ਸਾਡੇ ਨਾਲ ਸ਼ਾਮਲ

Follow us

23.3 C
Chandigarh
Tuesday, February 10, 2026
More
    Home Breaking News Save Birds: ਪ...

    Save Birds: ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗ ਕੇ ਬਲਾਕ ਮਲੋਟ ਦੀ ਸਾਧ-ਸੰਗਤ ਨੇ ਮਨਾਈ ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ

    Save Birds
    Save Birds: ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗ ਕੇ ਬਲਾਕ ਮਲੋਟ ਦੀ ਸਾਧ-ਸੰਗਤ ਨੇ ਮਨਾਈ ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ

    Save Birds: ਵਰ੍ਹੇਗੰਢ ਦੀ ਖੁਸ਼ੀ ਇੱਕ ਅਨੋਖੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਣਾ ਸ਼ਲਾਘਾਯੋਗ ਹੈ : ਪਤਵੰਤੇ

    • ‘ਸੱਚ ਕਹੂੰ’ ਅਖ਼ਬਾਰ ਲੱਖਾਂ ਪਾਠਕਾਂ ਦੀ ਮਨ ਪਸੰਦ ਬਣਿਆ ਹੋਇਆ ਹੈ : 85 ਮੈਂਬਰ ਪੰਜਾਬ | Save Birds

    Save Birds: ਮਲੋਟ (ਮਨੋਜ)। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਲਾਕ ਮਲੋਟ ਦੀ ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗ ਕੇ ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ ਮਨਾਈ। ਕਟੋਰੇ ਵੰਡਣ ਦੀ ਸ਼ੁਰੂਆਤ ਜ਼ਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, 85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, 85 ਮੈਂਬਰ ਭੈਣਾਂ ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ, ਮਮਤਾ ਇੰਸਾਂ, ਬਲਾਕ ਮਲੋਟ ਦੀਆਂ ਸਮੂਹ ਸਮਾਜਸੇਵੀ ਤੇ ਧਾਰਮਿਕ ਜੱਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਚੰਦਰ ਮਾਡਲ ਹਾਈ ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ, ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਅਤੇ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਧਰਮਪਾਲ ਗੂੰਬਰ ਅਤੇ ਪ੍ਰਿੰਸ ਮਾਡਲ ਸਕੂਲ ਦੇ ਪ੍ਰਿੰਸੀਪਲ ਗੁਲਸ਼ਨ ਅਰੋੜਾ, ਸੇਵਾਦਾਰ ਜੈ ਲਾਲ ਇੰਸਾਂ ਹਿਸਾਰ ਨੇ ਕੀਤੀ। Malout News

    Read Also : Haryana: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਹਿ ਦਿੱਤੀ ਵੱਡੀ ਗੱਲ

    Save Birds

    ਇਸ ਮੌਕੇ 85 ਮੈਂਬਰਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਨਾਲ ਸ਼ੁਰੂ ਹੋਇਆ ‘ਸੱਚ ਕਹੂੰ’ ਅਖ਼ਬਾਰ ਇੱਕ ਸਾਫ਼ ਸੁਥਰਾ, ਨਿਰਪੱਖ ਅਤੇ ਘਰੇਲੂ ਅਖ਼ਬਾਰ ਵਜੋਂ ਜਾਣਿਆਂ ਜਾਂਦਾ ਹੈ ਅਤੇ ਅੱਜ ਇਹ ਅਖ਼ਬਾਰ ਲੱਖਾਂ ਪਾਠਕਾਂ ਦੀ ਮਨ ਪਸੰਦ ਬਣਿਆ ਹੋਇਆ ਹੈ ਕਿਉਂਕਿ ਇਸ ’ਚ ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ ਤੋਂ ਇਲਾਵਾ ਖੇਤੀਬਾੜੀ, ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨਾ, ਸਮਾਜ ਭਲਾਈ ਦੇ ਕੰਮਾਂ ਲਈ ਉਤਸ਼ਾਹਿਤ ਕਰਨਾ ਅਤੇ ਹੋਰ ਇਸ ਤਰ੍ਹਾਂ ਦੇ ਮੁੱਦੇ ਹਨ ਜਿਸ ਨੂੰ ਸੱਚ ਕਹੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਕੇ ਸਮਾਜ ਨੂੰ ਚੰਗੀ ਸੋਚ ਦੇ ਨਾਲ-ਨਾਲ ਇੱਕ ਨਵੀਂ ਸੇਧ ਦੇ ਰਿਹਾ ਹੈ। Save Birds

