ਸਾਡੇ ਨਾਲ ਸ਼ਾਮਲ

Follow us

24.1 C
Chandigarh
Monday, March 16, 2026
More
    Home Breaking News MSG Bhandara:...

    MSG Bhandara: ਰਾਜਸਥਾਨ ਦੀ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ

    MSG Bhandara
    MSG Bhandara: ਰਾਜਸਥਾਨ ਦੀ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ

    MSG Bhandara: ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰੇ ਮਹੀਨੇ ਦੀ ਖੁਸ਼ੀ ’ਚ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ

    ਬੁੱਧਰ ਵਾਲੀ (ਸੱਚ ਕਹੂੰ ਨਿਊਜ਼)। ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ ਮਹੀਨਾ ਐਤਵਾਰ ਨੂੰ ਰਾਜਸਥਾਨ ਦੀ ਸਾਧ-ਸੰਗਤ ਨੇ ਪੂਰੀ ਸ਼ਰਧਾ ਨਾਲ ਮਨਾਇਆ। ਇਸ ਮੌਕੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੂਧਰ ਵਾਲੀ, ਸਾਦੁਲਸ਼ਹਿਰ, ਸ੍ਰੀਗੰਗਾਨਗਰ (ਰਾਜ.) ’ਚ ਪਵਿੱਤਰ ਐੱਮਐੱਸਜੀ ਗੁਰਮੰਤਰ ਮਹੀਨੇ ਦੇ ਭੰਡਾਰੇ ਦਾ ਪ੍ਰੋਗਰਾਮ ਕੀਤਾ ਗਿਆ। ਪਵਿੱਤਰ ਭੰਡਾਰੇ ’ਚ ਰਾਜਸਥਾਨ ਦੀ ਵੱਡੀ ਗਿਣਤੀ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਰਚ ਮਹੀਨੇ ’ਚ ਗੁਰਮੰਤਰ ਪ੍ਰਾਪਤ ਕੀਤਾ ਸੀ। ਇਸ ਲਈ ਇਸ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ ਮਹੀਨੇ ਵਜੋਂ ਮਨਾਉਂਦੀ ਹੈ।

    ਸਵੇਰੇ 9 ਵਜੇ ਪਵਿੱਤਰ ਨਾਅਰੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਪਵਿੱਤਰ ਭੰਡਾਰੇ ਦੀ ਸ਼ੁਰੂਆਤ ਹੋਈ। ਇਸ ਮੌਕੇ ਸਾਧ-ਸੰਗਤ ਨੇ ਪਵਿੱਤਰ ਨਾਅਰਾ ਲਾ ਕੇ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਭੰਡਾਰੇ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਕਵੀਰਾਜਾਂ ਨੇ ਵੱਖ-ਵੱਖ ਭਗਤੀਮਈ ਭਜਨਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਸਾਧ-ਸੰਗਤ ਨੇ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਇੱਕਚਿਤ ਹੋ ਕੇ ਸਰਵਣ ਕੀਤਾ। ਇਸ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ’ਚ ‘ਇਨਸਾਨੀਅਤ’ ਮੁਹਿੰਮ ਦੇ ਮਹੱਤਵ ਨੂੰ ਦਰਸਾਉਂਦੀ ਡਾਕਿਊਮੈਂਟ੍ਰੀ ਦਿਖਾਈ ਗਈ, ਜਿਸ ਦੇ ਤਹਿਤ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ’ਤੇ ਚੱਲਦਿਆਂ ਮਾਨਸਿਕ ਤੌਰ ’ਤੇ ਪਰੇਸ਼ਾਨ ਤੇ ਮੰਦਬੁਧੀਆਂ ਦੀ ਸਾਂਭ-ਸੰਭਾਲ ਅਤੇ ਇਲਾਜ ਕਰਵਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲ ਪਹੁੰਚਾਉਂਦੀ ਹੈ।

