ਅੱਤ ਦੀ ਗਰਮੀ ਤੋਂ ਮੀਂਹ ਨੇ ਦਿਵਾਈ ਰਾਹਤ, ਕਿਸਾਨਾਂ ਦੇ ਚਿਹਰੇ ਖਿੜੇ 

Monsoon Update
ਸੰਗਰੂਰ : ਮੀਂਹ ਕਾਰਨ ਜਲ ਥਲ ਹੋਇਆ ਸ਼ਹਿਰ।

ਦੂਜੇ ਪਾਸੇ ਪਾਣੀ ਨਿਕਾਸੀ ਨਾ ਹੋਣ ਕਾਰਨ ਸੰਗਰੂਰ ਵਾਸੀ ਹੋਏ ਪ੍ਰੇਸ਼ਾਨ/ Monsoon Update

(ਨਰੇਸ਼ ਕੁਮਾਰ) ਸੰਗਰੂਰ। ਮਾਨਸੂਨ ਦੀ ਪਹਿਲੀ ਬਰਸਾਤ ਕਾਰਨ ਅੱਜ ਸੰਗਰੂਰ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਪਰ ਦੂਜੇ ਪਾਸੇ ਕੁਝ ਘੰਟਿਆਂ ਦੀ ਬਰਸਾਤ ਨੇ ਹੀ ਸੰਗਰੂਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਨਾ ਹੋਣ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਸੰਗਰੂਰ ਦੇ ਧੂਰੀ ਰੋਡ ਵਿਖੇ ਨੇੜੇ ਮਾਰੂਤੀ ਸ਼ੋਅਰੂਮ ਤੋਂ ਲੈ ਕੇ ਜਗਮੋਹਨ ਹਸਪਤਾਲ ਤੱਕ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਥਾਨਕ ਵਾਸੀਆਂ ਅਤੇ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹਰ ਵਾਰ ਦੀ ਤਰਾਂ ਇਸ ਜਗਾਂ ’ਤੇ ਪਾਣੀ ਨਿਕਾਸ ਹੋਣ ਨੂੰ ਬਹੁਤ ਸਮਾਂ ਲਗਦਾ ਹੈ ਜਿਸ ਕਾਰਨ ਸਥਾਨਕ ਵਾਸੀਆਂ ਨੇ ਕਈ ਵਾਰ ਨਗਰ ਕੌਂਸਲ ਸੰਗਰੂਰ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਹੱਲ ਕਰਨ ਲਈ ਕਿਹਾ ਹੈ ਪਰ ਇਸ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। Monsoon Update

ਪੁਲ ਹੇਠਾਂ ਪਾਣੀ ਖੜਾ ਰਹਿਣ ਕਾਰਨ ਲੋਕਾਂ ਨੂੰ ਕਰਨਾ ਪੈਂਦਾ ਹੈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ

ਇਸ ਬਾਰੇ ਡਾ. ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਥੋੜੀ ਜਿਹੀ ਬਰਸਾਤ ਹੋਣ ਦੇ ਕਾਰਨ ਸਾਡੇ ਇਸ ਇਲਾਕੇ ਵਿੱਚ ਕਈ ਦਿਨ ਤੱਕ ਪਾਣੀ ਖੜਾ ਰਹਿੰਦਾ ਹੈ ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਕਈ ਦਿਨ ਪੁਲ ਹੇਠਾਂ ਪਾਣੀ ਖੜਾ ਰਹਿਣ ਕਾਰਨ ਮੱਛਰ ਪੈਦਾ ਹੁੰਦੇ ਹਨ ਇਹ ਖੜਾ ਪਾਣੀ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਛੋਟੇ ਬੱਚਿਆਂ ਅਤੇ ਬਜ਼ੁਰਗਾਂ, ਔਰਤਾਂ ਨੂੰ ਇਸ ਇਲਾਕੇ ਵਿਚੋਂ ਲੰਘਣ ਦੀ ਕਾਫੀ ਪ੍ਰੇਸ਼ਾਨੀ ਆਉਦੀ ਹੈ ਉਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਜਲਦੀ ਹੀ ਇਸ ਦਾ ਹੱਲ ਕਰਨਾ ਚਾਹੀਦਾ ਹੈ।

ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਚੰਨੀ ਨਾਲ ਧੂਰੀ ਰੋਡ ਵਿਖੇ ਬਰਸਾਤੀ ਪਾਣੀ ਦੇ ਨਿਕਾਸੀ ਨਾ ਹੋਣ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਕਾਫੀ ਦੇਰ ਤੋਂ ਸਥਾਨਕ ਵਾਸੀਆਂ ਆ ਰਹੀ ਹੈ ਅਤੇ ਸਾਡੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸੀਵਰੇਜ ਅਤੇ ਛੋਟੇ ਨਾਲਿਆਂ ਦੀ ਸਫਾਈ ਕਰਨ ਦੇ ਠੇਕਾ ਸ਼ਾਹਪੁਰਜੀ ਪਾਲੋਂਜੀ ਨਾਮ ਦੀ ਇੱਕ ਕੰਪਨੀ ਕੋਲ ਹੈ। ਇਸ ਕੰਪਨੀ ਨੇ ਛੋਟੇ ਨਾਲਿਆਂ ਅਤੇ ਸੰਗਰੂਰ ਸ਼ਹਿਰ ਦੇ ਸੀਵਰੇਜ ਦੀ ਸਫਾਈ ਦਾ ਟੈਂਡਰ ਲਿਆ ਹੋਇਆ ਹੈ ਪਰ ਇਹ ਕੰਪਨੀ ਸਹੀ ਢੰਗ ਨਾਲ ਬਰਸਾਤ ਤੋਂ ਪਹਿਲਾ ਹੋਣ ਵਾਲੀ ਸਾਫ ਸਫਾਈ ਦਾ ਕੰਮ ਨਹੀਂ ਕਰ ਰਹੀ। ਇਸ ਕੰਪਨੀ ਨੂੰ ਕਰੀਬ ਇੱਕ ਕਰੋੜ ਰੁਪਏ ਤੱਕ ਦਾ ਜ਼ੁਰਮਾਨਾ ਹੋ ਚੁੱਕਿਆ ਹੈ। ਇਹ ਕੰਪਨੀ ਸਹੀ ਤਰੀਕੇ ਨਾਲ ਕੰਮ ਕਰੇ ਤਾਂ ਇਹ ਪਾਣੀ ਨਿਕਾਸੀ ਦੀ ਸਮੱਸਿਆ ਦੇਖਣ ਨੂੰ ਨਾ ਮਿਲੇ। Monsoon Update

ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਤਿੰਨ ਸਾਥੀ ਸ਼ੂਟਰ ਗ੍ਰਿਫ਼ਤਾਰ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਫੇਰ ਵੀ ਅਸੀਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਆਪਣੇ ਪੱਧਰ ’ਤੇ ਪੰਜਾਬ ਸੀਵਰੇਜ਼ ਬੋਰਡ ਦੇ ਚੇਅਰਮੈਨ ਸਨੀ ਆਹਲੂਵਾਲੀਆ ਨੂੰ ਜਲਦ ਹੀ ਚੰਡੀਗੜ੍ਹ ਜਾ ਕੇ ਇਸ ਸਬੰਧੀ ਹੱਲ ਕਰਨ ਲਈ ਬੇਨਤੀ ਕਰਾਂਗੇ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਫਾਈ ਕਰਨ ਵਾਲੀ ਇਕ ਮਸ਼ੀਨ ਜੋ ਪਹਿਲਾਂ ਨਗਰ ਕੌਂਸਲ ਕਿਰਾਏ ’ਤੇ ਲਿਆਂਦੀ ਜਾਂਦੀ ਸੀ ਹੁਣ ਸਾਡੀ ਸਰਕਾਰ ਉਹ ਮਸ਼ੀਨ ਨਗਰ ਕੌਂਸਲ ਰਾਹੀ ਆਪ ਖਰੀਦਣ ਜਾ ਰਹੀ ਹੈ ਜਿਸ ਬਾਰੇ ਸੰਗਰੂਰ ਦੀ ਐਮਐਲਏ ਨਰਿੰਦਰ ਕੌਰ ਭਰਾਜ ਇਸ ਬਾਰੇ ਕੰਮ ਕਰ ਰਹੇ ਹਨ ਉਮੀਦ ਹੈ ਕਿ ਛੇਤੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਐਮਐਲਏ ਭਰਾਜ ਨਾਲ ਫੋਨ ’ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਤੇ ਗੱਲਬਾਤ ਨਹੀਂ ਹੋ ਸਕੀ।

