ਰਾਮਾਂ ਮੰਡੀ, (ਸਤੀਸ਼ ਜੈਨ)। ਸਰਕਾਰ ਵੱਲੋਂ ਗਰੀਬਾਂ ਨੂੰ ਘਰ ਦੀ ਮੁਰੰਮਤ ਲਈ ਸਹਾਇਤਾ ਰਾਸ਼ੀ ਦੇਣ ਦੀ ਡਰਾਮੇਬਾਜ਼ੀ ਅੱਜ ਉਸ ਸਮੇਂ ਸਾਹਮਣੇ ਆਈ ਜਦ ਨੇੜਲੇ ਪਿੰਡ ਰਾਮਾਂ ਵਿਖੇ ਸਰਕਾਰੀ ਸਹਾਇਤਾ ਰਾਸ਼ੀ ਨੂੰ ਉਡੀਕਦੇ ਉਡੀਕਦੇ ਇੱਕ ਗਰੀਬ ਪਰਿਵਾਰ ਦੀ ਘਰ ਦੀ ਛੱਤ ਡਿੱਗ ਗਈ ਛੱਤ ‘ਤੇ ਬੈਠ ਕੇ ਖਾਣਾ ਖਾ ਰਹੇ ਪਤੀ ਪਤਨੀ ਸਮੇਤ ਚਾਰ ਜੀਅ ਵੀ ਮਲਬੇ ਹੇਠ ਦੱਬ ਕੇ ਗੰਭੀਰ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਮਲਬੇ ਹੇਠੋਂ ਕੱਢ ਕੇ ਤਲਵੰਡੀ ਸਾਬੋ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪ੍ਰਾਪਤ ਜਾਨਕਾਰੀ ਅਨੁਸਾਰ ਪੰਜ ਕਮਰਿਆਂ ਵਾਲੇ ਇਸ ਖਸਤਾ ਹਾਲਤ ਮਕਾਨ ‘ਚ ਪੰਜ ਭਰਾਵਾਂ ਦੇ ਪੰਜ ਪਰਿਵਾਰ ਰਹਿੰਦੇ ਸਨ, ਜੋ ਸਾਰੇ ਹੀ ਮਜਦੂਰੀ ਕਰਦੇ ਹਨ ਪਰ ਉਨ੍ਹਾਂ ਨੂੰ ਆਮਦਨ ਦਾ ਸਾਧਨ ਘੱਟ ਹੋਣ ਕਾਰਨ ਉਹ ਹਰ ਲਈ ਅਲੱਗ ਮਕਾਨ ਉਸਾਰਨਾ ਤਾਂ ਦੂਰ ਦੀ ਗੱਲ ਸਗੋਂ ਘਰ ਦੀ ਮੁਰੰਮਤ ਵੀ ਨਹੀਂ ਕਰਵਾ ਸਕਦੇ ਸਨ।
ਜਖ਼ਮੀ ਰਣਜੀਤ ਸਿੰਘ ਨਿੱਕਾ, ਉਸ ਦੀ ਪਤਨੀ ਸੁਖਵਿੰਦਰ ਕੌਰ, ਦੋ ਲੜਕੇ ਸੁਖਮਨੀ ਸਿੰਘ ਤੇ ਸੁਖਪ੍ਰੀਤ ਸਿੰਘ ਜੋ ਮਕਾਨ ਦੀ ਦੂਸਰੀ ਮੰਜਿਲ ‘ਤੇ ਬਣੇ ਚੁਬਾਰੇ ‘ਚ ਰਹਿ ਰਹੇ ਸਨ, ਅੱਜ ਸਵੇਰ ਕਰੀਬ 8 ਵਜੇ ਚੁਬਾਰੇ ਦੇ ਬਾਹਰ ਛੱਤ ‘ਤੇ ਖਾਣਾ ਖਾ ਰਹੇ ਸਨ ਕਿ ਅਚਾਨਕ ਛੱਤ ਡਿੱਗਣ ਨਾਲ ਮਲਬੇ ਹੇਠਾਂ ਦੱਬ ਕੇ ਜ਼ਖਮੀ ਹੋ ਗਏ ਜਦਕਿ ਇਸ ਛੱਤ ਦੇ ਹੇਠਾਂ ਵਾਲੇ ਕਮਰੇ ‘ਚ ਰਹਿ ਰਹੇ ਉਸਦੇ ਭਰਾ ਨੇ ਕੱਲ੍ਹ ਹੀ ਮਕਾਨ ਬਦਲਿਆ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪੀੜਤ ਪਰਿਵਾਰ ਦਾ ਮੁਖੀ ਕਰਨੈਲ ਸਿੰਘ ਜੋ ਕਿ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦਾ ਸੀ ਕਈ ਸਾਲ ਪਹਿਲਾਂ ਇੱਕ ਹਾਦਸੇ ‘ਚ ਜ਼ਖ਼ਮੀ ਹੋ ਗਿਆ ਅਤੇ ਉਸ ਤੋਂ ਬਾਅਦ ਉਸਦਾ ਸਰੀਰ ਕੰਮ ਕਰਨ ਲਈ ਬਹਾਲ ਨਹੀਂ ਹੋਇਆ ਸਰਕਾਰ ਵੱਲੋਂ ਵੀ ਕਈ ਮਹੀਨੇ ਪਹਿਲਾਂ ਗਰੀਬ ਪਰਿਵਾਰ ਨੂੰ ਮਕਾਨਾਂ ਦੀ ਮੁਰੰਮਤ ਲਈ ਡੇਢ ਲੱਖ ਰੁਪਏ ਦੀ ਰਾਸ਼ੀ ਦੀ ਸਹਾਇਤਾ ਦੇਣ ਦੇ ਫਾਰਮ ਭਰੇ ਸਨ ਪਰ ਅੱਜ ਤੱਕ ਕਿਸੇ ਵੀ ਗਰੀਬ ਨੂੰ ਇਹ ਸਹਾਇਤਾ ਨਹੀਂ ਮਿਲੀ ਖਬਰ ਲਿਖੇ ਜਾਣ ਤੱਕ ਸਰਕਾਰ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਸੀ।