London News: (ਸੱਚ ਕਹੂੰ ਨਿਊਜ਼) ਲੰਦਨ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਦੇਸ਼-ਵਿਦੇਸ਼ ਵਿਚ ਮਾਨਵਤਾ ਭਲਾਈ ਦੇ 167 ਕਾਰਜ ਬੜੇ ਹੀ ਉਤਸ਼ਾਹ ਨਾਲ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਬੁਰੀਆਂ ਆਦਤਾਂ ਕਰਦੀਆਂ ਨੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ: Saint DR MSG
ਇਸੇ ਲੜੀ ਤਹਿਤ ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ ਮਹੀਨੇ ਦੀ ਖੁਸ਼ੀ ਵਿਚ ਵਾਤਾਵਰਨ ਦੀ ਸ਼ੁੱਧਤਾ ਲਈ ਸਾਊਥ ਮਿਲਫੀਲਡਜ ਪਾਰਕ, ਲੰਦਨ ਵਿਖੇ 50 ਬੂਟੇ ਲਾਏ ਗਏ ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਕਮੇਟੀ ਦੇ 3 ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨਾਲ ਮਿਲ ਕੇ ਸੇਵਾ ਕਾਰਜਾਂ ’ਚ ਹਿੱਸਾ ਲਿਆ। ਮੂਲ ਨਾਗਰਿਕਾਂ ਨੇ ਸੇਵਾਦਾਰਾਂ ਦੇ ਸੇਵਾ ਪ੍ਰਤੀ ਜ਼ਜ਼ਬੇ ਦੀ ਭਰਪੂਰ ਸ਼ਲਾਘਾ ਕੀਤੀ। London News



