ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਭੱਜਦੇ ਲੁਟੇਰੇ ਲੋਕਾਂ ਨੇ ਕੀਤੇ ਕਾਬੂ

Robbery

ਪੁਲਿਸ ਪੁੱਛਗਿੱਛ ਦੌਰਾਨ ਬਰਾਮਦ ਹੋਏ 5 ਮੋਟਰਸਾਈਕਲ

  • ਵੱਖ-ਵੱਖ ਥਾਵਾਂ ਤੋਂ ਝਪਟਮਾਰ ਕੇ ਖੋਹੇ 3 ਮੋਬਾਇਲ ਵੀ ਹੋਏ ਬਰਾਮਦ

(ਸਤਪਾਲ ਥਿੰਦ) ਫਿਰੋਜ਼ਪੁਰ । ਫਿਰੋਜ਼ਪੁਰ ਦੇ ਸਤੀਏ ਵਾਲਾ ਪਹਾੜੀਆਂ ਪਾਸ ਇੱਕ ਵਿਅਕਤੀ ਨੂੰ ਲੁੱਟ (Robbery ) ਕੇ ਫਰਾਰ ਹੋਣ ਲੱਗੇ ਦੇ ਲੁਟੇਰੇ ਲੋਕਾਂ ਵੱਲੋਂ ਕਾਬੂ ਕਰ ਲਏ ਜਿਨ੍ਹਾਂ ਨੂੰ ਥਾਣਾ ਕੁਲਗੜ੍ਹੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਲੁਟੇਰਿਆਂ ਤੋਂ 5 ਮੋਟਰਸਾਈਕਲ ਅਤੇ ਵੱਖ-ਵੱਖ ਥਾਵਾਂ ਤੋਂ ਝਪਟਮਾਰ ਕੇ ਖੋਹੇ 3 ਮੋਬਾਇਲ ਬਰਾਮਦ ਕੀਤੇ। ਕਾਬੂ ਆਏ ਲੁਟੇਰਿਆਂ ਦੀ ਪਛਾਣ ਅਬਦੁਲ ਪੁੱਤਰ ਗੁਰਪ੍ਰੀਤ ਵਾਸੀ ਬੂਟੇ ਵਾਲਾ ਅਤੇ ਸੂਰਜ ਪੁੱਤਰ ਲੱਡਾ ਸਿੰਘ ਵਾਸੀ ਪਿੰਡ ਰੱਖੜੀ ਵਜੋਂ ਹੋਈ, ਜਿਨ੍ਹਾਂ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਕੁਲਗੜ੍ਹੀ ਨੇ ਦੱਸਿਆ ਕਿ੍ਰਪਾਲ ਸਿੰਘ ਪੁੱਤਰ ਮੋਹਨ ਵਾਸੀ ਪਿੰਡ ਨਸੀਰਾ ਖਲਚੀਆਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੱਲਾਵਾਲਾ ਨੂੰ ਜਾ ਰਿਹਾ ਸੀ ਸਤੀਏ ਵਾਲਾ ਪਹਾੜੀਆਂ ਪਾਸ ਪੁੱਜਾ ਤਾਂ ਮੋਟਰਸਾਈਕਲ ਡੀਲੈਕਸ ’ਤੇ ਦੋ ਮੋਨੇ ਨੌਜਵਾਨ ਸਵਾਰ ਸਨ, ਜਿੰਨਾ ਨੇ ਕਿ੍ਰਪਾਲ ਸਿੰਘ ਤੋਂ ਪਰਸ ਖੋਹ ਕੇ ਮੌਕੇ ਤੋਂ ਮੋਟਰਸਾਈਕਲ ਭਜਾ ਕੇ ਲੈ ਗਏ, ਜਿਸ ਦੌਰਾਨ ਕਿ੍ਰਪਾਲ ਸਿੰਘ ਵੱਲੋਂ ਪਬਲਿਕ ਦੀ ਮੱਦਦ ਨਾਲ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ।

ਏਐਸਆਈ ਕੁਲਵੰਤ ਸਿੰਘ ਨੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਇਹਨਾਂ ਪਾਸੋਂ ਖੋਹੇ ਹੋਏ ਪੈਸੇ ਅਤੇ 3 ਮੋਬਾਇਲ ਜੋ ਵੱਖ-ਵੱਖ ਥਾਵਾ ਤੋਂ ਖੋਹੇ ਸਨ ਬ੍ਰਾਮਦ ਕੀਤੇ ਅਤੇ ਇਹਨਾਂ ਕੋਲੋਂ ਪਹਿਲਾ ਇੱਕ ਮੋਟਰਸਾਈਕਲ ਮਾਰਕਾ ਸੀ ਡੀ ਡੀਲੈਕਸ ਚੋਰੀਸੁਦਾ ਬ੍ਰਾਮਦ ਕੀਤਾ ਅਤੇ ਹੋਰ ਗਿੱਛ ਦੌਰਾਨ ਨਿਸਾਨਦੇਹੀ ਤੇ 4 ਮੋਟਰ ਸਾਈਕਲ ਬਿੰਨਾ ਨੰਬਰੀ ਚੋਰੀਸੁਦਾ ਬਰਾਮਦ ਕੀਤੇ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਹੋਰ ਪੁੱਛ ਗਿੱਛ ਕਰਨ ਤੇ ਇਹਨਾਂ ਵੱਲੋਂ ਕੀਤੀਆ ਹੋਰ ਵਾਰਦਾਤਾ ਬਾਰੇ ਵੀ ਪਤਾ ਲਾਇਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।