ਮੀਂਹ ਕਾਰਣ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ

House Collapsed Sachkahoon

ਮੀਂਹ ਕਾਰਣ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ

ਮਨੋਜ, ਮਲੋਟ । ਮੰਗਲਵਾਰ ਦੁਪਹਿਰ ਵੇਲੇ ਆਏ ਤੇਜ਼ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਵਾਈ ਉਥੇ ਇਹ ਮੀਂਹ ਕਈ ਲੋਕਾਂ ਲਈ ਮੁਸੀਬਤ ਵੀ ਬਣਿਆ। ਰਾਜਪ੍ਰੀਤ ਕੌਰ ਪਤਨੀ ਟਹਿਲ ਸਿੰਘ ਨਿਵਾਸੀ ਪਟੇਲ ਨਗਰ ਨੇੜੇ ਬਾਬਾ ਪ੍ਰੇਮ ਦਾਸ ਡੇਰਾ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਆਏ ਮੀਂਹ ਤੋਂ ਬਾਅਦ ਸ਼ਾਮ ਕਰੀਬ 5 ਵਜੇ ਤੋਂ ਬਾਅਦ ਉਨ੍ਹਾਂ ਦੇ ਮਕਾਨ ਦੀ ਇੱਕਦਮ ਛੱਤ ਡਿੱਗ ਗਈ ਜਿਸ ਕਾਰਨ ਕੋਈ ਜਾਨੀ ਨੁਕਸਾਨ ਤੋਂ ਤਾਂ ਬੱਚਤ ਹੋ ਗਈ ਪਰੰਤੂ ਕਮਰੇ ਦੀ ਛੱਤ ਡਿੱਗਣ ਕਾਰਣ ਉਨ੍ਹਾਂ ਦਾ ਬਹੁਤ ਜਿਆਦਾ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਕਮਰੇ ਦੀ ਛੱਤ ਪਾਉਣ ਵਿੱਚ ਅਸਮਰੱਥ ਹੈ। ਉਸ ਨੇ ਪ੍ਰਸਾਸ਼ਨ ਤੋਂ ਜਾਇਜ਼ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