ਦੂਜੇ ਦਿਨ ਵੀ ਕੋਰੋਨਾ ਦੇ 90 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਮਿਲੇ

Corona India

1016 ਮਰੀਜ਼ਾਂ ਦੀ ਹੋਈ ਮੌਤ
ਠੀਕ ਹੋਣ ਵਾਲੇ ਮਰੀਜ਼ ਵੀ 70 ਹਜ਼ਾਰ ਤੋਂ ਵੱਧ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਤੇ ਇਸ ਦੌਰਾਨ ਕੋਰੋਨਾ ਦੇ ਦੂਜੇ ਦਿਨ ਵੀ 90 ਹਜ਼ਾਰ ਤੋਂ ਵੱਧ ਮਾਮਲੇ ਮਿਲੇ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਵੀ ਹੈ ਕਿ ਇਸ ਬਿਮਾਰੀ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਕਰੀਬ 70 ਹਜ਼ਾਰ ਜਾਂ ਇਸ ਤੋਂ ਵੱਧ ਦੇ ਔਸਤ ‘ਤੇ ਬਣੀ ਹੋਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਦੇਸ਼ ਭਰ ‘ਚ ਕੋਰੋਨਾ ਦੇ 90,632 ਮਾਮਲੇ ਆਏ ਸਨ। ਕੋਰੋਨਾ ਦੀ ਗਿਣਤੀ 42 ਲੱਖ ਤੋਂ ਵਧ ਹੋਣ ਤੋਂ ਬਾਅਦ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਦੇਸ਼ਾਂ ਦੀ ਸੂਚੀ ‘ਚ ਭਾਰਤ ਅਮਰੀਕਾ ਤੋਂ ਬਾਅਦ ਦੂਜੇ ਸਥਾਨ ‘ਤੇ ਹੈ। ਅਮਰੀਕਾ ‘ਚ ਕੋਰੋਨਾ ਦਾ ਅੰਕੜਾ ਹਾਲੇ 62,75,643 ‘ਤੇ ਪਹੁੰਚ ਗਿਆ ਹੈ ਜਦੋਂਕਿ ਤੀਜੇ ਸਥਾਨ ‘ਤੇ ਬ੍ਰਾਜੀਲ ‘ਚ ਇਹ ਗਿਣਤੀ 41,37,521 ਹੈ।

Corona India

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਰਿਕਾਰਡ 90,802 ਮਾਮਲੇ ਆਉਣ ਨਾਲ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 32,50,429 ਹੋ ਗਈ ਹੈ। ਠੀਕ ਹੋਣ ਵਾਲਿਆਂ ਦੀ ਤੁਲਨਾ ‘ਚ ਕੋਰੋਨਾ ਦੇ ਨਵੇਂ ਮਾਮਲੇ ਵੱਧ ਹੋਣ ਕਾਰਨ ਸਰਗਰਮ ਮਾਮਲੇ 20,222 ਵਧ ਕੇ 8,82,542 ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚ 1016 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 71,642 ਹੋ ਗਈ ਹੈ। ਦੇਸ਼ ‘ਚ ਸਰਗਰਮ ਮਾਮਲੇ 20.99 ਫੀਸਦੀ ਤੇ ਠੀਕ ਹੋਣ ਵਾਲਿਆਂ ਦੀ ਦਰ 77.31 ਫੀਸਦੀ ਹੈ ਜਦੋਂਕਿ ਮ੍ਰਿਤਕ ਦਰ 1.70 ਫੀਸਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.