ਲੁਧਿਆਣਾ (ਜਸਵੀਰ ਸਿੰਘ ਗਹਿਲ)। Weather Today: ਸੌਮਵਾਰ ਦਿਨ ਚੜਦਿਆਂ ਹੀ ਮੌਸਮ ਦਾ ਮਿਜ਼ਾਜ ਬਦਲਿਆ ਨਜ਼ਰ ਆਇਆ ਹੈ। ਜਿਸ ਨਾਲ ਠੰਢ ’ਚ ਵਾਧਾ ਤੇ ਸੜਕਾਂ ’ਤੇ ਆਵਾਜਾਈ ਘੱਟ ਦਿਖਾਈ ਦੇਣ ਲੱਗੀ ਹੈ। ਐਤਵਾਰ ਸ਼ਾਮ ਨੂੰ ਭਾਵੇਂ ਮੌਸਮ ਸਾਫ਼ ਸੀ ਪਰ ਸੋਮਵਾਰ ਸਵੇਰੇ ਸੜਕਾਂ ’ਤੇ ਖੜ੍ਹਾ ਪਾਣੀ ਰਾਤੀ ਮੀਂਹ ਪੈਣ ਦੀ ਗਵਾਹੀ ਭਰ ਰਿਹਾ ਸੀ। ਐਤਵਾਰ ਤੇ ਸੌਮਵਾਰ ਦੀ ਦਰਮਿਆਨੀ ਰਾਤ ਪਏ ਮੀਂਹ ਕਾਰਨ ਮੌਸਮ ’ਚ ਪਹਿਲਾਂ ਨਾਲੋਂ ਵੱਧ ਠਾਰੀ ਮਹਿਸੂਸ ਹੋਣ ਲੱਗੀ ਹੈ। ਜਿਸ ਕਰਕੇ ਠੁਰ-ਠੁਰ ਕਰਕੇ ਲੋਕਾਂ ਵੱਲੋਂ ਇੱਕਾ-ਦੁੱਕਾ ਥਾਵਾਂ ’ਤੇ ਧੂਈਆਂ ਵੀ ਲੱਗੀਆਂ ਦਿਖਾਈ ਦੇਣ ਲੱਗੀਆਂ ਹਨ। ਮੌਸਮ ਮਾਹਿਰਾਂ ਨੇ 25 ਦਸੰਬਰ ਤੱਕ ਧੁੰਦ ਲਈ ਯੈਲੋ ਅਲਰਟ ਜਾਰੀ ਕੀਤੀ ਸੀ। ਇਸ ਤੋਂ ਇਲਾਵਾ 26 ਦਸੰਬਰ ਤੋਂ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਸੀ। Weather Today
Weather Today: ਸੌਮਵਾਰ ਸੁਵੱਖਤੇ ਪਏ ਮੀਂਹ ਨੇ ਵਧਾਈ ਠਾਰੀ, ਠੁਰ-ਠੁਰ ਕਰਨ ਲੱਗੇ ਲੋਕ
ਇਹ ਖਬਰ ਵੀ ਪੜ੍ਹੋ : Allu Arjun: ਹੈਦਰਾਬਾਦ ’ਚ ਅੱਲੂ ਅਰਜ਼ੁਨ ਦੇ ਘਰ ਭੰਨਤੋੜ, 6 ਲੋਕ ਹਿਰਾਸਤ ’ਚ