ਪਿੰਡ ਝੁਨੇਰ ਦਾ ਸਰਪੰਚ ਆਪਣੇ ਸੈਂਕੜੇ ਸਾਥੀਆਂ ਸਮੇਤ ‘ਆਪ’ ’ਚ ਸ਼ਾਮਲ

app
ਮਾਲੇਰਕੋਟਲਾ: ਪਾਰਟੀ ’ਚ ਸ਼ਾਮਲ ਹੋਏ ਲੋਕਾਂ ਦਾ ਸਨਮਾਨ ਕਰਦੇ ਵਿਧਾਇਕ ਮਾਲੇਰਕੋਟਲਾ।

ਵਿਧਾਇਕ ਰਹਿਮਾਨ ਨੇ ਪਾਰਟੀ ’ਚ ਸ਼ਾਮਲ ਕਰਕੇ ਕੀਤਾ ਵਿਸ਼ੇਸ਼ ਸਨਮਾਨ

(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਆਮ ਆਦਮੀ ਪਾਰਟੀ (AAP Party) ਦੀ ਲੋਕਪੱਖੀ ਨੀਤੀਆਂ ਅਤੇ ਮਾਲੇਰਕੋਟਲਾ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੇ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਝੁਨੇਰ ਦੇ ਸਰਪੰਚ ਨਿਰਮਲ ਸਿੰਘ ਨਿੱਕਾ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ। ਆਪਣੇ ਗ੍ਰਹਿ ਵਿਖੇ ਰੱਖੇ ਇਕ ਵਿਸ਼ੇਸ਼ ਸਮਾਗਮ ਵਿਚ ਸਰਪੰਚ ਨਿਰਮਲ ਸਿੰਘ ਸਮੇਤ ਪੰਚਾਇਤ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਜਿਨ੍ਹਾਂ ਨੂੰ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਪਾਰਟੀ ’ਚ ਸ਼ਾਮਲ ਕਰਵਾਇਆ।

app
ਮਾਲੇਰਕੋਟਲਾ: ਪਾਰਟੀ ’ਚ ਸ਼ਾਮਲ ਹੋਏ ਲੋਕਾਂ ਦਾ ਸਨਮਾਨ ਕਰਦੇ ਵਿਧਾਇਕ ਮਾਲੇਰਕੋਟਲਾ।

ਆਮ ਆਦਮੀ ਪਾਰਟੀ (AAP Party) ’ਚ ਸ਼ਾਮਲ ਹੋਣ ਵਾਲਿਆਂ ’ਚ ਪੰਚ ਚਮਕੌਰ ਸਿੰਘ ਮੱਲੀ, ਪੰਚ ਜਗਜੀਤ ਸਿੰਘ, ਪੰਚ ਇਲਮਦੀਨ, ਪੰਚ ਜਸਵਿੰਦਰ ਸਿੰਘ, ਪੰਚ ਜਰਨੈਲ ਸਿੰਘ, ਪੰਚ ਸਦੀਕ ਮੁਹੰਮਦ, ਪੰਚ ਸੁਰਿੰਦਰਪਾਲ ਕੌਰ, ਪੰਚ ਰਾਜਵਿੰਦਰ ਕੌਰ, ਨਾਮ ਪ੍ਰਮੁੱਖ ਹਨ। ਮਲੇਰਕੋਟਲਾ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਸੈਂਕੜਿਆਂ ਦੀ ਤਦਾਦ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਪੱਖੀ ਲੋਕ ਨੀਤੀਆਂ ਤੋਂ ਜਾਣੂੰ ਕਰਵਾਇਆ।

ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਧੀਆਂ ਨੇ ਰਚਿਆ ਇਤਿਹਾਸ, ਹਵਾਈ ਫੌਜ ’ਚ ਫਲਾਇੰਗ ਅਫ਼ਸਰ ਵਜੋਂ ਚੋਣ

ਵਿਧਾਇਕ ਨੇ ਕਿਹਾ ਉਹ ਪਿੰਡ ਝੁਨੇਰ ਦੇ ਵਿਕਾਸ ਲਈ ਗਰ ਸੰਭਵ ਯਤਨ ਕਰਨਗੇ ਅਤੇ ਕਿਸੇ ਨੂੰ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਮੈਡਮ ਫਰਿਆਲ ਰਹਿਮਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਜਾਫਰ ਅਲੀ, ਸਾਬਕਾ ਸਰਪੰਚ ਗੁਰਮੁੱਖ ਸਿੰਘ ਖ਼ਾਨਪੁਰ, ਪ੍ਰਧਾਨ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ, ਬਲਾਕ ਪ੍ਰਧਾਨ ਚਰਨਜੀਤ ਸਿੰਘ ਚੰਨਾ, ਆਪ ਆਗੂ ਰਣਜੀਤ ਸਿੰਘ ਝੁਨੇਰ, ਵਾਲੀਬਾਲ ਐਸੋਸੀਏਸ਼ਨ ਦੇ ਪੰਜਾਬ ਦੇ ਚੇਅਰਮੈਨ ਆੜਤੀਆ ਕੁਲਦੀਪ ਸਿੰਘ, ਪ੍ਰਧਾਨ ਅਬਦੁਲ ਸ਼ਕੂਰ ਕਿਲਾ, ਗੰਗਾ ਸਿੰਘ, ਬਲਜਿੰਦਰ ਸਿੰਘ, ਹਰਮੇਲ ਸਿੰਘ ਗੋਲੂ, ਰੋਸ਼ਨ ਖਾਂ, ਸਾਬਕਾ ਸਰਪੰਚ ਮਨਜੀਤ ਕੌਰ, ਗੁਰਮੀਤ ਸਿੰਘ, ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here