ਬਲਾਕ ਸੀਤਗੁੰਨੋ ਦੇ ਪਿੰਡ ਸਰਦਾਰਪੁਰਾ ’ਚ ਜ਼ਰੂਰਤਮੰਦ ਭੈਣ ਨੂੰ ਸਾਧ-ਸੰਗਤ ਤੇ ਜਿੰਮੇਵਾਰਾਂ ਮਕਾਨ ਬਣਾ ਕੇ ਦੇਣ ਤੇ ਮੋਹਤਬਾਰਾਂ ਕੀਤੀ ਸ਼ਲਾਘਾ
ਲੋੜਵੰਦ ਭੈਣ ਨੇ ਸਮੂਹ ਸਾਧ-ਸੰਗਤ ਦਾ ਕੀਤਾ ਧੰਨਵਾਦ
Welfare Work: ਸੀਤੋਗੁੰਨੋ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਦੇ 167 ਕਾਰਜ ਕਰ ਰਹੀ ਹੈ। ਇਸ ਲੜੇ ਤਹਿਤ ਸਾਧ-ਸੰਗਤ ਨੇ ਇੱਕ ਅਤਿ ਲ਼ੋੜਵੰਦ ਭੈਣ ਲਈ ਸਾਧ-ਸੰਗਤ ਨੇ ਮਕਾਨ ਬਣਾ ਦਿੱਤਾ। ਜਾਣਕਾਰੀ ਅਨੁਸਾਰ ਬਲਾਕ ਸੀਤੋਗੁੰਨੋ ਜਿਲ੍ਹਾ ਫਾਜ਼ਿਲਕਾ ਦੀ ਸਾਧ-ਸੰਗਤ ਤੇ ਜਿੰਮੇਵਾਰਾਂ ਵੱਲੋਂ ਬਲਾਕ ਦੇ ਪਿੰਡ ਸਰਦਾਰਪੁਰ ਦੀ ਇਕ ਜ਼ਰੂਰਤਮੰਦ ਭੈਣ ਮਨਪ੍ਰੀਤ ਕੌਰ ਪਤਨੀ ਸਾਹਿਬ ਸਿੰਘ ਵਾਸੀ ਸਰਦਾਰਪੁਰਾ ਜਿਸ ਦੀ ਕਿ ਆਰਥਿਕ ਹਾਲਤ ਕਾਫੀ ਕਮਜ਼ੋਰ ਸੀ, ਉਸ ਨੇ ਡੇਰਾ ਸੱਚਾ ਸੌਦਾ ਮਨੇਜਮੈਂਟ ਨੂੰ ਇਸ ਸਬੰਧੀ ਅਰਜੀ ਲਿਖਕੇ ਮਕਾਨ ਬਣਾਉਣ ਦੀ ਬੇਨਤੀ ਕੀਤੀ। ਡੇਰਾ ਮਨੇਜਮੈਂਟ ਵੱਲੋਂ ਆਏ ਸੁਨੇਹੇ ਤੋਂ ਬਾਅਦ 85 ਮੈਂਬਰਾਂ ਵੱਲੋਂ ਪੂਰੀ ਜਾਂਚ ਪੜਤਾਲ ਤੋਂ ਬਾਅਦ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਬਣਾਈ ਗਈ ਮਰਿਆਦਾ ਅਨੁਸਾਰ ਉਕਤ ਜ਼ਰੂਰਤਮੰਦ ਭੈਣ ਨੂੰ ਮਕਾਨ ਬਣਾਕੇ ਦਿੱਤਾ।
ਇਹ ਵੀ ਪੜ੍ਹੋ: Warmth Of Humanity: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਾਧ-ਸੰਗਤ ਲੋੜਵੰਦਾਂ ਦੀ ਮੱਦਦ ਲਈ ਆ ਰਹੀ ਹੈ ਅੱਗੇ
ਡੇਰਾ ਸੱਚਾ ਸੌਦਾ ਪ੍ਰੇਮੀਆਂ ਵੱਲੋਂ ਕੀਤੇ ਗਏ ਇਸ ਮਾਨਵਤਾ ਤੇ ਸਮਾਜ ਭਲਾਈ ਸੇਵਾ ਕਾਰਜ ਦੀ ਪਿੰਡ ਦੇ ਮੋਹਤਬਾਰਾਂ ਨੇ ਕਾਫੀ ਸ਼ਲਾਘਾ ਕੀਤੀ। ਜ਼ਰੂਰਤਮੰਦ ਭੈਣ ਮਨਪ੍ਰੀਤ ਕੌਰ ਵੱਲੋਂ ਪੂਜਨੀਕ ਗੁਰ ਜੀ ਤੇ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਦਾ ਉਸ ਦੀ ਜਰੂਰਤ ਅਨੁਸਾਰ ਮਕਾਨ ਬਣਾਕੇ ਦੇਣ ’ਤੇ ਸ਼ੁਕਰਾਨਾ ਤੇ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ 85 ਮੈਂਬਰਾਂ ਸਤੀਸ ਇੰਸਾਂ, ਕ੍ਰਿਸ਼ਨ ਕੁਮਾਰ ਜੇਈ ਇੰਸਾਂ, 85 ਮੈਂਬਰ ਭੈਣਾਂ ਵਿਚ ਆਸ਼ਾ ਇੰਸਾਂ, ਰੀਟਾ ਇੰਸਾਂ, ਨੀਰੂ ਇੰਸਾਂ, ਰਿਚਾ ਇੰਸਾਂ ਤੇ ਬਲਾਕ ਸੀਤੋਗੁੰਨੁ ਦੇ ਪ੍ਰੇਮੀ ਸੇਵਕ ਕ੍ਰਿਸ਼ਨ ਲਾਲ ਇੰਸਾਂ, ਰਤਨ ਲਾਲ ਕੁਲਾਰ, ਰਾਜੂ ਪ੍ਰੇਮੀ ਸੇਵਕ ਸੀਤੋਗੁੰਨੋ, ਪਿੰਡ ਦੇ 15 ਮੈਂਬਰਾਂ ਵਿਚ ਤਰਸੇਮ ਇੰਸਾਂ, ਬਨਵਾਰੀ ਲਾਲ ਇੰਸਾਂ, ਅਨੂੰ ਇੰਸਾਂ, ਮਿੱਠੂ ਇੰਸਾਂ, ਰਾਜਿੰਦਰ ਇੰਸਾਂ, ਹੰਸ ਰਾਜ ਇੰਸਾਂ 15 ਮੈਂਬਰ, ਮਹਿੰਦਰ ਕੁਮਾਰ ਇੰਸਾਂ, ਬਲਰਾਜ ਸਿੰਘ ਅਤੇ ਜੈਪਾਲ ਸਿੰਘ ਸਾਰੇ 15 ਮੈਂਬਰਾਂ ਨੇ ਵੀ ਸਹਿਯੋਗ ਕੀਤਾ। Welfare Work