ਪੰਜਾਬੀ ‘ਵਰਸਿਟੀ ਪਟਿਆਲਾ ਦੀ ਭਰਤੀ ਪ੍ਰਕਿਰਿਆ ਵਿਵਾਦਾਂ ਦੇ ਘੇਰੇ ‘ਚ

Punjabi University Patiala, Recruitment, Process Covered, Controversies

ਯੂਨੀਵਰਸਿਟੀ ਨੇ ਭਾਂਡੇ ਮਾਂਜਣ ਵਾਲੇ ਮਸਾਲਚੀ ਦਾ ਵੀ ਪੰਜ ਸਾਲ ਕਿਸੇ ਯੂਨੀਵਰਸਿਟੀ ‘ਚ ਭਾਂਡੇ ਮਾਂਜਣ ਦਾ ਤਜ਼ਰਬਾ ਮੰਗਿਆ | Punjabi University

  • ਯੂਨੀਵਰਸਿਟੀ ‘ਤੇ ਪਿਛਲੇ ਦਰਵਾਜੇ ਰਾਹੀਂ ਆਪਣੇ ਚਹੇਤਿਆਂ ਨੂੰ ਫਿੱਟ ਕਰਨ ਦੇ ਲੱਗ ਰਹੇ ਨੇ ਦੋਸ਼ | Punjabi University
  • ਯੂਨੀਵਰਸਿਟੀਆਂ ਦੀਆਂ ਸ਼ਰਤਾਂ ਕਾਰਨ ਬੇਰੁਜ਼ਗਾਰ ਨੌਜਵਾਨਾਂ ‘ਚ ਨਿਰਾਸ਼ਾ | Punjabi University

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਭਰਤੀ ਪ੍ਰਕਿਰਿਆ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਥਾਂ ਵਿਵਾਦਾਂ ਨੂੰ ਹੀ ਜਨਮ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਦਿਹਾੜੀਦਾਰ ਕਾਮਿਆਂ ਦੀਆਂ ਕੱਢੀਆਂ ਗਈਆਂ ਪੋਸਟਾਂ ਸਵਾਲਾਂ ਦੇ ਘੇਰੇ ਵਿੱਚ ਹਨ। ਯੂਨੀਵਰਸਿਟੀ ਵੱਲੋਂ ਸੇਵਾਦਾਰ, ਸਕਿਊਰਟੀ ਗਾਰਡ, ਸਫਾਈ ਸੇਵਕ ਤੇ ਅਲਾਈਡ ਸਰਵਿਸਜ਼ ਦੀਆਂ ਕੱਢੀਆਂ ਗਈਆਂ ਪੋਸਟਾਂ ਵਿੱਚ ਕਿਸੇ ਵੀ ਯੂਨੀਵਰਸਿਟੀ ‘ਚ ਪੰਜ ਸਾਲ ਦਾ ਤਰਜ਼ਬਾ ਮੰਗਿਆ ਹੈ। ਸਿਤਮਜਰੀਫੀ ਦੀ ਗੱਲ ਇਹ ਹੈ ਕਿ ਭਾਂਡੇ ਮਾਂਜਣ ਦੀ ਪੋਸਟ ਲਈ ਵੀ ਯੂਨੀਵਰਸਿਟੀ ਵੱਲੋਂ ਪੰਜ ਸਾਲ ਦਾ ਤਰਜ਼ਬਾ ਮੰਗਿਆ ਗਿਆ ਹੈ। ਯੂਨੀਵਰਸਿਟੀ ਵੱਲੋਂ ਲਾਈ ਇਸ ਸ਼ਰਤ ਨੇ ਅਨੇਕਾਂ ਬੇਰੁਜ਼ਗਾਰ ਨੌਜਵਾਨਾਂ ਲਈ ਯੂਨੀਵਰਸਿਟੀ ਅੰਦਰ ਨੌਂ ਐਂਟਰੀ ਦੀ ਕੰਧ ਹੀ ਕੱਢ ਦਿੱਤੀ ਹੈ।

ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ

ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਭਰਤੀ ਦੀਆਂ ਅਸਾਮੀਆਂ ‘ਚ ਵੱਡੇ ਪੱਧਰ ‘ਤੇ ਹੇਰਫੇਰ ਦੇ ਕਥਿਤ ਦੋਸ਼ ਲੱਗਦੇ ਰਹੇ ਹਨ। ਵੱਡਾ ਦੋਸ਼ ਹੈ ਕਿ ਯੂਨੀਵਰਸਿਟੀ ਅੰਦਰ ਚੋਰ ਮੋਰੀ ਰਾਹੀਂ ਆਪਣੇ ਚਹੇਤਿਆਂ ਨੂੰ ਫਿੱਟ ਕੀਤਾ ਜਾਂਦਾ ਰਿਹਾ ਹੈ। ਯੂਨੀਵਰਸਿਟੀ ਵੱਲੋਂ ਤਾਜਾ ਕੱਢੇ ਇਸ ਇਸ਼ਤਿਹਾਰ ‘ਚ ਵੀ ਜੋ ਸ਼ਰਤਾਂ ਲਾਈਆਂ ਗਈਆਂ ਹਨ, ਇਨ੍ਹ੍ਹਾਂ ਸ਼ਰਤਾਂ ‘ਚ ਵੀ ਇਹੋ ਹੀ ਬੂ ਆ ਰਹੀ ਹੈ। ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਇਸ਼ਤਿਹਾਰ ਮੁਤਾਬਿਕ ਸੇਵਾਦਾਰ (ਦਿਹਾੜੀਦਾਰ) ਲਈ 115 ਅਸਾਮੀਆਂ, ਸਫਾਈ ਸੁਪਰਵਾਈਜ਼ਰ, ਸਫਾਈ ਸੇਵਕ 210 ਅਸਾਮੀਆਂ, ਸਕਿਊਰਟੀ ਸੁਪਰਵਾਈਜ਼ਰ, ਸਕਿਊਰਟੀ ਗਾਰਡ 295 ਅਸਾਮੀਆਂ, ਮਸਾਲਚੀ ਦਿਹਾੜੀਦਾਰ 5 ਅਸਾਮੀਆਂ, ਕੇਅਰ ਟੇਕਰ ਦਿਹਾੜੀਦਾਰ 5 ਅਸਾਮੀਆਂ, ਕੁੱਕ 5 ਅਸਾਮੀਆਂ, ਲਿਫਟ ਅਟੈਂਡੈਂਟ ਦਿਹਾੜੀਦਾਰ 5 ਅਸਾਮੀਆਂ, ਮਾਲੀ ਲਈ 10 ਅਸਾਮੀਆਂ ਕੱਢੀਆਂ ਗਈਆਂ ਹਨ।

ਇਹ ਵੀ ਪੜ੍ਹੋ : ਈਡੀ ਨੇ ਜ਼ਬਤ ਕੀਤੀ 417 ਕਰੋੜ ਕਰੋੜ ਰੁਪਏ ਦੀ ਸੰਪਤੀ

ਇਨ੍ਹਾਂ ਅਸਾਮੀਆਂ ‘ਚ ਸਭ ਤੋਂ ਵੱਡੀ ਤੇ ਹਾਸੋਹੀਣੀ ਸ਼ਰਤ ਇਹ ਰੱਖੀ ਗਈ ਹੈ ਕਿ ਇਨ੍ਹਾਂ ਸਾਰੀਆਂ ਅਸਾਮੀਆਂ ਲਈ ਕਿਸੇ ਵੀ ਯੂਨੀਵਰਸਿਟੀ ‘ਚ ਘੱਟੋ-ਘੱਟ ਪੰਜ ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਇਹ ਸਾਰੀਆਂ ਪੋਸਟਾਂ ਫੋਰਥ ਕਲਾਸ ਕੈਟਾਗਿਰੀ ਦੀਆਂ ਹਨ। ਯੂਨੀਵਰਸਿਟੀ ਵੱਲੋਂ ਜੋ 5 ਅਸਾਮੀਆਂ ਮਸਾਲਚੀ ਦੀਆਂ ਕੱਢੀਆਂ ਗਈਆ ਹਨ, ਉਸ ਵਿੱਚ ਲਿਖਿਆ ਗਿਆ ਹੈ ਕਿ ਸਿਰਫ਼ ਭਾਂਡੇ ਮਾਂਜਣੇ ਜਾਣਦਾ ਹੋਵੇ, ਇਸ ਲਈ ਕਿਸੇ ਯੂਨੀਵਰਸਿਟੀ ਵਿੱਚ ਘੱਟੋ-ਘੱਟ ਪੰਜ ਸਾਲ ਭਾਂਡੇ ਮਾਂਜਣ ਦਾ ਤਰਜ਼ਬਾ ਹੋਵੇ।

