ਭਾਰਤ ਅਤੇ ਦੱਖਣੀ ਅਫਰੀਕਾ ‘ਚ ਹੋਵੇਗਾ ਕੁਆਰਟਰ ਫਾਈਨਲ

ਦੋਵੇਂ ਟੀਮਾਂ ਆਪਣੇ ਪਿਛਲੇ ਮੁਕਾਬਲੇ ਹਾਰ ਚੁੱਕੀਆਂ ਹਨ

ਲੰਦਨ, (ਏਜੰਸੀ)। ਭਾਰਤ ਅਤੇ ਦੱਖਣੀ ਅਫਰੀਕਾ ਦੋਵਾਂ ਹੀ ਟੀਮਾਂ ਆਪਣੀ ਪਿਛਲੀ ਹਾਰ ਤੋਂ ਉੱਭਰ ਕੇ ਨਵੇਂ ਹੌਸਲੇ ਨਾਲ ਐਤਵਾਰ ਨੂੰ ਗਰੁੱਪ ਬੀ ਦੇ ਆਪਣੇ ਆਖਰੀ ਮੁਕਾਬਲੇ ‘ਚ ਆਈਸੀਸੀ ਚੈਂਪੀਅੰਜ਼ ਟਰਾਫੀ ਦੇ ਸੈਮੀਫਾਈਨਲ ਦਾ ਟਿਕਟ ਕਟਾਉਣ ਲਈ ਪੂਰੀ ਜ਼ੋਰ ਅਜ਼ਮਾਇਸ਼ ਕਰਨਗੀਆਂ।

ਭਾਰਤ ਅਤੇ ਦੱਖਣੀ ਅਫਰੀਕਾ ਦੋਵਾਂ ਨੂੰ ਹੀ ਗਰੁੱਪ ਬੀ ‘ਚੋਂ ਸੈਮੀਫਾਈਨਲ ‘ਚ ਪਹੁੰਚਣ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਹੁਣ ਇਸ ‘ਚੋਂ ਇੱਕ ਹੀ ਟੀਮ ਸੈਮੀਫਾਈਨਲ ‘ਚ ਪਹੁੰਚ ਸਕੇਗੀ ਵਿਸ਼ਵ ਦੀ ਨੰਬਰ ਇੱਕ ਟੀਮ ਦੱਖਣੀ ਅਫਰੀਕਾ ਨੂੰ ਅੱਠਵੀਂ ਰੈਂਕਿੰਗ ਦੀ ਟੀਮ ਪਾਕਿ ਨੇ ਚੌਂਕਾਇਆ ਅਤੇ ਫਿਰ ਉਸ ਦੇ ਅਗਲੇ ਦਿਨ ਸੱਤਵੀਂ ਰੈਂਕਿੰਗ ਦੀ ਟੀਮ ਸ੍ਰੀਲੰਕਾ ਨੇ ਨੰਬਰ ਦੋ ਟੀਮ ਭਾਰਤ ਨੂੰ ਹਿਲਾ ਦਿੱਤਾ ਭਾਰਤ ਅਤੇ ਦੱਖਣੀ ਅਫਰੀਕਾ ਦੀ ਹਾਰ ਨੇ ਇਸ ਗਰੁੱਪ ਦੇ ਸਮੀਕਰਨ ਦਿਲਚਸਪ ਬਣਾ ਦਿੱਤੇ ਹਨ ਹੁਣ ਚਾਰਾਂ ਟੀਮਾਂ ਦੇ ਦੋ-ਦੋ ਅੰਕ ਹਨ ਅਤੇ ਸੈਮੀਫਾਈਨਲ ‘ਚ ਪਹੁੰਚਣ ਦਾ ਫੈਸਲਾ ਭਾਰਤ ਅਤੇ ਦੱਖਣੀ ਅਫਰੀਕਾ ਤੇ ਪਾਕਿਸਤਾਨ ਸ੍ਰੀਲੰਕਾ ਦਰਮਿਆਨ ਫੈਸਲਾਕੁਨ ਜੰਗ ਨਾਲ ਹੋਵੇਗਾ ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ‘ਚ ਪਾਕਿ ਨੂੰ 124 ਦੌੜਾਂ ਨਾਲ ਹਰਾਇਆ ਸੀ ਜਦੋਂ ਕਿ ਦੱਖਣੀ ਅਫਰੀਕਾ ਨੇ ਸ੍ਰੀਲੰਕਾ ਨੂੰ ਇੱਕਤਰਫਾ ਅੰਦਾਜ਼ ‘ਚ ਹਰਾਇਆ ਸੀ।