ਇਸ ਸਬੰਧੀ ਸਪੋਕਪਰਸਨ ਹਰਪਾਲ ਸੋਨੂੰ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਬਦਲਾਓ ਦਾ ਨਾਂਅ ਲੈ ਕੇ ਸੱਤਾ ਵਿਚ ਆਈ ਸੀ ਪਰ ਇੱਕ ਵੀ ਕੰਮ ਸੰਗਰੂਰ ਸ਼ਹਿਰ ਲਈ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੀ ਐਮ ਦੀ ਸਿਟੀ ਹੋਣ ਦੇ ਬਾਵਜੂਦ ਸੰਗਰੂਰ ਸ਼ਹਿਰ ਦੇ ਵਾਸੀ ਅਤੇ ਦੁਕਾਨਦਾਰ ਮੀਂਹ ਦੇ ਪਾਣੀ ਤੋਂ ਬੇਹੱਦ ਪ੍ਰੇਸ਼ਾਨ ਹਨ ਵਪਾਰੀਆਂ ਦੀਆਂ ਦੁਕਾਨਾਂ ਵਿਚ ਪਾਣੀ ਅੰਦਰ ਤਕ ਆ ਗਿਆ ਹੈ ਪਰ ਸੰਗਰੂਰ ਦੀ ਐਮਐਲਏ ਦੁਆਰਾ ਇਕ ਵੀ ਇੱਟ ਵਿਕਾਸ ਦੇ ਨਾਮ ਤੇ ਨਹੀਂ ਲਗਾਈ ਗਈ ਅਤੇ ਸ਼ਹਿਰ ਵਿੱਚ ਖੜਦੇ ਪਾਣੀ ਨੂੰ ਲੈ ਕੇ ਲੋਕਾਂ ’ਚ ਹਾਹਾਕਾਰ ਮੱਚੀ ਹੋਈ ਹੈ।

