London News: (ਸੱਚ ਕਹੂੰ ਨਿਊਜ਼) ਲੰਦਨ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਇੰਗਲੈਂਡ ਦੇ ਬਲਾਕ ਲੰਦਨ ਦੇ ਸੇਵਾਦਾਰਾਂ ਵੱਲੋਂ ਆਉਣ ਵਾਲੇ ਪੌਦਾਰੋਪਣ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਇੰਸਲਿੰਗਟਨ ਲੰਦਨ ਵਿਖੇ ਬੂਟਿਆਂ ਦੀ ਪਨੀਰੀ ਲਾਉਣ ਲਈ ਜਗ੍ਹਾ ਤਿਆਰ ਕਰਦਿਆਂ ਰੇਹ ਵਗੈਰਾ ਪਾਈ ਗਈ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨਾਲ ਮਿਲ ਕੇ ਸੇਵਾ ਕਾਰਜਾਂ ਨੂੰ ਅੰਜਾਮ ਦਿੱਤਾ।
















