ਮਾਨਵਤਾ ਭਲਾਈ ਦੇ ਕਾਰਜ ਕਰਕੇ ਮਲੋਟ ਦੀ ਸਾਧ-ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗੁਰੂ ਪੁੰਨਿਆ ਦਾ ਸ਼ੁੱਭ ਦਿਹਾੜਾ

Happy Guru Purnima 2024
ਮਾਨਵਤਾ ਭਲਾਈ ਦੇ ਕਾਰਜ ਕਰਕੇ ਮਲੋਟ ਦੀ ਸਾਧ-ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗੁਰੂ ਪੁੰਨਿਆ ਦਾ ਸ਼ੁੱਭ ਦਿਹਾੜਾ

ਲੋੜਵੰਦ ਬੱਚਿਆਂ ਨੂੰ ਨਵੇਂ ਕੱਪੜੇ, ਸਟੇਸ਼ਨਰੀ ਵੰਡ ਕੇ ਅਤੇ ਠੰਢੇ ਮਿੱਠੇ ਸ਼ਰਬਤ ਦੀ ਛਬੀਲ ਲਗਾਈ (Happy Guru Purnima 2024)

(ਮਨੋਜ) ਮਲੋਟ। Happy Guru Purnima 2024 ਬਲਾਕ ਮਲੋਟ ਦੀ ਸਾਧ-ਸੰਗਤ ਵਲੋਂ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਵਿਚ ਸਮੇਂ-ਸਮੇਂ ’ਤੇ ਵੱਧ ਚੜ੍ਹ ਕੇ ਸਹਿਯੋਗ ਕੀਤਾ ਜਾ ਰਿਹਾ ਹੈ। ਮਾਨਵਤਾ ਭਲਾਈ ਕਾਰਜਾਂ ਦੀ ਲੜੀ ਨੂੰ ਜਾਰੀ ਰਖਦਿਆਂ ਬਲਾਕ ਮਲੋਟ ਦੀ ਸਾਧ-ਸੰਗਤ ਨੇ ਜਿਥੇ ਅੱਜ ਗੁਰੂ ਪੁੰਨਿਆ ਦੇ ਸ਼ੁੱਭ ਦਿਹਾੜੇ ਮੌਕੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਚ ਬਲਾਕ ਪੱਧਰੀ ਸਪੈਸ਼ਲ ਨਾਮ ਚਰਚਾ ਕਰਕੇ ਗੁਰੂ ਜਸ ਸਰਵਣ ਕੀਤਾ ਉੱਥੇ ਲੋੜਵੰਦ ਬੱਚਿਆਂ ਨੂੰ ਨਵੇਂ ਕੱਪੜੇ, ਸਟੇਸ਼ਨਰੀ ਵੀ ਵੰਡੀ ਗਈ ਅਤੇ ਸੇਵਾਦਾਰਾਂ ਨੇ ਠੰਢੇ ਮਿੱਠੇ ਸ਼ਰਬਤ ਦੀਆਂ ਛਬੀਲਾਂ ਲਗਾਈਆਂ।

ਇਹ ਵੀ ਪੜ੍ਹੋ: Guru Purnima : ਗੁਰੂ ਪੁੰਨਿਆ ‘ਤੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ

ਜਾਣਕਾਰੀ ਦਿੰਦਿਆਂ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, 85 ਮੈਂਬਰ ਪੰਜਾਬ ਰਿੰਕੂ ਇੰਸਾਂ, ਰਾਹੁਲ ਇੰਸਾਂ, ਬਲਵਿੰਦਰ ਸਿੰਘ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਇੰਦਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ ਅਤੇ ਮਮਤਾ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਦਸਿਆ ਕੇ ਅੱਜ ਗੁਰੂ ਪੂਰਨਿਮਾ ਦੇ ਸ਼ੁੱਭ ਦਿਹਾੜੇ ਮੌਕੇ ਜਿੱਥੇ ਸਾਧ-ਸੰਗਤ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਇਸ ਸ਼ੁੱਭ ਦਿਹਾੜੇ ਦੀ ਵਧਾਈ ਦਿੱਤੀ ਉੱਥੇ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਜਿਥੇ 10 ਲੋੜਵੰਦ ਬੱਚਿਆਂ ਨੂੰ ਨਵੇਂ ਕੱਪੜੇ ਵੰਡੇ ਗਏ ਉਥੇ 10 ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਜਿਸ ਵਿਚ 5 ਕਾਪੀਆਂ, ਜੁਮੇਟਰੀ ਬਾਕਸ, ਪੈਨ, ਸ਼ਾਰਪਨਰ, ਪੈਨਸਲਾਂ ਵੰਡੀਆਂ ਅਤੇ ਸੇਵਾਦਾਰਾਂ ਨੇ ਠੰਢੇ ਮਿੱਠੇ ਸ਼ਰਬਤ ਦੀਆਂ ਛਬੀਲਾਂ ਲਗਾਈਆਂ ਗਈਆਂ।