    MSG Bhandara

    ਇਸ ਦੇ ਨਾਲ ਹੀ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕਰਦੇ ਪੂਜਨੀਕ ਗੁਰੂ ਜੀ ਦੇ ਗੀਤ ‘ਮੇਰੇ ਦੇਸ਼ ਕੀ ਜਵਾਨੀ’ ਅਤੇ ‘ਅਸ਼ੀਰਵਾਦ ਮਾਓਂ ਕਾ’ ਵੀ ਚਲਾਇਆ ਗਿਆ। ਭੰਡਾਰੇ ਦੀ ਸਮਾਪਤੀ ’ਤੇ ਸਾਰੀ ਸਾਧ-ਸੰਗਤ ਨੂੰ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਲੰਗਰ ਛਕਾਇਆ ਅਤੇ ਪ੍ਰਸ਼ਾਦ ਵੰਡ ਦਿੱਤਾ। ਇਸ ਦੌਰਾਨ ਸਾਧ-ਸੰਗਤ ਦੀ ਸਹੂਲਤ ਲਈ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧ ਸ਼ਲਾਘਾਯੋਗ ਰਹੇ। ਉੱਥੇ ਹੀ ਪਵਿੱਤਰ ਭੰਡਾਰੇ ’ਚ ਟ੍ਰੈਫਿਕ, ਪੰਡਾਲ, ਪੀਣ ਵਾਲੇ ਪਾਣੀ, ਲੰਗਰ, ਸਫਾਈ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ।

    ਝਲਕੀਆਂ

    • ਮੰਦਬੁੱਧੀਆਂ ਦੀ ਸੰਭਾਲ ਕਰਨ ਦਾ ਸੁਨੇਹਾ ਦੇ ਗਈ ਡਾਕਿਊਮੈਂਟਰੀ ‘ਇਨਸਾਨੀਅਤ’
    • ਵੱਡੀ ਗਿਣਤੀ ਸੇਵਾਦਾਰਾਂ ਨੇ ਸਾਧ-ਸੰਗਤ ਦੀ ਸਹੂਲਤ ਲਈ ਕੀਤੀ ਸੇਵਾ
    • ਗਰਮੀ ਦੇ ਮੱਦੇਨਜ਼ਰ ਲਾਈਆਂ ਗਈਆਂ ਪਾਣੀ ਦੀਆਂ ਛਬੀਲਾਂ
    • ਸਾਧ-ਸੰਗਤ ਦੀ ਸਹੂਲਤ ਲਈ ਬਣਾਏ ਗਏ ਵੱਖ-ਵੱਖ ਟ੍ਰੈਫਿਕ ਗਰਾਊਂਡ

    ਸਤਿਸੰਗ ’ਚ ਮਿਲਦਾ ਹੈ ਸੱਚ ਦਾ ਸੰਗ : ਪੂਜਨੀਕ ਗੁਰੂ ਜੀ

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪਵਿੱਤਰ ਅਨਮੋਲ ਬਚਨਾਂ ’ਚ ਫ਼ਰਮਾਇਆ ਕਿ ਪਰਮ ਪਿਤਾ ਪਰਮਾਤਮਾ ਦੀ ਯਾਦ ’ਚ ਬੈਠਣਾ ਕੋਈ ਆਸਾਨ ਕੰਮ ਨਹੀਂ ਹੁੰਦਾ। ਸਤਿਸੰਗ ਅਜਿਹੀ ਜਗ੍ਹਾ ਹੁੰਦੀ ਹੈ, ਜੇਕਰ ਧਿਆਨ ਲਾਲ ਸੁਣੋ ਤਾਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਂਦਾ ਹੈ। ਸਤਿਸੰਗ ਅਜਿਹੀ ਜਗ੍ਹਾ ਹੁੰਦੀ ਹੈ, ਜਿੱਥੇ ਸੱਚ ਦਾ ਸੰਗ ਮਿਲਦਾ ਹੈ।

    Read Also : ਸੱਚਖੰਡ ਵਾਸੀ ਮਦਨ ਲਾਲ ਇੰਸਾਂ ਦੀ ਨਮਿੱਤ ਨਾਮ ਚਰਚਾ, ਸਾਧ-ਸੰਗਤ ਨੇ ਦਿੱਤੀ ਸ਼ਰਧਾਂਜਲੀ

    ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਤਪਦੀ-ਸੜਦੀ ਦੁਨੀਆ ’ਚ, ਇਸ ਘੋਰ ਕਲਿਯੁੱਗ ’ਚ ਸੱਚ ਕਈ ਲੋਕ ਲੱਭ-ਲੱਭ ਕੇ ਬੋਲਦੇ ਹਨ ਅਤੇ ਸੱਚ ਬੋਲਣਾ ਮੁਸ਼ਕਲ ਹੈ। ਇੱਥੇ ਜਿਸ ਸੱਚ ਦੀ ਗੱਲ ਕਰ ਰਹੇ ਹਾਂ ਉਸ ਦੀ ਚਰਚਾ ਕਰਨਾ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੈ ਅਤੇ ਉਹ ਸੱਚ ਹੈ ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਰੱਬ, ਵਾਹਿਗੁਰੂ, ਪਰਮਾਤਮਾ। ਹਰ ਚੀਜ਼ ਬਦਲ ਜਾਂਦੀ ਹੈ ਪਰ ਮਾਲਕ ਨਾ ਬਦਲਿਆ ਸੀ, ਨਾ ਬਦਲਿਆ ਹੈ ਅਤੇ ਨਾ ਬਦਲੇਗਾ।

