Ludhiana News: ਕਰੇਟਾ ਸਵਾਰ ਲੁਟੇਰਿਆਂ ਨੇ ਰਾਹ ’ਚ ਘੇਰ ਲਾਇਸੰਸੀ ਰਿਵਾਲਵਰ ਤੇ ਨਕਦੀ ਲੁੱਟੀ

Ludhiana News

Ludhiana News: 3 ਲੱਖ ਖੋਹ ਕਰਨ ਤੋਂ ਇਲਾਵਾ ਮੌਕੇ ’ਤੇ ਹੀ 4 ਲੱਖ ਹੋਰ ਵੀ ਮੰਗਵਾਏ

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਜਲੰਧਰ ਵਾਸੀ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਚਾਰ ਵਿਅਕਤੀਆਂ ਖਿਲਾਫ਼ ਰਾਹ ’ਚ ਘੇਰ ਕੇ ਲੁੱਟ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ’ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਿਕਾਇਤਕਰਤਾ ਮੁਤਾਬਕ ਉਸ ਕੋਲੋਂ ਕੁੱਲ 7 ਲੱਖ ਰੁਪਏ ਲੁੱਟ ਲਏ ਗਏ ਹਨ।

ਅਜੇ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 25 ਅਕਤੂਬਰ ਨੂੰ ਉਹ ਆਪਣੀ ਫਾਰਚੂਨਰ ਗੱਡੀ ਵਿੱਚ ਆਪਣੇ ਡਰਾਇਵਰ ਰਾਜ ਕੁਮਾਰ ਤੇ ਦੋਸਤ ਕਨਿਸ਼ਕ ਗੁਪਤਾ ਨਾਲ ਲੁਧਿਆਣਾ ਤੋਂ ਜਲੰਧਰ ਨੂੰ ਵਾਪਸ ਜਾ ਰਿਹਾ ਸੀ। ਜਿਉਂ ਹੀ ਉਹ ਸ਼ਿਵਪੁਰੀ ਪੁਲ ’ਤੇ ਪੁੱਜੇ ਤਾਂ ਕੁੱਝ ਵਿਅਕਤੀ ਕਰੇਟਾ ਕਾਰ ’ਚ ਆਏ। ਜਿੰਨ੍ਹਾਂ ਨੇ ਆਪਣੀ ਗੱਡੀ ਉਨ੍ਹਾਂ ਦੀ ਗੱਡੀ ਅੱਗੇ ਲਗਾ ਕੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਘੇਰਨ ਵਾਲਿਆਂ ਵਿੱਚ ਮਿਅੰਕ ਖੰਨਾ ਤੋਂ ਇਲਾਵਾ ਨਾਨੂ, ਇਸ਼ਾਂਤ ਛੱਤਵਾਲ, ਦਮਨ ਖੁਰਾਣਾ ਆਦਿ ਸ਼ਾਮਲ ਸਨ। Ludhiana News

Read Also : Punjab Railway News: ਖੁਸ਼ਖਬਰੀ, ਪੰਜਾਬ ’ਚੋਂ ਲੰਘੇਗੀ ਨਵੀਂ ਰੇਲਵੇ ਲਾਈਨ, ਕਿਸਾਨ ਹੋਣਗੇ ਅਮੀਰ

ਅਜੇ ਕੁਮਾਰ ਦੇ ਦੱਸਣ ਮੁਤਾਬਕ ਕਰੇਟਾ ਕਾਰ ਸਵਾਰ ਵਿਅਕਤੀਆਂ ਨੇ ਉਸਦੇ ਦੋਸਤ ਕਨਿਸ਼ਕ ਗੁਪਤਾ ਪਾਸੋਂ ਉਸਦੀ ਲਾਇਸੰਸੀ ਰਿਵਾਲਵਰ ਅਤੇ ਉਸ ਪਾਸੋਂ ਬੈਗ ਖੋਹ ਲਿਆ। ਜਿਸ ਵਿੱਚ 3 ਲੱਖ ਰੁਪਏ ਦੀ ਨਕਦੀ ਮੌਜੂਦ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਉਪਰੰਤ ਲੁਟੇਰੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਪਾਸੋਂ 15 ਲੱਖ ਰੁਪਏ ਦੀ ਹੋਰ ਮੰਗ ਕਰਨ ਲੱਗੇ। ਜਿਸ ਕਰਕੇ ਉਸਨੇ ਆਪਣੀ ਜਾਨ ਬਚਾਉਣ ਲਈ ਆਪਣੇ ਦੋਸਤ ਹਰਮੀਤ ਸਿੰਘ ਨੂੰ ਫੋਨ ਕਰਕੇ 4 ਲੱਖ ਰੁਪਏ ਲਿਆਉਣ ਲਈ ਕਿਹਾ।

Ludhiana News

ਅਜੇ ਕੁਮਾਰ ਮੁਤਾਬਕ ਮਿਅੰਕ ਖੰਨਾ ਉਨ੍ਹਾਂ ਕੋਲ ਮੌਜੂਦ ਪਹਿਲਾਂ ਹੀ ਲੈ ਲਏ ਗਏ 3 ਲੱਖ ਰੁਪਏ ਸਮੇਤ ਕੁੱਲ 7 ਲੱਖ ਰੁਪਏ ਉਨ੍ਹਾਂ ਪਾਸੋਂ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਲੁਟੇਰਿਆਂ ਦਾ ਜਾਂਦਿਆਂ ਹੀ ਉਨ੍ਹਾਂ ਪੁਲਿਸ ਨੂੰ ਇਤਲਾਹ ਦਿੱਤੀ। ਮਾਮਲੇ ’ਚ ਸ਼ਿਕਾਇਤ ਮਿਲਣ ’ਤੇ ਥਾਣਾ ਦਰੇਸੀ ਦੀ ਪੁਲਿਸ ਨੇ ਅਜੇ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਸੈਂਟਲ ਟਾਊਨ ਜਲੰਧਰ ਦੀ ਸ਼ਿਕਾਇਤ ’ਤੇ ਮਿਅੰਕ ਖੰਨਾ ਵਾਸੀ ਹਰਗੋਬਿੰਦ ਨਗਰ, ਨਾਨੂੰ ਵਾਸੀ ਧਰਮਪੁਰਾ, ਇਸ਼ਾਂਤ ਛੰਤਵਾਲ ਵਾਸੀ ਨਵਾਂ ਮੁਹੱਲਾ ਤੇ ਦਮਨ ਖੁਰਾਣ ਤੋਂ ਇਲਾਵਾ ਚਾਰ ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਅਤੇ ਤਫ਼ਤੀਸੀ ਦੌਰਾਨ ਮਿਅੰਕ ਖੰਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਫ਼ਤੀਸੀ ਅਫ਼ਸਰ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਸੂਚਨਾ ਮਿਲਦਿਆਂ ਹੀ ਮਾਮਲੇ ’ਚ ਅਗਲੇਰੀ ਜਾਂਚ ਆਰੰਭ ਦਿੱਤੀ ਹੈ।