ਨਿਆਂ ਦੀ ਲੜਾਈ ਲੜਣ ਵਾਲੇ ਹੁੰਦੇ ਰਹੇ ਮੀਂਹ ਦੇ ਪਾਣੀ ਨਾਲ ਦੋ ਤੋਂ ਚਾਰ
(ਰਾਜਵਿੰਦਰ ਬਰਾੜ) ਗਿੱਦੜਬਾਹਾ। ਅੱਜ ਸਵੇਰੇ ਕਰੀਬ 5 ਵਜੇ ਸ਼ੁਰੂ ਹੋਈ ਬਾਰਿਸ (Rain) ਨੇ ਜਿਥੇ ਲੋਕਾਂ ਨੂੰ ਲੰਬੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਦੁਆਈ ਉੱਥੇ ਹੀ ਲੋਕਾਂ ਲਈ ਆਫ਼ਤ ਵੀ ਬਣ ਗਈ। ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਪਿਆ। ਸਵੇਰੇ ਜਿਵੇਂ ਹੀ ਕਰੀਬ 5 ਵਜੇ ਬਾਰਿਸ਼ (Rain) ਸ਼ੁਰੂ ਹੋਈ ਤਾਂ ਲੋਕਾਂ ਨੇ ਰਾਹਤ ਦਾ ਸਾਹ ਲਿਆ। ਹਾਲਾਂਕਿ ਲੋਕਾਂ ਨੂੰ ਗਰਮੀ ਤੋਂ ਨਿਜ਼ਾਤ ਜ਼ਰੂਰ ਮਿਲੀ ਹੈ।
ਪਰ ਜਿਵੇਂ ਹੀ ਬਾਰਿਸ਼ ਹੌਲੀ ਹੌਲੀ ਤੇਜ਼ ਹੁੰਦੀ ਗਈ ਤਾਂ ਲੋਕਾਂ ਦੀ ਰਾਹਤ ਆਫ਼ਤ ਵਿਚ ਬਦਲਦੀ ਨਜ਼ਰ ਆਈ। ਸਮੇਂ ਦੀਆਂ ਸਰਕਾਰਾਂ ਵੱਲੋਂ ਲਗਾਏ ਗਏ ਕਰੋੜਾਂ ਰੁਪਏ ਵੀ ਕਿਸੇ ਕੰਮ ਨਹੀਂ ਆਏ। ਕਰੀਬ 5 ਘੰਟੇ ਰੁਕ ਰੁਕ ਕੇ ਅਤੇ ਤੇਜ਼ ਪਏ ਮੀਂਹ ਨੇ ਸ਼ਹਿਰ ਨੂੰ ਜਲ ਥਲ ਕਰ ਦਿੱਤਾ। ਸ਼ਹਿਰ ਦੇ ਕਚਹਿਰੀ ਕੰਪਲੈਕਸ ਵਿਚ ਵੀ ਪਾਣੀ ਭਰ ਗਿਆ। ਵਕੀਲਾਂ ਦੇ ਚੈਂਬਰਾਂ ਤੋਂ ਇਲਾਵਾ ਕੋਰਟ ਰੂਮ ਵਿਚ ਵੀ ਪਾਣੀ ਚਲਾ ਗਿਆ। ਜਿਸ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅਕਸਰ ਹੀ ਮੀਂਹ ਕਰਨ ਇੱਥੇ ਪਾਣੀ ਭਰ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਬਾਰ ਐਸੋਸੀਏਸ਼ਨ ਵੱਲੋਂ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲਾਂ ਹੀ ਮੰਗ ਪੱਤਰ ਦਿੱਤਾ ਜਾ ਚੁੱਕਿਆ ਹੈ ਕਿ ਬਾਰਿਸ਼ ਦੇ ਦਿਨਾਂ ਵਿਚ ਇਹ ਸਮੱਸਿਆ ਦਰਪੇਸ਼ ਆ ਸਕਦੀ ਹੈ। ਪਰ ਪ੍ਰਸ਼ਾਸਨ ਨੇ ਇਸ ਪਾਸੇ ਧਿਆਨ ਤੱਕ ਨਹੀਂ ਦਿੱਤਾ। ਜਿਸ ਕਾਰਨ ਕਚਹਿਰੀ ਕੰਪਲੈਕਸ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਜਿਸ ਕਰਕੇ ਕਈ ਵਿਅਕਤੀ ਤਾਂ ਤਾਰੀਖ ’ਤੇ ਵੀ ਨਹੀਂ ਜਾ ਸਕੇ। ਚਾਹੇ ਅੱਜ ਬਾਰ ਐਸੋਸੀਏਸ਼ਨ ਵੱਲੋਂ ਕੋਰਟ ਕੰਪਲੈਕਸ ਵਿੱਚ ਪਾਣੀ ਭਰਨ ਕਾਰਨ ਕੰਮ ਕਾਜ ਠੱਪ ਕਰ ਦਿੱਤਾ ਗਿਆ ਪਰ ਜੇਕਰ ਕੋਈ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਾ ਹੋਇਆ ਤਾ ਹੋਣ ਵਾਲੀਆਂ ਅਗਲੀਆਂ ਬਾਰਸ਼ਾਂ ਚ ਵੀ ਵਕੀਲਾਂ ਨੂੰ ਆਪਣਾ ਕੰਮ ਕਾਜ ਠੱਪ ਰੱਖਣਾ ਪਵੇਗਾ।
ਵਕੀਲਾਂ ਦਾ ਰਿਕਾਰਡ ਪਾਣੀ ਵਿਚ ਭਿੱਜਿਆ
ਜਿਕਰਯੋਗ ਹੈ ਕਿ ਕਈ ਵਕੀਲਾਂ ਦਾ ਤਾਂ ਕੁਝ ਰਿਕਾਰਡ ਵੀ ਪਾਣੀ ਵਿਚ ਭਿੱਜ ਗਿਆ। ਜੇਕਰ ਇਹ ਬਾਰਿਸ਼ ਰਾਤ ਨੂੰ ਆਈ ਹੁੰਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਵਕੀਲਾਂ ਨੇ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਕਿਉਂਕਿ ਅਜੇ ਤਾਂ ਪਹਿਲੀ ਬਾਰਿਸ਼ ਸੀ ਜਿਸ ਨੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜੇਕਰ ਇਸੇ ਤਰ੍ਹਾਂ ਕੁਝ ਹੋਰ ਬਾਰਿਸ਼ਾਂ ਹੋ ਗਈਆਂ ਤਾਂ ਵੱਡਾ ਨੁਕਸਾਨ ਹੋ ਜਾਵੇਗਾ ਅਤੇ ਕਚਹਿਰੀਆਂ ਦੇ ਅੰਦਰ ਜਾਣ ਲਈ ਵੀ ਜਗ੍ਹਾ ਨਹੀਂ ਬਚੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