    MSG Bhandara

    ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗੱਲ ਕਰਦੇ ਹਾਂ ਸਾਇੰਸ, ਵਿਗਿਆਨ ਅਤੇ ਪਰਮ ਪਿਤਾ ਪਰਮਾਤਮਾ ਦੇ ਸੰਤਾਂ ਦੀ, ਭਗਤਾਂ ਦੀ। ਕੀ ਫ਼ਰਕ ਹੈ? ਕਈ ਪੜ੍ਹੇ-ਲਿਖੇ ਸੱਜਣ ਬੈਠੇ ਹੋਣੇਗੇ। ਸੋਚ ਰਹੇ ਹੋਣਗੇ ਪਰਮਾਤਮਾ ਹੁੰਦਾ ਹੀ ਨਹੀਂ। ਇਹ ਤਾਂ ਨਾ ਮੰਨਣ ਵਾਲੀ ਗੱਲ ਹੈ। ਕਿਸੇ ਬੰਦ ਕਮਰੇ ’ਚ ਬੈਠ ਕੇ ਤੁਸੀਂ ਆਖ ਦਿਓ ਕਿ ਸਾਰੀ ਦੁਨੀਆ ਤਬਾਹ ਹੋ ਗਈ ਤਾਂ ਕੀ ਤੁਹਾਡੇ ਕਹਿਣ ਨਾਲ ਸਾਰੀ ਦੁਨੀਆਂ ਤਬਾਹ ਹੋ ਗਈ? ਲੋਕ ਕਹਿਣਗੇ ਕਿ ਅਰੇ ਤੂੰ ਤਾਂ ਆਪਣੇ-ਆਪ ਨੂੰ ਬੰਦ ਕਮਰੇ ’ਚ ਕੈਦ ਕਰੀ ਬੈਠਾ ਹੈਂ, ਇਸ ਲਈ ਤੈਨੂੰ ਬਾਹਰ ਦਿਸਦਾ ਨਹੀਂ, ਦੁਨੀਆ ਤਾਂ ਜਿਓਂ ਦੀ ਤਿਓਂ ਹੈ। ਤਾਂ ਉਸੀ ਤਰ੍ਹਾਂ ਤੁਹਾਡੇ ਕਹਿ ਦੇਣ ਮਾਤਰ ਨਾਲ ਕਿ ਪਰਮਾਤਮਾ ਨਹੀਂ ਹੁੰਦਾ, ਪਰਮਾਤਮਾ ਨਹੀਂ ਹੈ, ਇਹ ਕਹਿਣਾ ਗਲਤ ਹੈ।

    ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਹ (ਪਰਮਾਤਮਾ) ਕਣ-ਕਣ ’ਚ ਹੈ, ਪਰ ਤੁਸੀਂ ਉਸ ਦੇ ਵੱਲੋਂ ਆਪਣੇ ਗਿਆਨ ਚਕਸ਼ੂ ਬੰਦ ਕਰ ਰੱਖੇ ਹਨ। ਓਪਨ ਮਾਈਂਡ ਬੈਠੋ, ਖੁੱਲ੍ਹੇ ਦਿਲ ਨਾਲ ਬੈਠੋ, ਜੋ ਸੁਆਲ ਹੈ ਸਾਡੇ ਤੋਂ ਪੁੱਛੋ, ਅਸੀਂ ਐ ਚੁਟਕੀਆਂ ’ਚ ਜਵਾਬ ਦੇਵਾਂਗੇ, ਹੈ ਕਿਵੇਂ ਨਹੀਂ।

