Punjab Railways: ਰੇਲਵੇ ਵਿਭਾਗ ਨੇ ਪੰਜਾਬ ਨੂੰ ਦਿੱਤਾ ਖਾਸ ਤੋਹਫ਼ਾ, ਤਿਉਹਾਰਾਂ ’ਤੇ ਲੱਗੀ ਮੌਜ, ਇਨ੍ਹਾਂ ਨੂੰ ਹੋਵੇਗਾ ਖਾਸ ਫਾਇਦਾ

Punjab Railways
Punjab Railways: ਰੇਲਵੇ ਵਿਭਾਗ ਨੇ ਪੰਜਾਬ ਨੂੰ ਦਿੱਤਾ ਖਾਸ ਤੋਹਫ਼ਾ, ਤਿਉਹਾਰਾਂ ’ਤੇ ਲੱਗੀ ਮੌਜ, ਇਨ੍ਹਾਂ ਨੂੰ ਹੋਵੇਗਾ ਖਾਸ ਫਾਇਦਾ

Punjab Railways: ਦੁਰਗਾ ਪੂਜਾ, ਦੀਵਾਲੀ ਤੇ ਛੱਠ ਪੂਜਾ ਦੌਰਾਨ ਚਲਾਈਆਂ ਜਾਣਗੀਆਂ ਵਿਸ਼ੇਸ਼ ਰੇਲ ਗੱਡੀਆਂ

Punjab Railways: ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਹਰ ਸਾਲ ਦੀ ਤਰ੍ਹਾਂ ਭਾਰਤੀ ਰੇਲਵੇ ਇਸ ਸਾਲ ਦੁਰਗਾ ਪੂਜਾ, ਦੀਵਾਲੀ ਅਤੇ ਛਠ ਪੂਜਾ (Chhath Puja) ਦੌਰਾਨ ਯਾਤਰੀਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ। ਇਹ ਵਿਸ਼ੇਸ਼ ਟਰੇਨਾਂ 1 ਅਕਤੂਬਰ 2024 ਤੋਂ 30 ਨਵੰਬਰ 2024 ਤੱਕ ਚੱਲਣਗੀਆਂ। ਹਰ ਸਾਲ ਤਿਉਹਾਰਾਂ ਦੇ ਮੌਕੇ ’ਤੇ ਯਾਤਰੀਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਵਿਸ਼ੇਸ਼ ਟਰੇਨਾਂ ਚਲਾਉਂਦਾ ਹੈ ਅਤੇ ਇਸ ਸਾਲ ਇਨ੍ਹਾਂ ਦੀ ਗਿਣਤੀ ’ਚ ਕਾਫੀ ਵਾਧਾ ਕੀਤਾ ਗਿਆ ਹੈ। ਇਸ ਵਾਰ ਉੱਤਰੀ ਰੇਲਵੇ ਵਿਸ਼ੇਸ਼ ਟਰੇਨਾਂ ਰਾਹੀਂ 2694 ਫੇਰੇ ਚਲਾਏ ਜਾਣਗੇ।

Read Also : Job Alert: ਸੂਬੇ ’ਚ ਭਰਤੀਆਂ ਦੇ ਬਦਲ ਗਏ ਨਿਯਮ, ਕੈਬਨਿਟ ਮੀਟਿੰਗ ’ਚ ਲਏ ਅਹਿਮ ਫ਼ੈਸਲੇ

ਰੇਲਵੇ ਅਧਿਕਾਰੀ ਨੇ ਦੱਸਿਆ ਕਿ ਦੁਰਗਾ ਪੂਜਾ, ਦੀਵਾਲੀ ਅਤੇ ਛਠ ਤਿਉਹਾਰਾਂ ਦੇ ਮੌਕੇ ’ਤੇ ਲੱਖਾਂ ਲੋਕ ਯਾਤਰਾ ਕਰਦੇ ਹਨ। ਯਾਤਰੀਆਂ ਦੀ ਭਾਰੀ ਭੀੜ ਦੇ ਕਾਰਨ, ਰੇਲਵੇ ਨੇ ਉਨ੍ਹਾਂ ਦੀ ਨਿਰਵਿਘਨ ਅਤੇ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣ ਲਈ ਵਿਆਪਕ ਤਿਆਰੀਆਂ ਕੀਤੀਆਂ ਹਨ। ਉਹਨਾਂ ਦੱਸਿਆ ਕਿ ਪਿਛਲੇ ਸਾਲ, ਭਾਰਤੀ ਰੇਲਵੇ ਨੇ ਇਹਨਾਂ ਤਿਉਹਾਰ ਮੌਕੇ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਸਨ, ਜਿਨ੍ਹਾਂ ਰਾਹੀਂ ਕੁੱਲ 1082 ਫੇਰੇ ਲਗਾਏ ਗਏ ਸਨ ਜਿਸ ਨਾਲ ਲੱਖਾਂ ਯਾਤਰੀਆਂ ਨੂੰ ਆਰਾਮਦਾਇਕ ਯਾਤਰਾ ਦਾ ਅਨੁਭਵ ਮਿਲਿਆ ਸੀ। ਪਰ ਇਸ ਸਾਲ ਇਹ ਗਿਣਤੀ ਵਧਾ ਕੇ ਲਗਭਗ 2694 ਹੋ ਗਈ ਹੈ, ਜੋ ਲਗਭਗ 149 ਫੀਸਦੀ ਦੇ ਵਾਧੇ ਨੂੰ ਦਰਸਾਉਂਦੀ ਹੈ। Punjab Railways