ਦੋਵਾਂ ਹੀ ਟੀਮਾਂ ਨੂੰ ਅਗਲੇ ਮੁਕਾਬਲੇ ‘ਚ ਹਾਰ ਝੱਲਣੀ ਪੈ ਗਈ ਭਾਰਤ ਨੇ ਸ੍ਰੀਲੰਕਾ ਖਿਲਾਫ 321 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਦੇ ਬਾਵਜ਼ੂਦ ਗੇਂਦਬਾਜ਼ਾਂ ਦੇ ਲਚਰ ਪ੍ਰਦਰਸ਼ਨ ਨਾਲ ਇਸ ਨੂੰ ਗੁਆ ਦਿੱਤਾ ਭਾਰਤ ਦੀ ਫਿਲਡਿੰਗ ਸਭ ਤੋਂ ਬਿਹਤਰ ਮੰਨੀ ਜਾ ਰਹੀ ਸੀ ਪਰ ਦੋਵਾਂ ਹੀ ਮੈਚਾਂ ‘ਚ ਖਿਡਾਰੀਆਂ ਨੇ ਕੁਝ ਨਜ਼ਦੀਕੀ ਮੌਕੇ ਗੁਆਏ, ਜਿਸ ਦਾ ਖਾਮਿਆਜ਼ਾ ਉਸ ਨੂੰ ਸ੍ਰੀਲੰਕਾ ਤੋਂ ਹਾਰ ਦੇ ਰੂਪ ‘ਚ ਭੁਗਤਨਾ ਪਿਆ ਭਾਰਤੀ ਖੇਮੇ ਲਈ ਇੱਕ ਹਾਰ ਤੋਂ ਬਾਅਦ ਗੇਂਦਬਾਜ਼ੀ ਅਚਾਨਕ ਹੀ ਚਿੰਤਾ ਦਾ ਵਿਸ਼ਾ ਬਣਾ ਗਈ ਹੈ ਜਿਨ੍ਹਾਂ ਗੇਂਦਬਾਜ਼ਾਂ ਨੇ ਪਾਕਿ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਹੀ ਗੇਂਦਬਾਜ਼ ਸ੍ਰੀਲੰਕਾਈ ਬੱਲੇਬਾਜ਼ਾਂ ਸਾਹਮਣੇ ਛੋਟੇ ਨਜ਼ਰ ਆਏ ਸ੍ਰੀਲੰਕਾ ਖਿਲਾਫ ਸਿਰਫ ਭੁਵਨੇਸ਼ਵਰ ਕੁਮਾਰ ਹੀ ਇੱਕ ਵਿਕਟ ਕੱਢ ਸਕੇ।