    MSG Bhandara

    ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਡਿਗਰੀਆਂ ਲੈਂਦੇ ਹੋ, ਰਿਸਰਚ ਕਰਦੇ ਹੋ, ਵੱਡੀਆਂ-ਵੱਡੀਆਂ ਡਿਗਰੀਆਂ, ਕਿੰਨੀ ਜ਼ਿੰਦਗੀ ਲਾਉਂਦੇ ਹੋ ਉਸ ਦੇ ਲਈ। ਜ਼ਿੰਦਗੀ ਦੇ ਘੱਟ ਤੋਂ ਘੱਟ ਸਾਨੂੰ ਜੋ ਲੱਗਦਾ ਹੈ, 20 ਤੋਂ 30 ਸਾਲਾਂ ਦੇ ਵਿਚਕਾਰ ਦਾ ਸਮਾਂ ਤੁਸੀਂ ਉਨ੍ਹਾਂ ਡਿਗਰੀਆਂ ਦੇ ਲਈ, ਡਾਕਟਰੇਟ ਲਈ ਲਾਉਂਦੇ ਹੀ ਲਾਉਂਦੇ ਹੋ। ਤਾਂ ਤੁਸੀ ਆਖ ਦਿੱਤਾ ਕਿ ਪਰਮਾਤਮਾ ਹੁੰਦਾ ਨਹੀਂ, ਤਾਂ ਕੀ ਉਸ ਦੇ ਲਈ ਰਿਸਰਚ ਕਰਨ ’ਚ 20 ਤੋਂ 30 ਮਹੀਨੇ ਲਾਏ ਹਨ? ਕੀ ਤੁਸੀਂ ਉਸ ਮਾਲਕ ਦੇ ਲਈ ਇੰਨੀ ਭਗਤੀ ਕੀਤੀ ਹੈ? ਨਹੀਂ ਕੀਤੀ, ਤਾਂ ਫ਼ਿਰ ਬੈਠੇ-ਬੈਠੇ ਕਿਵੇਂ ਆਖ ਦਿੱਤਾ ਕਿ ਉਹ ਨਹੀਂ ਹੈ? ਅਸੀਂ ਆਖੀਏ ਕਿ ਤੁਹਾਡੀਆਂ ਡਿਗਰੀਆਂ ਹੀ ਨਹੀਂ ਹਨ ਤਾਂ ਕਿਵੇਂ ਲੱਗੇਗਾ?

    ਤੁਸੀਂ ਆਖੋਗੇ ਕਿ ਜੀ, ਮੈਂ 25 ਸਾਲ ਲਾਏ ਹਨ, ਇਧਰ 25 ਮਹੀਨੇ ਲਾਓ, ਗਰੰਟੀ ਅਸੀਂ ਦਿੰਦੇ ਹਾਂ ਤੁਹਾਡੇ ਅੰਦਰ ਤੋਂ ਮਿਲੇਗਾ। ਐ ਭਾਈ 25 ਮਹੀਨੇ ਛੱਡੋ, ਤੁਸੀਂ ਦੋ ਮਹੀਨੇ ਲਾਓ ਇਸ ਦੀ ਗਰੰਟੀ ਦਿੰਦੇ ਹਾਂ, ਹੋਰ ਦੱਸੋ ਡਿਗਰੀ, ਜੋ ਇੱਕ ਦੁਨੀਆਵੀ ਡਿਗਰੀ ਹੈ, ਮੇਜ ਦੇ ਹੇਠਾਂ ਤੋਂ ਵੀ ਮਿਲ ਜਾਂਦੀ ਹੈ, ਬੁਰਾ ਨਾ ਮੰਨਣਾ, ਕਲਿਯੁੱਗ ਹੈ। ਬਹੁਤ ਥਾਵਾਂ ’ਤੇ ਦੇਖਿਆ ਹੈ। ਪਰ ਇਹ ਵਾਲੀ ਡਿਗਰੀ ਪ੍ਰੈਕਟੀਕਲੀ ਮੈਥਿਡ ਆਫ ਮੈਡੀਟੇਸ਼ਨ, ਗੁਰਮੰਤਰ, ਨਾਮ-ਸ਼ਬਦ ਲੈਣਾ ਪਵੇਗਾ, ਉਸ ਦਾ ਜਾਪ ਕਰਨਾ ਪਵੇਗਾ, ਪਰਹੇਜ ਰੱਖਣੇ ਪੈਣਗੇ, ਸਿਰਫ਼ ਦੋ ਮਹੀਨੇ ਥੋੜ੍ਹਾ ਦੇਖਣਾ ਚਾਹੁੰਦੇ ਹੋ ਤਾਂ ਘੰਟਾ ਸਵੇਰੇ-ਸ਼ਾਮ, ਪੰਜ ਦਿਨ ਅਤੇ ਰਾਤ ਬਣਦੇ ਹਨ ਦੋ ਮਹੀਨਿਆਂ ’ਚ ਵੀ। ਇੰਨਾ ਵੀ ਕਰਕੇ ਦੇਖ ਲਓ ਰਿਜਲਟ ਨਾ ਆਵੇ ਤਾਂ ਕਹਿ ਦੇਣਾ।