(ਸੱਚ ਕਹੂੰ ਨਿਊਜ਼)
ਅਮਿ੍ਰਤਸਰ । ਪੰਜਾਬ ’ਚ ਅਮਿ੍ਰਤਸਰ ਵਿਖੇ ਹਿੰਦੂ ਨੇਤਾ ਸੂਧੀਰ ਸੂਰੀ ਦੇ ਕਤਲ ਦੇ ਮੁਲਜ਼ਮ ਸੰਦੀਪ ਸਿੰਘ ਦਾ ਅੱਜ ਪੁਲਿਸ ਰਿਮਾਂਡ ਖਤਮ ਹੋਣ ਜਾ ਰਿਹਾ ਹੈ। ਬੀਤੇ ਦਿਨੀਂ ਪੁਲਿਸ ਨੇ ਸੂਰੀ ਦੇ ਕਾਤਲ ਨੂੰ ਕੋਰਟ ’ਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਲਿਆ ਸੀ, ਪਰ ਇਨ੍ਹਾਂ ਦਿਨਾਂ ’ਚ ਪੁਲਿਸ ਕੁਝ ਖਾਸ ਜਾਣਕਾਰੀ ਨਹੀਂ ਹਾਸਲ ਕਰ ਸਕੀ ਹੈ। ਪਿਛਲੇ ਦਿਨੀਂ ਨਵੇਂ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਖੁਦ ਗੋਪਾਲ ਮੰਦਰ ਦਾ ਦੌਰਾ ਕੀਤਾ ਸੀ।
ਜਿਕਰਯੋਗ ਹੈ ਕਿ ਹਿੰਦੂ ਨੇਤਾ ਸੁਧੀਰ ਸੂਰੀ ਦਾ 11 ਦਿਨ ਪਹਿਲਾਂ ਗੋਪਾਲ ਮੰਦਰ ਕੋਲ ਕਤਲ ਕਰ ਦਿੱਤਾ ਸੀ। ਇਨ੍ਹਾਂ ਹੀ ਨਹੀਂ, ਸੂਰੀ ਨੂੰ ਗੋਲੀ ਮਾਰਨ ਵਾਲੇ ਮੁਲਜ਼ਮ ਸੰਦੀਪ ਨੂੰ ਕੁਝ ਮਿੰਟਾਂ ’ਚ ਹੀ ਗਿ੍ਰਫਤਾਰ ਕਰ ਲਿਆ ਸੀ। ਪੁਲਿਸ ਜਾਂਚ ਹੁਣ ਤੱਕ ਸੰਦੀਪ ਨੂੰ ਕੱਟੜਪੰਥੀ ਸਮਝ ਰਹੀ ਹੈ। ਇਨ੍ਹਾਂ ਹੀ ਨਹੀਂ ਉਹ ਅਮਿ੍ਰਤਪਾਲ ਸਿੰਘ ਦੇ ਵਾਰਿਸ ਪੰਜਾਬ ਦੇ ਪਿੱਛੇ ਚੱਲ ਰਿਹਾ ਹੈ। ਉਸ ਦੀ ਕਾਰ ’ਚੋਂ ਮਿਲੀ ਹਿੰਦੂ ਨੇਤਾਵਾਂ , ਖਾਲਿਸਤਾਨ ਵਿਰੋਧੀ ਅਤੇ ਵੱਖ-ਵੱਖ ਲੋਕਾਂ ਦੀਆਂ ਤਸਵੀਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੰਦੀਪ ਨੇ ਇਹ ਤਸਵੀਰਾਂ ਅਪਣੀ ਕਾਰ ’ਚ ਕਿਉਂ ਰੱਖੀਆਂ ਹਨ, ਇਸ ਬਾਰੇ ਅਜੇ ਕੁੱਝ ਨਹੀਂ ਸਪੱਸ਼ਟ ਹੋਇਆ ਹੈ।
ਪੁਲਿਸ ਕਮਿਸ਼ਨਰ ਨੇ ਕੀਤਾ ਗੋਪਾਲ ਮੰਦਰ ਦਾ ਦੌਰਾ
ਅੰਮ੍ਰਿਤਸਰ ਦੇ ਨਵੇਂ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਖੁਦ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਮਿਸ਼ਨਰ ਜਾਂਚ ਲਈ ਬਣਾਈ ਗਈ ਐਸਆਈਟੀ ਦੇ ਨਾਲ ਖੁਦ ਗੋਪਾਲ ਮੰਦਰ ਗਏ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਇੰਨਾ ਹੀ ਨਹੀਂ ਉਨ੍ਹਾਂ ਨੇ ਇਸ ਮਾਮਲੇ ‘ਚ SIT ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