ਬੇਰੁਜ਼ਗਾਰਾਂ ਵੱਲੋਂ ਯੂਨੀਵਰਸਿਟੀ ‘ਤੇ ਸਵਾਲ ਖੜ੍ਹੇ ਕੀਤੇ ਗਏ ਹਨ ਕਿ ਭਾਂਡੇ ਮਾਂਜਣ ਵਾਲੀ ਪੋਸਟ ‘ਤੇ ਵੀ ਕਿਸੇ ਯੂਨੀਵਰਸਿਟੀ ਅੰਦਰ ਪੰਜ ਸਾਲ ਦੇ ਲਾਏ ਤਜ਼ਰਬੇ ਦੀ ਸ਼ਰਤ ਨੇ ਦਰਸਾ ਦਿੱਤਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਪਹਿਲਾਂ ਤੋਂ ਹੀ ਆਪਣੇ ਕੰਮ ਕਰ ਰਹੇ ਵਿਅਕਤੀਆਂ ਨੂੰ ਯੂਨੀਵਰਸਿਟੀ ਅੰਦਰ ਭਰਤੀ ਕਰਨ ਲਈ ਬਜਿੱਦ ਹੈ ਤੇ ਇਹ ਇਸ਼ਤਿਹਾਰ ਦਾ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਹੀ ਬਰਾਬਰ ਹੈ। ਅੱਜ ਸੇਵਾਦਾਰ, ਮਸਾਲਚੀ, ਕੇਅਰ ਟੇਕਰ, ਕੁੱਕ, ਲਿਫਟ ਅਟੈਂਡੈਂਟ ਅਤੇ ਮਾਲੀ ਦੀਆਂ ਅਸਾਮੀਆਂ ਸਬੰਧੀ ਇੰਟਰਵਿਊ ਰੱਖੇ ਗਏ ਸਨ। ਇਸ ਮੌਕੇ ਪਹੁੰਚੇ ਕਈ ਨੌਜਵਾਨਾਂ ਨੇ ਕਿਹਾ ਕਿ ਬੁਜ਼ਗਾਰਾਂ ਵਿੱਚ ਇਹ ਧਾਰਨਾ ਬਣ ਚੁੱਕੀ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਿੱਚ ਚਹੇਤੇ ਪਹਿਲਾਂ ਹੀ ਰੱਖੇ ਹੁੰਦੇ ਹਨ ਅਤੇ ਇਸ਼ਹਿਤਾਰ ਤੇ ਬਾਕੀ ਪ੍ਰਕਿਰਿਆ ਦਾ ਸਿਰਫ਼ ਖਾਨਾਪੂਰਤੀ ਹੈ।

ਯੂਨੀਵਰਸਿਟੀ ਪ੍ਰਸ਼ਾਸਨ ਦੇ ਫੈਸਲੇ ਅਨੁਸਾਰ ਹੀ ਜਾਰੀ ਕੀਤਾ ਇਸ਼ਤਿਹਾਰ : ਨਿੱਝਰ

ਇਸ ਸਬੰਧੀ ਜਦੋਂ ਵਾਈਸ ਚਾਂਸਲਰ ਵੀ. ਐੱਸ. ਘੁੰਮਣ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ। ਇਸ ਸਬੰਧੀ ਜਦੋਂ ਰਜਿਸਟਰਾਰ ਐੱਮ. ਐੱਸ. ਨਿੱਝਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਪ੍ਰਸ਼ਾਸਨ ਦੇ ਫੈਸਲੇ ਅਨੁਸਾਰ ਹੀ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਜਦੋਂ ਉਨ੍ਹਾਂ ਤੋਂ ਭਾਂਡੇ ਮਾਂਜਣ ਦੇ ਪੰਜ ਸਾਲ ਦੇ ਤਜਰਬੇ ਸਬੰਧੀ ਸਵਾਲ ਕੀਤਾ ਤਾਂ ਉਹ ਕੋਈ ਸਪੱਸ਼ਟ ਜਵਾਬ ਨਾ ਦੇ ਸਕੇ।

ਯੂਨੀਵਰਸਿਟੀ ਦੀ ਸ਼ਰਤ ਬੇਬੁਨਿਆਦ ਤੇ ਗੈਰਜਰੂਰੀ : ਚੀਮਾ | Punjabi University

ਇਸ ਮਸਲੇ ਸਬੰਧੀ ਜਦੋਂ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਨ੍ਹਾਂ ਪੋਸਟਾਂ ‘ਤੇ ਲਾਈ ਗਈ ਪੰਜ ਸਾਲ ਦੀ ਸ਼ਰਤ ਨੂੰ ਬੇਬੁਨਿਆਦ ਅਤੇ ਗੈਰਜਰੂਰੀ ਦੱਸਿਆ। ਉਨ੍ਹਾਂ ਕਿਹਾ ਕਿ ਭਾਂਡੇ ਮਾਂਜਣ ਦਾ ਕਿਹੜਾ ਤਜ਼ਰਬਾ ਹੁੰਦਾ ਹੈ ਅਤੇ ਇਹ ਸ਼ਰਤਾਂ ਹਾਸੋਹੀਣੀਆਂ ਹਨ।

ਭਰਤੀ ਦੀ ਹੋਵੇ ਉੱਚ ਪੱਧਰੀ ਜਾਂਚ : ਕੁਲਵਿੰਦਰ ਸਿੰਘ | Punjabi University

ਇੱਧਰ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ (ਪਸਵਾ) ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਇਸ ਭਰਤੀ ਨੂੰ ਤੁਰੰਤ ਰੱਦ ਕਰਕੇ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੀ ਵੱਡੀ ਸਾਜ਼ਿਸ਼ ਕਾਰਨ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸ਼ਰਤਾਂ ‘ਚ ਉਲਝਾ ਕੇ ਰੁਜ਼ਗਾਰ ਦੇਣ ਤੋਂ ਪਾਸਾ ਵੱਟਦਿਆਂ ਆਪਣਿਆਂ ਨੂੰ ਸੌਗਾਤਾਂ ਵੰਡਣ ਦਾ ਯਤਨ ਕੀਤਾ ਗਿਆ ਹੈ।