ਬਾਕੀ ਕਿਸੇ ਵੀ ਗੇਂਦਬਾਜ਼ ਨੂੰ ਵਿਕਟ ਨਹੀਂ ਮਿਲੀ ਦੱਖਣੀ ਅਫਰੀਕਾ ਦੀ ਮਜ਼ਬੂਤ ਬੱਲੇਬਾਜ਼ੀ ਨੂੰ ਵੇਖਦਿਆਂ ਭਾਰਤੀ ਟੀਮ ਪ੍ਰਬੰਧਨ ਨੂੰ ਆਪਣੀ ਗੇਂਦਬਾਜ਼ੀ ‘ਚ ਕੁਝ ਬਦਲਾਅ ਕਰਨਾ ਪੈ ਸਕਦਾ ਹੈ  ਉਮੀਦ ਹੈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਉਤਾਰਿਆ ਜਾ ਸਕਦਾ ਹੈ ਅਤੇ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੂੰ ਕਿਸੇ ਹੋਰ ਤੇਜ਼ ਗੇਂਦਬਾਜ਼ ਦੀ ਜਗ੍ਹਾ ਮਿਲ ਸਕਦੀ ਹੈ ਸ੍ਰੀਲੰਕਾ ਖਿਲਾਫ ਜਦੋਂ ਭਾਰਤੀ ਗੇਂਦਬਾਜ਼ ਬੇਅਸਰ ਸਾਬਤ ਹੋ ਰਹੇ ਸਨ ਤਾਂ ਡ੍ਰਿੰਕਸ ਦੌਰਾਨ ਅਸ਼ਵਿਨ ਮੈਦਾਨ ‘ਤੇ ਪਹੁੰਚੇ ਅਤੇ ਕੁਝ ਦੇਰ ਤੱਕ ਕਪਤਾਨ ਵਿਰਾਟ ਕੋਹਲੀ ਨੂੰ ਕੁਝ ਸਮਝਾਉਂਦੇ ਰਹੇ ਅਸ਼ਵਿਨ ਪਹਿਲੇ ਦੋਵੇਂ ਮੈਚਾਂ ‘ਚ ਹੀ ਆਖਰੀ ਇਲੈਵਨ ਦਾ ਹਿੱਸਾ ਨਹੀਂ ਬਣ ਸਕੇ ਪਰ ਉਨ੍ਹਾਂ ਦੇ ਤਜ਼ਰਬੇ ਨੂੰ ਵੇਖਦਿਆਂ ਉਨ੍ਹਾਂ ਨੂੰ ਦੱਖਣੀ ਅਫਰੀਕਾ  ਖਿਲਾਫ ਉਤਾਰਿਆ ਜਾਣਾ ਚਾਹੀਦਾ ਹੈ।

25 ਇੱਕ ਰੋਜ਼ਾ ਸੈਂਕੜੇ ਬਣਾ ਉੱਚੇ ਓਪਨਰ ਹਾਸ਼ਿਮ ਅਮਲਾ ਨੂੰ ਭਾਰਤ ਨੂੰ ਜਲਦ ਰੋਕਣਾ ਹੋਵੇਗਾ ਕਿਉਂਕਿ ਜੇਕਰ ਉਹ ਜੰਮ ਗਏ ਤਾਂ ਵੱਡੀ ਪਾਰੀ ਖੇਡ ਸਕਦੇ ਹਨ ਦੱਖਣੀ ਅਫਰੀਕਾ ਦੀਆਂ ਉਮੀਦਾਂ ਆਪਣੇ ਤੇਜ਼ ਗੇਂਦਬਾਜ਼ਾਂ ਅਤੇ ਖਾਸਤੌਰ ‘ਤੇ ਲੈੱਗ ਸਪਿੱਨਰ ਇਮਰਾਨ ਤਾਹਿਰ ‘ਤੇ ਨਿਰਭਰ ਕਰਨਗੀਆਂ ਤਾਹਿਰ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਈਪੀਐੱਲ 10 ਦੇ ਚੋਟੀ ਵਿਕਟ ਲੈਣ ਵਾਲਿਆਂ ‘ਚ ਉਨ੍ਹਾਂ ਦਾ ਨਾਂਅ ਵੀ ਸੀ ਵਿਸ਼ਵ ਦੀਆਂ ਨੰਬਰ ਇੱਕ ਅਤੇ ਦੋ ਟੀਮਾਂ ਦਰਮਿਆਨ ਮੁਕਾਬਲਾ ਯਕੀਨੀ ਹੀ ਹਾਈਵੋਲਟੇਜ਼ ਹੋਵੇਗਾ ਪਰ ਇਸ ‘ਚੋਂ ਮੈਚ ਦੀ ਸਮਾਪਤੀ ‘ਤੇ ਇੱਕ ਟੀਮ ਨੂੰ ਨਿਰਾਸ਼ ਹੋਣਾ ਪਵੇਗਾ।

LEAVE A REPLY

Please enter your comment!
Please enter your name here