Happy Guru Purnima 2024
ਮਾਨਵਤਾ ਭਲਾਈ ਦੇ ਕਾਰਜ ਕਰਕੇ ਮਲੋਟ ਦੀ ਸਾਧ-ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗੁਰੂ ਪੁੰਨਿਆ ਦਾ ਸ਼ੁੱਭ ਦਿਹਾੜਾ

ਸਾਧ-ਸੰਗਤ ਨੂੰ ਗੁਰੂ ਪੁੰਨਿਆ ਦੇ ਸ਼ੁੱਭ ਦਿਹਾੜੇ ਦੀ ਵਧਾਈ ਦਿੱਤੀ

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਸਾਧ-ਸੰਗਤ ਨੂੰ ਗੁਰੂ ਪੁੰਨਿਆ ਦੇ ਸ਼ੁੱਭ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਹਰ ਸਮੇਂ ਮਾਨਵਤਾ ਭਲਾਈ ਕਰਨ ਦਾ ਹੀ ਪਾਠ ਪੜ੍ਹਾਇਆ ਹੈ ਅਤੇ ਇਸ ਸ਼ੁੱਭ ਦਿਹਾੜੇ ਨੂੰ ਵੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾ ਰਹੀ ਹੈ। ਇਸ ਮੌਕੇ ਐਮਐਸਜੀ ਆਈਟੀ ਵਿੰਗ ਦੇ ਅਤੁਲ ਇੰਸਾਂ ਨੇ ਅੱਜ-ਕੱਲ੍ਹ ਹੋ ਰਹੀ ਆਨਲਾਈਨ ਧੋਖਾਧੜੀ ਬਾਰੇ ਸਾਧ ਸੰਗਤ ਸੁਚੇਤ ਕੀਤਾ। Happy Guru Purnima 2024

ਇਸ ਸ਼ੁੱਭ ਦਿਹਾੜੇ ਮੌਕੇ ਸਮੂਹ ਜ਼ਿੰਮੇਵਾਰਾਂ ਨੇ ਪੂਜਨੀਕ ਗੁਰੂ ਜੀ ਦਾ ਕੋਟਿਨ ਕੋਟ ਧੰਨਵਾਦ ਕੀਤਾ ਅਤੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੀ ਦੇਸ਼ ਅਤੇ ਵਿਦੇਸ਼ਾਂ ਦੀ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿਚ ਲਗਾਤਾਰ ਅੱਗੇ ਵਧ ਰਹੀ ਹੈ ਜਿਸ ਨਾਲ ਲੋੜਵੰਦਾਂ ਦਾ ਵੀ ਭਲਾ ਹੋ ਰਿਹਾ ਹੈ। ਅੰਤ ਵਿੱਚ ਸਮੂਹ ਸਾਧ ਸੰਗਤ ਨੇ ਪੂਜਨੀਕ ਗੁਰੂ ਜੀ ਦੇ ਰਿਕਾਰਡ ਕੀਤੇ ਬਚਨਾਂ ਨੂੰ ਅਨੁਸ਼ਾਸ਼ਨ ਨਾਲ ਧਿਆਨ ਪੂਰਵਕ ਸੁਣਿਆ। ਇਸ ਮੌਕੇ ਭਾਰੀ ਗਿਣਤੀ ਵਿਚ ਸਾਧ ਸੰਗਤ, ਵੱਖ ਵੱਖ ਜੋਨਾਂ ਦੇ ਪ੍ਰੇਮੀ ਸੇਵਕਾਂ ਵਿਚੋਂ ਮੱਖਣ ਇੰਸਾਂ, ਰੋਬਿਨ ਗਾਬਾ ਇੰਸਾਂ, ਸੁਨੀਲ ਇੰਸਾਂ, ਡਾਕਟਰ ਇਕਬਾਲ ਇੰਸਾਂ, ਬਲਵੰਤ ਇੰਸਾਂ, ਰਥੜਆਂ ਦੇ ਸ਼ੀਸ਼ਪਾਲ ਇੰਸਾਂ ਅਤੇ ਵੱਖ ਵੱਖ ਜੋਨਾ ਦੇ 15 ਮੈਂਬਰ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ, ਕੰਟੀਨ ਸੰਮਤੀ, ਛਾਇਆਵਾਨ ਸੰਮਤੀ, ਪਾਣੀ ਸੰਮਤੀ ਭਾਈ ਅਤੇ ਭੈਣਾਂ, ਫ਼ੋਟੋ ਸੰਮਤੀ ਦੇ ਸੇਵਾਦਾਰ ਮੌਜੂਦ ਸਨ।