ਸਾਡੇ ਨਾਲ ਸ਼ਾਮਲ

Follow us

9.5 C
Chandigarh
Friday, January 23, 2026
More
    Home ਸੂਬੇ ਪੰਜਾਬ ਕਮਰੇ ਦੀ ਛੱਤ ਡ...

    ਕਮਰੇ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ

    The Roof Collapsed Sachkahoon

    ਕਮਰੇ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ

    ਮਲੋਟ, ਮਨੋਜ। ਮਲੋਟ ਸ਼ਹਿਰ ਦੇ ਵਾਰਡ ਨੰਬਰ 25 ’ਚ ਗਲੀ ਚੌਧਰੀਆਂ ਵਾਲੀ ਵਿੱਚ ਇੱਕ ਕਮਰੇ ਦੀ ਛੱਤ ਡਿੱਗ ਗਈ, ਕੋਈ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰੰਤੂ ਮਾਲੀ ਨੁਕਸਾਨ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਕੁਮਾਰ ਪੁੱਤਰ ਲਛਮਣ ਦਾਸ ਨੇ ਦੱਸਿਆ ਕਿ ਉਸਦੀ ਪਤਨੀ ਘਰ ਵਿੱਚ ਕੰਮ ਕਰ ਰਹੀ ਸੀ ਕਿ ਇੱਕਦੱਮ ਜੋਰ ਦੀ ਅਵਾਜ਼ ਨਾਲ ਉਨਾਂ ਦੀ ਰਸੋਈ ਦੀ ਛੱਤ ਡਿੱਗ ਗਈ ਅਤੇ ਨਾਲ ਹੀ ਕੰਧ ਨਾਲ ਬਣੀਆਂ ਪੋੜੀਆਂ ਵੀ ਡਿੱਗ ਗਈਆਂ।

    ਉਨਾਂ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰੰਤੂ ਕਮਰੇ ਦੀ ਛੱਤ ਅਤੇ ਰਸੋਈ ਡਿੱਗਣ ਕਾਰਣ ਕਾਫ਼ੀ ਘਰੇਲੂ ਸਮਾਨ ਮਲਬੇ ਵਿੱਚ ਦੱਬਣ ਕਰਕੇ ਭਾਰੀ ਨੁਕਸਾਨ ਹੋਇਆ ਹੈ। ਉਨਾਂ ਦੱਸਿਆ ਕਿ ਪੋੜੀਆਂ ਵੀ ਡਿੱਗ ਗਈਆਂ ਹਨ ਜਿਸ ਕਾਰਣ ਉਪਰ ਬਣੇ ਕਮਰੇ ਵਿੱਚ ਪਹੁੰਚਣਾ ਵੀ ਮੁਸ਼ਕਿਲ ਹੋ ਗਿਆ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਬੀਤੇ ਦਿਨੀਂ ਐਤਵਾਰ ਵੀ ਆਏ ਤੇਜ਼ ਮੀਂਹ ਤੋਂ ਬਾਅਦ ਦੀ ਮਹਾਂਵੀਰ ਨਗਰੀ ਵਿੱਚ ਇੱਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਗਈ ਸੀ ਜਿਸ ਨਾਲ ਕਮਰੇ ਵਿੱਚ ਪਿਆ ਸਮਾਨ ਦਾ ਨੁਕਸਾਨ ਹੋ ਗਿਆ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।