ਛੱਡਣਾ’ ਸੱਚੀ ਲਗਨ ਦਾ ਮਹੱਤਵ ਵੀ ਉਸ ਨੂੰ ਸਮਝ ‘ਚ ਆ ਗਿਆ ਸੀ ਅਤੇ ਉਹ  ਆਈਂਸਟੀਨ ਦਾ ਧੰਨਵਾਦ ਕਰਕੇ ਵਾਪਸ ਚਲਾ ਗਿਆ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.