ਅਰੇ ਬਾਬੂ 7 ਨੂੰ ਆਇਆ ਰਾਸ਼ਨ, ਸਾਰੀ ਉਮਰ ਤੋਂ ਨਹੀਂ ਚੱਲੇਗਾ

ਕਰੋਨਾ ਸੇ ਮਰੇ ਨਾ ਮਰੇ ਪਰ ਗ਼ਰੀਬ ਭੁੱਖਮਾਰੀ ਸੇ ਜ਼ਰੂਰ ਮਰੇਗੇ

ਗੁਰੂਹਰਸਹਾਏ (ਸੱਤਪਾਲ ਥਿੰਦ)। ਵਿਸ਼ਵ ਪੱਧਰ ਤੇ ਵਧ ਚੁੱਕੇ ਕਰੋਨਾ ਨਾਲ ਜਿੱਥੇ ਆਰਥਿਕ ਵਿਵਸਥਾ ਤੇ ਮੰਦੀ ਛਾਈ ਹੈ ਉੱਥੇ ਹੀ ਗਰੀਬ ਅਤੇ ਮਿਡਲ ਕਲਾਸ ਲੋਕਾਂ ਦਾ ਜੀਣਾ ਦੁਰਭਰ ਹੋ ਗਿਆ ਹੈ ਸੱਜਰੀ ਦਿਹਾੜੀ ਕਰਕੇ ਖਾਣ ਵਾਲੇ ਗਰੀਬਾਂ ਨੂੰ ਰਾਸ਼ਨ ਦੇ ਲਾਲੇ ਪੈ ਗਏ ਹਨ। ਦਾਣਾ ਮੰਡੀ ਅੰਦਰ ਝਾਰ ਖਰੀਦ ਕੇ ਵੇਚਣ ਵਾਲੇ ਲੋਕਾਂ ਦਾ ਹਾਲ ਬੇਹਾਲ ਹੈ।

ਇਨ੍ਹਾਂ ਝਾਰ ਖਰੀਦ ਕੇ ਵੇਚਣ ਵਾਲੀਆਂ ਔਰਤਾਂ ਨੇ ਆਪਣੇ ਦੁਖੜੇ ਰੋਂਦਿਆਂ ਸੱਚ ਕਹੂੰ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੀ ਸਾਡਾ ਪਰਿਵਾਰ ਦਿਹਾੜੀ ਕਰਕੇ ਰੋਟੀ ਖਾਣ ਵਾਲਾ ਹੈ ਪਰ ਕਰੋਨਾ ਦੀ ਮਾਰ ਉਨ੍ਹਾਂ ‘ਤੇ ਪਈ ਹੈ, ਕਿਉਂਕਿ 7 ਤਰੀਕ ਨੂੰ ਰਾਸ਼ਨ ਦਿੱਤਾ ਗਿਆ ਸੀ ਕੁਝ ਸਮਾਜ ਸੇਵੀਆਂ ਵੱਲੋਂ ਪਰ ਉਸ ਤੋਂ ਬਾਅਦ ਕਿਸੇ ਨੇ ਸਾਰ ਨਹੀਂ ਲਈ ਅਰੇ ਬਾਬੂ ਸਾਹਬ 7 ਤਰੀਕ ਕਾ ਰਾਸ਼ਨ ਉਮਰ ਭਰ ਤੋਂ ਨਹੀਂ ਚੱਲੇਗਾ ਬੋਲਦਿਆਂ ਕਿਹਾ ਕਿ ਸੱਤ ਤਰੀਕ ਦਾ ਰਾਸ਼ਨ ਤੋਂ ਬਾਅਦ ਉਨ੍ਹਾਂ ਨੂੰ ਹੁਣ ਕੰਮ ਕਰਨ ਦੀ ਲੋੜ ਹੈ ਜੇਕਰ ਮੰਡੀਆਂ ‘ਚ ਉਹ ਹੁਣ ਸੀਜ਼ਨ ਦੌਰਾਨ ਕੰਮ ਕਾਜ ਨਹੀਂ ਕਰਨਗੇ ਤਾਂ ਸਾਰੀ ਉਮਰ ਆਪਣੇ ਬੱਚਿਆਂ ਨੂੰ ਰੋਟੀ ਕਿਥੋਂ ਖੁਆਉਣਗੇ।

ਉਨ੍ਹਾਂ ਕਿਹਾ ਕਿ ਹੁਣ ਉਹ ਮਿਹਨਤ ਕਰਨ ਲਈ ਮੰਡੀਆਂ ਵਿੱਚ ਆਏ ਹਾਂ ਤਾਂ ਪੁਲਿਸ ਦੁਆਰਾ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੋਰੋਨਾ ਪ੍ਰਤੀ ਇਨ੍ਹਾਂ ਲੋਕਾਂ ਨੂੰ ਕੁਝ ਸੋਝ ਤਾਂ ਸੀ ਕਿ ਮੂੰਹ ਢੱਕ ਕੇ ਅਤੇ ਹੱਥ ਸਾਫ ਕਰਨੇ ਹਨ ਪਰ ਮੰਡੀਆਂ ਵਿੱਚ ਝਾਰ ਨਾ ਚੁੱਕਣ ਦੇਣ ਕਾਰਨ ਇਹ ਲੋਕ ਪੁਲਿਸ ਤੋਂ ਖਫਾ ਸਨ। ਇਨ੍ਹਾਂ ਗ਼ਰੀਬ ਪਰਿਵਾਰ ਦੀਆਂ ਔਰਤਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਮੰਡੀਆਂ ਚੋਂ ਰੋਜ਼ੀ ਰੋਟੀ ਕਰਕੇ ਝਾਰ ਚੁੱਕ ਲੈਣ ਦੇਣ, ਕਿਉਂਕਿ ਪੈਸੇ ਦੇ ਕੇ ਹੀ ਉਹ ਝਾਰ ਖਰੀਦਦੇ ਹਨ ਅਤੇ ਆਪਣੇ ਪਰਿਵਾਰ ਦਾ ਪੇਟ ਭਰ ਸਕਣ।ਇਨ੍ਹਾਂ ਗਰੀਬ ਔਰਤਾਂ ਨੇ ਕਿਹਾ ਕਿ ਪਤਾ ਨਹੀਂ ਕੋਰੋਣਾ ਨਾਲ ਅਸੀਂ ਮਰੀਏ ਜਾਂ ਨਾ ਮਰੀਏ ਜੇ ਇਹ ਹਾਲ ਰਿਹਾ ਭੁੱਖਮਰੀ ਨਾਲ ਜ਼ਰੂਰ ਮਰ ਜਾਵਾਂਗੇ। ਲੋੜ ਹੈ ਸਮਾਜ ਸੇਵੀ ਲੋਕਾਂ ਅਤੇ ਸਰਕਾਰ ਨੂੰ ਇੰਨਾ ਤੱਕ ਰਾਸ਼ਨ ਬਚਾਇਆ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।