ਪਹਿਲੀ ਬਾਰਿਸ਼ ਨੇ ਖੋਲੀ ਪ੍ਰਸ਼ਾਸਨ ਦੀ ਪੋਲ : ਕਾਲੜਾ

ਅੱਜ ਹੋਈ ਬਰਸਾਤ ਨਾਲ ਸੰਗਰੂਰ ਸ਼ਹਿਰ ਬੁਰੀ ਤਰਾਂ ਬਰਸਾਤੀ ਪਾਣੀ ਨਾਲ ਡੁੱਬ ਗਿਆ, ਜਿਸ ਬਾਰੇ ਪ੍ਰਤੀਕਰਮ ਕਰਦਿਆਂ ਜਤਿੰਦਰ ਕਾਲੜਾ, ਸੀਨੀਅਰ ਭਾਜਪਾ ਆਗੂ ਪੰਜਾਬ ਨੇ ਕਿਹਾ ਕਿ ਪਹਿਲੀ ਬਾਰਿਸ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ ਹੈ। ਓਹਨਾਂ ਕਿਹਾ ਕਿ ਸੰਗਰੂਰ ਸ਼ਹਿਰ ਦੀ ਸੀਵਰੇਜ਼ ਪ੍ਰਬੰਧ ਸੀਵਰੇਜ ਬੋਰਡ ਤੇ ਸ਼ਾਹਪੁਰਜੀ ਪਾਲੋਂਜੀ ਕੰਪਨੀ ਕੋਲ ਹੈ ਤੇ ਕਾਨੂੰਨੀ ਏਗ੍ਰੀਮੇੰਟ ਅਨੁਸਾਰ ਮਾਨਸੂਨ ਤੋਂ ਪਹਿਲਾ ਸੀਵਰੇਜ਼ ਲਾਈਨਾਂ ਦੀ ਸਫਾਈ ਕਰਨਾ, ਸੀਵਰੇਜ਼ ਬੋਰਡ ਦੀ ਕਾਨੂੰਨਨ ਜ਼ਿੰਮੇਵਾਰੀ ਹੈ, ਪਰੰਤੂ ਇਸ ਸਾਲ ਸੀਵਰੇਜ ਬੋਰਡ ਦੇ ਠੇਕੇਦਾਰ ਸ਼ਾਹਪੁਰਜੀ ਪਾਲੋਂਜੀ ਕੰਪਨੀ ਨੇ ਬਰਸਾਤ ਤੋਂ ਪਹਿਲਾ ਸੀਵਰੇਜ਼ ਲਾਈਨਾਂ ਦੀ ਸਫਾਈ ਨਹੀਂ ਕੀਤੀ, ਜਿਸ ਕਾਰਨ ਪਹਿਲੀ ਬਰਸਾਤ ਨਾਲ ਹੀ
ਸੰਗਰੂਰ ਸ਼ਹਿਰ ਡੁੱਬ ਗਿਆ। Monsoon Update

Monsoon Update
ਸੰਗਰੂਰ : ਮੀਂਹ ਕਾਰਨ ਜਲਥਲ ਹੋਇਆ ਸ਼ਹਿਰ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਲੋਕ ਦੀਆ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ ਤੇ ਸੀਵਰੇਜ਼ ਬੋਰਡ ਤੇ ਠੇਕੇਦਾਰ ਮਿਲੀਭੁਗਤ ਨਾਲ ਫੰਡਾ ਦੀ ਦੁਰਵਰਤੋਂ ਕੇ ਰਹੇ ਹਨ ਤੇ ਸ਼ਹਿਰ ਦੀਆ ਸੀਵਰੇਜ਼ ਸੰਬਧੀ ਸਮੱਸਿਆਵਾਂ ਦੂਰ ਕਰਨ ਵਿਚ ਅਸਫਲ ਸਾਬਿਤ ਹੋਏ ਹਨ। ਜਤਿੰਦਰ ਕਾਲੜਾ ਨੇੇ ਮੰਗ ਕਰਦਿਆਂ ਕਿਹਾ ਕਿ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੇ ਸ਼ਾਹਪੁਰਜੀ ਪਲੋਂਜੀ ਕੰਪਨੀ ਖਿਲਾਫ਼ ਕਾਨੂੰਨੀ ਐਗਰੀਮੈਂਟ ਦੀਆ ਸ਼ਰਤਾਂ ਅਨੁਸਾਰ ਸੰਗਰੂਰ ਸ਼ਹਿਰ ਦੇ ਸੀਵਰੇਜ਼ ਦੀ ਮੌਨਸੂਨ ਤੋਂ ਪਹਿਲਾ ਸਫਾਈ ਨਹੀਂ ਕਾਰਵਾਉਣ ਕਾਰਨ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸੰਗਰੂਰ ਸ਼ਹਿਰ ਦੇ ਸੀਵਰੇਜ਼ ਲਾਈਨਾਂ ਦੀ ਸਫਾਈ ਤੁਰੰਤ ਸ਼ੁਰੂ ਕੀਤੀ ਜਾਵੇ। Monsoon Update