ਸਿੱਧੂ ਮੂਸੇਵਾਲਾ ਕਤਲ ਦੀ ਵਜ੍ਹਾ ਆਈ ਸਾਹਮਣੇ, ਸਚਿਨ ਥਾਪਨ ਨੇ ਦੱਸੀ ਸਾਰੀ ਕਹਾਣੀ

Sidhu Moosewala

ਕਿਹਾ, ਕਬੱਡੀ ਕੱਪ ਨੂੰ ਲੈ ਕੇ ਹੋਇਆ ਸੀ ਝਗੜਾ (Sidhu MooseWala Murder)

  • ਲਾਰੇਂਸ-ਗੋਲਡੀ ਨਾਲ ਫੋਨ ‘ਤੇ ਹੋਇਆ ਝਗੜਾ, 2021 ਤੋਂ ਸੀ ਕਤਲ ਦੀ ਯੋਜਨਾ

(ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ। ਇਹ ਖੁਲਾਸਾ ਲਾਰੈਂਸ ਬਿਸ਼ਨੋਈ ਦੇ ਭਤੀਜੇ ਸਚਿਨ ਥਾਪਨ ਨੇ ਕੀਤਾ ਹੈ। ਸਿੱਧੂ ਮੂਸੇਵਾਲਾ ਅਤੇ ਲਾਰੈਂਸ਼ ਬਿਸ਼ਨੋਈ ਵਿਚਾਲੇ ਕਬੱਡੀ ਕੱਪ ਨੂੰ ਲੈ ਕੇ ਵਿਵਾਦ ਹੋਇਆ ਸੀ। ਜਿਸ ਤੋਂ ਬਾਅਦ 2021 ਤੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ਕੀਤੀ ਜਾ ਰਹੀ ਸੀ। ਮਾਨਸਾ ਪੁਲਿਸ ਨੇ ਪੁੱਛਗਿੱਛ ਦੌਰਾਨ ਸਚਿਨ ਥਾਪਨ ਤੋਂ ਕਈ ਹੋਰ ਰਾਜ ਵੀ ਉਗਾਲੇ। (Sidhu MooseWala Murder)

Sidhu Moosewala Murder Case
ਸਿੱਧੂ ਮੂਸੇਵਾਲਾ ਕਤਲ ਮਾਮਲਾ : ਸਚਿਨ ਥਾਪਨ ਬਿਸ਼ਨੋਈ ਦੇ ਪੁਲਿਸ ਰਿਮਾਂਡ ’ਚ 5 ਦਿਨਾਂ ਦਾ ਵਾਧਾ

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ, ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼, ਦੇਖੋ ਤਸਵੀਰਾਂ…

ਸਚਿਨ ਥਾਪਨ ਨੇ ਦੱਸਿਆ ਕਿ ਕਬੱਡੀ ਕੱਪ ਨੂੰ ਲੈ ਕੇ ਮੂਸੇਵਾਲਾ ਦਾ ਲਾਰੈਂਸ ਨਾਲ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ ਸਿੱਧੂ ਮੂਸੇਵਾਲਾ ਨਾਲ ਫੋਨ ‘ਤੇ ਲੜਾਈ ਹੋ ਗਈ ਸੀ। ਇਸ ਤੋਂ ਬਾਅਦ ਹੀ ਉਸ ਦੇ ਕਤਲ ਦੀ ਸਾਜ਼ਿਸ਼ ਘੜੀ ਗਈ। ਇਹ ਕਬੱਡੀ ਕੱਪ ਬੰਬੀਹਾ ਗੈਂਗ ਦੇ ਲੱਕੀ ਪਟਿਆਲਾ ਨੇ ਕਰਵਾਇਆ ਸੀ ਜੋ ਲਾਰੇਸ਼ ਬਿਸ਼ਨੋਈ ਦਾ ਦੁਸ਼ਮਨ ਹੈ। ਸਚਿਨ ਥਾਪਨ ਅਨੁਸਾਰ ਇਹ ਕਬੱਡੀ ਕੱਪ ਭਾਗੋ ਮਾਜਰਾ ਵਿਚ ਹੋਣਾ ਸੀ ਅਤੇ ਲਾਰੇਂਸ਼ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਕਬੱਡੀ ’ਤੇ ਜਾਣ ਤੋਂ ਮਨਾ ਕੀਤਾ ਸੀ। ਲਾਰੇਸ਼ ਬਿਸ਼ਨੋਈ ਦੇ ਮਨਾ ਕਰਨ ਦੇ ਬਾਵਜ਼ੂਦ ਸਿੱਧੂ ਮੂਸੇਵਾਲਾ ਕਬੱਡੀ ਕੱਪ ’ਚ ਗਿਆ ਸੀ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ਸ਼ੁਰੂ ਕੀਤੀ ਗਈ।

LEAVE A REPLY

Please enter your comment!
Please enter your name here