    Save Birds

    Save Birds

    ਇਸ ਮੌਕੇ ਕੋਆਰਡੀਨੇਟਰ ਮਨੋਜ ਅਸੀਜਾ, ਪ੍ਰਿੰਸੀਪਲ ਚੰਦਰ ਮੋਹਣ ਸੁਥਾਰ, ਪ੍ਰਿੰਸੀਪਲ ਧਰਮਪਾਲ ਗੂੰਬਰ, ਗੁਲਸ਼ਨ ਅਰੋੜਾ ਨੇ ਸੱਚ ਕਹੂੰ ਦੀ ਸਮੂਹ ਪ੍ਰਬੰਧਕੀ ਕਮੇਟੀ ਨੂੰ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਵਰ੍ਹੇਗੰਢ ਦੀ ਖੁਸ਼ੀ ਇੱਕ ਅਨੋਖੇ ਮਾਨਵਤਾ ਭਲਾਈ ਦਾ ਕਾਰਜ ਕਰਕੇ ਮਨਾਉਣਾ ਸ਼ਲਾਘਾਯੋਗ ਹੈ।

    Save Birds

    ਸੱਚ ਕਹੂੰ ਦੇ ਏਜੰਸੀ ਹੋਲਡਰ ਅਰੁਣ ਇੰਸਾਂ ਨੇ ਦੱਸਿਆ ਕਿ ਬਲਾਕ ਮਲੋਟ ਦੀ ਸਮੂਹ ਸਾਧ-ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ, ਮਲੋਟ ’ਚ 50 ਤੋਂ ਜਿਆਦਾ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਅਤੇ ਚੋਗਾ ਸਾਧ-ਸੰਗਤ ਨੂੰ ਵੰਡਿਆ ਗਿਆ ਹੈ ਅਤੇ ਇਹ ਕਟੋਰੇ ਸਾਧ-ਸੰਗਤ ਆਪਣੇ ਘਰਾਂ, ਦੁਕਾਨਾਂ ਅਤੇ ਹੋਰ ਸਾਂਝੀਆਂ ਥਾਵਾਂ ਤੇ ਰੱਖੇਗੀ। Save Birds

    Save Birds

    ਇਸ ਮੌਕੇ ਜੋਨ 3 ਦੇ ਪ੍ਰੇਮੀ ਸੇਵਕ ਸੁਨੀਲ ਇੰਸਾਂ, ਜੋਨ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ, ਜੋਨ 6 ਦੇ ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਅਤੁੱਲ ਇੰਸਾਂ, ਅਜੈ ਅਨੇਜਾ ਇੰਸਾਂ, ਅਨਮੋਲ ਇੰਸਾਂ, ਵੱਖ-ਵੱਖ ਜੋਨਾਂ ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਵਿੱਚੋਂ ਗੋਪਾਲ ਇੰਸਾਂ, ਸੱਤਪਾਲ ਇੰਸਾਂ, ਸੁਖਦਰਸ਼ਨ ਸਿੰਘ ਇੰਸਾਂ, ਹਰੀਸ਼ ਇੰਸਾਂ, ਕਾਕਾ ਇੰਸਾਂ, ਦੀਪਕ ਮੱਕੜ ਇੰਸਾਂ, ਡਾ. ਜੈਪਾਲ ਇੰਸਾਂ, ਸੋਨੂੰ ਮਿਗਲਾਣੀ ਇੰਸਾਂ, ਗਗਨ ਇੰਸਾਂ, ਵਿਜੈ ਮਿੱਤਲ ਇੰਸਾਂ, ਸੰਜੀਵ ਭਠੇਜਾ ਇੰਸਾਂ, ਭੈਣਾਂ ਵਿੱਚੋਂ ਪ੍ਰਵੀਨ ਇੰਸਾਂ, ਰਜਨੀ ਇੰਸਾਂ, ਰਾਜਵਿੰਦਰ ਕੌਰ ਇੰਸਾਂ, ਸਰੋਜ ਇੰਸਾਂ, ਨਗਮਾ ਇੰਸਾਂ, ਕਮਲ ਇੰਸਾਂ, ਊਸ਼ਾ ਇੰਸਾਂ, ਸੋਨਮ ਇੰਸਾਂ ਤੋਂ ਇਲਾਵਾ ਸੇਵਾਦਾਰ ਵਜੀਰ ਇੰਸਾਂ, ਰਿੰਕੂ ਛਾਬੜਾ ਇੰਸਾਂ, ਐਰਿਕ ਗਾਬਾ, ਜਗਦੇਵ ਸ਼ਰਮਾ ਇੰਸਾਂ, ਰਾਮ ਕ੍ਰਿਸ਼ਨ ਇੰਸਾਂ, ਭੈਣ ਸੁਨੀਤਾ ਇੰਸਾਂ ਵੀ ਮੌਜ਼ੂਦ ਸਨ।